Connect with us

ਅਪਰਾਧ

ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਕਤਲ ਕਰਨ ਵਾਲੀ ਔਰਤ ਤੇ ਉਸ ਦੇ ਪ੍ਰੇਮੀ ਨੂੰ ਉਮਰ ਕੈਦ

Published

on

Woman who murdered her husband along with her boyfriend and her boyfriend were sentenced to life imprisonment

ਲੁਧਿਆਣਾ : ਪ੍ਰੇਮੀ ਨਾਲ ਮਿਲ ਕੇ ਪਤੀ ਤੇ ਉਸ ਦੇ ਦੋਸਤ ਨੂੰ ਕਤਲ ਕਰਨ ਵਾਲੀ ਔਰਤ ਤੇ ਉਸਦੇ ਪ੍ਰੇਮੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਪਿੰਡ ਗਹਿਲੇਵਾਲ ਵਿਚ ਰਹਿਣ ਵਾਲੀ ਜਸਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਤੇ ਉਸਦੇ ਕਥਿਤ ਪ੍ਰੇਮੀ ਕਸ਼ਮੀਰੀ ਲਾਲ ਵਾਸੀ ਪਿੰਡ ਜਮਾਲਪੁਰ ਜ਼ਿਲ੍ਹਾ ਕਪੂਰਥਲਾ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ।

ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਪਰਮਜੀਤ ਕੌਰ ਦੇ ਕਸ਼ਮੀਰੀ ਲਾਲ ਨਾਲ ਨਾਜਾਇਜ਼ ਸਬੰਧ ਸਨ, ਜਿਸ ਦਾ ਉਸ ਦਾ ਪਤੀ ਬਲਦੇਵ ਸਿੰਘ ਇਤਰਾਜ਼ ਕਰਦਾ ਸੀ। ਇਸ ਕਲੇਸ਼ ਕਾਰਨ ਪਤੀ ਪਤਨੀ ਵਿਚਾਲੇ ਆਪਸ ਵਿਚ ਵਿਵਾਦ ਰਹਿੰਦਾ ਸੀ। ਪਰਮਜੀਤ ਕੌਰ ਅਤੇ ਉਸਦੇ ਪ੍ਰੇਮੀ ਕਸ਼ਮੀਰੀ ਲਾਲ ਨੇ ਬਲਦੇਵ ਸਿੰਘ ਨੂੰ ਕਤਲ ਕਰਨ ਦੀ ਸਾਜਿਸ਼ ਕੀਤੀ ਅਤੇ ਘਟਨਾ ਵਾਲੇ ਦਿਨ 10 ਸਤੰਬਰ 2013 ਨੂੰ ਸ਼ਰਾਬ ਦੀ ਬੋਤਲ ਵਿਚ ਜ਼ਹਿਰ ਮਿਲਾ ਦਿੱਤੀ।

ਬਲਦੇਵ ਸਿੰਘ ਸ਼ਰਾਬ ਦੀ ਬੋਤਲ ਲੈ ਕੇ ਆਪਣੇ ਦੋਸਤ ਗੁਰਮੇਲ ਸਿੰਘ ਦੇ ਘਰ ਚਲਾ ਗਿਆ, ਜਿੱਥੇ ਕਿ ਉਸ ਦਾ ਪਤੀ ਸੁਰਜੀਤ ਸਿੰਘ ਵੀ ਮੌਜੂਦ ਸੀ। ਸੁਰਜੀਤ ਸਿੰਘ ਤੇ ਬਲਦੇਵ ਸਿੰਘ ਨੇ ਬੋਤਲ ‘ਚੋਂ ਸ਼ਰਾਬ ਪੀ ਲਈ। ਇਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਗਈ। ਗੰਭੀਰ ਹਾਲਤ ‘ਚ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਦੋਵਾਂ ਨੇ ਦਮ ਤੋੜ ਦਿੱਤਾ। ਮਾਣਯੋਗ ਜੱਜ ਅਮਰਿੰਦਰਪਾਲ ਸਿੰਘ ਨੇ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਤੇ ਦੋ ਲੱਖ ਰੁਪਏ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤਾ।

Facebook Comments

Trending