Connect with us

ਪੰਜਾਬੀ

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The students of Guru Hargobind Khalsa College gave an excellent performance

ਲੁਧਿਆਣਾ : ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ, ਗੁਰੂਸਰ ਸਧਾਰ, ਲੁਧਿਆਣਾ ਦੇ ਵਿਦਿਆਰਥੀਆਂ ਨੇ ਖੇਡ ਅਤੇ ਸਭਿਆਚਾਰਕ ਗਤੀਵਿਧੀਆਂ ਦੀਆ ਸ਼ਾਨਦਾਰ ਪ੍ਰਾਪਤੀਆਂ ਵਾਂਗ ਅਕਦਾਮਿਕ ਖੇਤਰ ਵਿਚ ਵੀ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਹਾਲ ਹੀ ਵਿਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਐਲਾਨੇ ਨਤੀਜਿਆਂ ਵਿਚੋਂ ਐੱਮਪੀਐੱਡ ਸਮੈਸਟਰ ਚੌਥਾ ਦੀ ਵਿਦਿਆਰਥਣ ਕਾਜਲ ਦੇਵੀ ਨੇ 80. 4 ਪ੍ਰਤੀਸ਼ਤ ਪ੍ਰਤੀਸ਼ਤ ਅੰਕਾਂ ਨਾਲ ਯੂਨੀਵਰਸਿਟੀ ਵਿਚੋਂ ਤੀਜਾ ਸਥਾਨ ਹਾਸਲ ਕੀਤਾ।

ਮਨਪ੍ਰੀਤ ਕੌਰ ਨੇ 80. 25 ਪ੍ਰਤੀਸ਼ਤ ਅੰਕਾਂ ਨਾਲ ਚੌਥਾ, ਪੂਜਾ ਕੁਮਾਰੀ ਨੇ 79.97 ਪ੍ਰਤੀਸ਼ਤ ਅੰਕਾਂ ਨਾਲ ਅੱਠਵਾਂ ਅਤੇ ਸੁਨਾਲੀ ਸ਼ਰਮਾਂ ਨੇ 79. 59 ਅੰਕਾਂ ਸਹਿਤ ਯੂਨੀਵਰਸਿਟੀ ਵਿਚੋਂ ਦਸਵਾਂ ਸਥਾਨ ਹਾਸਲ ਕੀਤਾ। ਇਸੇ ਪ੍ਰਕਾਰ ਮੈਡੀਕਲ ਲੈਬ ਟੈਕਨਾਲੋਜੀ ਸਮੈਸਟਰ ਪਹਿਲਾ ਦੀ ਵਿਿਦਆਰਥਣ ਨਵਜੋਤ ਕੌਰ ਨੇ 81.6 ਪ੍ਰਤੀਸ਼ਤ ਅੰਕਾਂ ਨਾਲ ਯੂਨੀਵਰਸਿਟੀ ਵਿਚੋਂ ਪਹਿਲਾ ਅਤੇ ਰਾਜਪ੍ਰੀਤ ਕੌਰ ਨੇ 79 ਪ੍ਰਤੀਸ਼ਤ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ।

ਮੈਡੀਕਲ ਲੈਬ ਟੈਕਨਾਲੋਜੀ ਸਮੈਸਟਰ ਤੀਜਾ ਦੀ ਵਿਿਦਆਰਥਣ ਅਮਨਦੀਪ ਕੌਰ ਨੇ 80.6 ਪ੍ਰਤੀਸ਼ਤ ਅੰਕਾਂ ਨਾਲ ਯੂਨੀਵਰਸਿਟੀ ਵਿਚ ਦੂਜਾ ਅਤੇ ਮਹਿਕ ਸ਼ਰਮਾਂ ਨੇ 79.4 ਪ੍ਰਤੀਸ਼ਤ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਫੂਡ ਪੋ੍ਰਸੈਸਿੰਗ ਅਤੇ ਕੁਆਲਿਟੀ ਮੈਨੇਜਮੈਂਟ ਵਿਭਾਗ ਦੇ ਪੰਜਵੇਂ ਸਮੈਸਟਰ ਵਿਚੋਂ ਅਮਨਦੀਪ ਕੌਰ, ਅਮਨਦੀਪ ਕੌਰ ਗਿੱਲ ਤੇ ਅੰਮ੍ਰਿਤ ਕੁਮਾਰ ਨੇ ਕ੍ਰਮਵਾਰ 85.4, 80 ਤੇ 76.8 ਪ੍ਰਤੀਸ਼ਤ ਨਾਲ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ।

 

Facebook Comments

Trending