Connect with us

ਪੰਜਾਬੀ

ਦੀਵਾਨ ਟੋਡਰ ਮੱਲ ਦੀ ਸਿੱਖ ਕੌਮ ਹਮੇਸ਼ਾ ਰਿਣੀ ਰਹੇਗੀ-ਪਿ੍ਤਪਾਲ ਸਿੰਘ

Published

on

ਲੁਧਿਆਣਾ : ਦੀਵਾਨ ਟੋਡਰ ਮੱਲ ਸੇਵਾ ਰਸੋਈ ਪੁੱਜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਧਾਨ ਅਤੇ ਵਿਧਾਨ ਸਭਾ ਸੈਂਟਰਲ ਤੋਂ ਅਕਾਲੀ-ਬਸਪਾ ਦੇ ਉਮੀਦਵਾਰ ਪਿ੍ਤਪਾਲ ਸਿੰਘ ਨੇ ਦੀਵਾਨ ਟੋਡਰ ਮੱਲ ਰਸੋਈ ਰਾਹੀਂ ਜ਼ਰੂਰਤਮੰਦਾਂ ਨੂੰ 10 ਰੁਪਏ ਵਿਚ ਹਰ ਰੋਜ਼ ਪੌਸ਼ਟਿਕ ਭੋਜਨ ਉਪਲੱਬਧ ਕਰਵਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ੍ਰੀ ਹਿੰਦੂ ਨਿਆਏ ਪੀਠ ਦੀ ਕੋਸ਼ਿਸ਼ ਕਾਬਿਲੇ ਤਾਰੀਫ਼ ਹੈ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾਂ ਦੀਵਾਨ ਟੋਡਰ ਮੱਲ ਦੀ ਹਮੇਸ਼ਾ ਰਿਣੀ ਰਹੇਗੀ। ਇਸ ਮੌਕੇ ਪ੍ਰਸਿੱਧ ਜੋਤਸ਼ੀ ਪ੍ਰੋ. ਰਮਿਤ ਮਲਿਕ ਨੇ ਪਰਿਵਾਰ ਸਹਿਤ ਆਪਣੇ ਜਨਮ ਦਿਨ ਦੀਵਾਨ ਟੋਡਰ ਮੱਲ ਰਸੋਈ ‘ਚ ਸੇਵਾ ਕਰਕੇ ਮਨਾਇਆ। ਦੀਵਾਨ ਟੋਡਰ ਮੱਲ ਰਸੋਈ ਦੇ ਸੰਚਾਲਕ ਮੰਡਲ ਦੇ ਮੈਂਬਰ ਅਤੇ ਸ੍ਰੀ ਹਿੰਦੂ ਨਿਆਏ ਪੀਠ ਦੇ ਮੁੱਖ ਬੁਲਾਰੇ ਪ੍ਰਵੀਨ ਡੰਗ ਨੇ ਪਿ੍ਤਪਾਲ ਸਿੰਘ ਤੇ ਰਮਿਤ ਮਲਿਕ ਨੂੰ ਸਨਮਾਨਿਤ ਕੀਤਾ।

ਇਸ ਮੌਕੇ ਅਸ਼ਵਨੀ ਕਤਿਆਲ, ਭੁਪਿੰਦਰ ਬੰਗਾ, ਸਤਪਾਲ ਸ਼ਰਮਾ, ਰਾਜੇਸ਼ ਸ਼ਰਮਾ,ਯੋਗੇਸ਼ ਧੀਮਾਨ, ਸੋਨੰੂ ਮਿਗਲਾਨੀ, ਵਿੱਕੀ (ਐਨ.ਪੀ ਵਿਕਾਸ), ਸਚਿਨ ਬਜਾਜ਼, ਅੰਕਿਤ, ਰਜਤ ਸੂਦ, ਰਾਜੂ ਵਰਮਾ, ਅਕਸ਼ੈ ਸ਼ਰਮਾ, ਮਾਨਿਕ ਡੰਗ, ਅਸ਼ੋਕ ਕੁਮਾਰ, ਅਮਨ ਖੰਨਾ ਆਦਿ ਮੌਜੂਦ ਸਨ।

Facebook Comments

Advertisement

Trending