Connect with us

ਪੰਜਾਬ ਨਿਊਜ਼

ਪਹਿਲੀ ਅਗਸਤ ਤੋਂ ਮੁੜ ਬਦਲੇਗਾ ਪੰਜਾਬ ਦਾ ਮੌਸਮ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਅਪਡੇਟ

Published

on

The weather of Punjab will change again from August 1, read the update issued by the Meteorological Department

ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਨੂੰ ਸਵੇਰੇ ਤੇਜ਼ ਹਵਾਵਾਂ ਦਰਮਿਆਨ ਬਾਰਿਸ਼ ਹੋਈ। ਬਾਰਿਸ਼ ਦੁਪਹਿਰ 12 ਵਜੇ ਤਕ ਰੁਕ-ਰੁਕ ਦੇ ਹੁੰਦੀ ਰਹੀ ਜਿਸ ਨਾਲ ਹੁੰਮਸ ਭਰੀ ਗਰਮੀ ਤੋਂ ਰਾਹਤ ਰਹੀ। ਪਰ ਇਸ ਤੋਂ ਬਾਅਦ ਦੁਪਹਿਰੇ ਧੁੱਪ ਨਿਕਲ ਆਈ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਫਿਰੋਜ਼ਪੁਰ ’ਚ 29.5 ਐੱਮਐੱਮ, ਅੰਮ੍ਰਿਤਸਰ ’ਚ 2.0 ਐੱਮਐੱਮ, ਮੋਗੇ ’ਚ 9.5 ਐੱਮਐੱਮ, ਫ਼ਰੀਦਕੋਟ ’ਚ 0.5 ਐੱਮਐੱਮ ਬਾਰਿਸ਼ ਦਰਜ ਕੀਤੀ ਗਈ।

ਉਧਰ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਐਤਵਾਰ ਤੇ ਸੋਮਵਾਰ ਨੂੰ ਮੌਸਮ ਸਾਫ਼ ਰਹੇਗਾ। ਪਹਿਲੀ ਅਗਸਤ ਨੂੰ ਮੌਸਮ ਮੁੜ ਬਦਲੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿਣ, ਬੂੰਦਾਬਾਂਦੀ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤਿੰਨ ਅਗਸਤ ਨੂੰ ਪੰਜਾਬ ’ਚ ਸਾਧਾਰਨ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

Facebook Comments

Trending