Connect with us

ਪੰਜਾਬੀ

ਸਰਦੀਆਂ ‘ਚ ਕਿਤੇ ਵੱਧ ਨਾ ਜਾਵੇ ਤੁਹਾਡਾ ਵਜ਼ਨ, ਫੈਟ ਨੂੰ ਆਸਾਨੀ ਨਾਲ ਘਟਾਉਣਗੇ ਇਹ 5 ਜੂਸ

Published

on

These 5 juices will reduce your weight easily in winter

ਭਾਰ ਘਟਾਉਣ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ। ਘੰਟਿਆਂ ਲਈ ਜਿੰਮ ਜਾਣਾ, ਕਸਰਤ ਕਰਨਾ, ਇੰਟਰਮਿਟੈਂਟ ਫਾਸਟਿੰਗ ਆਦਿ। ਪਰ ਇਨ੍ਹਾਂ ਸਾਰੀਆਂ ਗੱਲਾਂ ਦੇ ਬਾਅਦ ਵੀ ਜੇਕਰ ਭਾਰ ਘੱਟ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਡਾਈਟ ‘ਚ ਥੋੜ੍ਹਾ ਜਿਹਾ ਜੂਸ ਵੀ ਸ਼ਾਮਲ ਕਰ ਸਕਦੇ ਹੋ।

ਗਾਜਰ ਟਮਾਟਰ ਦਾ ਜੂਸ : ਗਾਜਰ ਅਤੇ ਟਮਾਟਰ ਦੇ ਜੂਸ ਨੂੰ ਡਾਈਟ ‘ਚ ਸ਼ਾਮਲ ਕਰਕੇ ਤੁਸੀਂ ਭਾਰ ਘਟਾ ਸਕਦੇ ਹੋ। ਇਸ ‘ਚ ਵਿਟਾਮਿਨ-ਕੇ, ਵਿਟਾਮਿਨ-ਸੀ, ਫਾਈਬਰ, ਪੋਟਾਸ਼ੀਅਮ, ਐਂਟੀਆਕਸੀਡੈਂਟ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਜੂਸ ਦਾ ਸੇਵਨ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਕਿਉਂਕਿ ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਵੀ ਕੰਟਰੋਲ ‘ਚ ਰਹੇਗਾ। ਗਾਜਰ ਅਤੇ ਟਮਾਟਰ ਦੇ ਜੂਸ ‘ਚ ਫਾਈਬਰ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ, ਜੋ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ। ਇਸ ਜੂਸ ਦਾ ਸੇਵਨ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ।

ਚੁਕੰਦਰ ਦਾ ਜੂਸ : ਸਰਦੀਆਂ ‘ਚ ਤੁਸੀਂ ਚੁਕੰਦਰ ਦਾ ਜੂਸ ਬਣਾ ਕੇ ਪੀ ਸਕਦੇ ਹੋ। ਚੁਕੰਦਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ, ਫਾਈਬਰ, ਨਾਈਟਰੇਟਸ, ਬੀਟੇਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੌਸ਼ਟਿਕ ਤੱਤ ਭੁੱਖ ਨੂੰ ਬੁਝਾਉਣਗੇ ਅਤੇ ਤੁਹਾਡਾ ਭਾਰ ਕੰਟਰੋਲ ‘ਚ ਰੱਖਣਗੇ। ਚੁਕੰਦਰ ‘ਚ ਪਾਇਆ ਜਾਣ ਵਾਲਾ ਫਾਈਬਰ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ, ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਸਕਦੇ ਹੋ।

ਅਨਾਰ ਦਾ ਜੂਸ : ਅਨਾਰ ਐਂਟੀਆਕਸੀਡੈਂਟਸ, ਪੌਲੀਫੇਨੌਲ ਅਤੇ ਕੰਜੁਗੇਟਿਡ ਲਿਨੋਲੇਨਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਇਸ ਜੂਸ ਦਾ ਸੇਵਨ ਕਰਨ ਨਾਲ ਫੈਟ ਬਰਨ ਹੁੰਦੀ ਹੈ। ਅਨਾਰ ਦਾ ਜੂਸ ਤੁਹਾਡੇ ਮੈਟਾਬੋਲਿਜ਼ਮ ਲੈਵਲ ਨੂੰ ਵੀ ਵਧਾਉਂਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਭੁੱਖ ਤੋਂ ਬਚਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

ਅਜਵਾਇਣ ਦਾ ਜੂਸ : ਸਰਦੀਆਂ ‘ਚ ਤੁਸੀਂ ਅਜਵਾਇਣ ਦੇ ਜੂਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ‘ਚ ਪਾਈਨੇਨ, ਜੀਰਾ, ਡਾਈ ਪੇਨਟੀਨ, ਨਿਕੋਟੀਨਾਇਲ ਐਸਿਡ ਪਾਇਆ ਜਾਂਦਾ ਹੈ।ਇਹ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਅਜਵਾਇਣ ਦਾ ਜੂਸ ਪੀਣ ਨਾਲ ਤੁਹਾਨੂੰ ਲੰਬੇ ਸਮੇਂ ਤੱਕ ਭੁੱਖ ਨਹੀਂ ਲੱਗਦੀ। ਇਸ ਤੋਂ ਇਲਾਵਾ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ।

ਸੇਬ ਦਾ ਜੂਸ : ਸੇਬ ਭਾਰ ਘਟਾਉਣ ਲਈ ਵੀ ਬਹੁਤ ਫਾਇਦੇਮੰਦ ਹੈ। 100 ਗ੍ਰਾਮ ਸੇਬ ‘ਚ 50 ਕੈਲੋਰੀ ਦੀ ਮਾਤਰਾ ਪਾਈ ਜਾਂਦੀ ਹੈ, ਜਿਸ ਕਾਰਨ ਇਸ ਨੂੰ ਘੱਟ ਕੈਲੋਰੀ ਵਾਲਾ ਭੋਜਨ ਮੰਨਿਆ ਜਾਂਦਾ ਹੈ। ਤੁਸੀਂ ਦੋ ਕੱਪ ਕੱਟੇ ਹੋਏ ਸੇਬ ਨੂੰ ਇੱਕ ਚਮਚ ਦਾਲਚੀਨੀ ਪਾਊਡਰ ਅਤੇ ਕੱਟਿਆ ਚੁਕੰਦਰ ਦੇ ਨਾਲ ਮਿਲਾਓ। ਇਹ ਜੂਸ ਤੁਹਾਡੇ ਲਈ ਵੀ ਫਾਇਦੇਮੰਦ ਹੋਵੇਗਾ ਅਤੇ ਇਸ ਨਾਲ ਤੁਹਾਡਾ ਭਾਰ ਵੀ ਕੰਟਰੋਲ ‘ਚ ਰਹੇਗਾ।

 

Facebook Comments

Trending