ਪੰਜਾਬੀ

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਲੋਕ ਅਰਪਨ

Published

on

ਲੁਧਿਆਣਾ :   ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਵੱਲੋਂ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਬੀਤੀ ਸ਼ਾਮ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੋਕ ਅਰਪਨ ਕੀਤਾ ਗਿਆ।

ਦਰਸ਼ਨ ਬੁੱਟਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਨਿਰੰਤਰ ਸਾਹਿੱਤ ਸਿਰਜਣਾ ਕਰਦਿਆਂ ਗੁਰਭਜਨ ਗਿੱਲ ਨੇ ਸੱਤ ਗ਼ਜ਼ਲ ਸੰਗ੍ਰਹਿ,ਇੱਕ ਰੁਬਾਈ ਸੰਗ੍ਰਹਿ, ਇੱਕ ਗੀਤ ਸੰਗ੍ਰਹਿ ਅਤੇ ਅੱਠ ਕਾਵਿ ਸੰਗ੍ਰਹਿ ਪੰਜਾਬੀ ਸਾਹਿੱਤ ਜਗਤ ਦੀ ਝੋਲੀ ਪਾਏ ਹਨ।

ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਲਿਖਣ ਦੇ ਰਾਹ ਉਨ੍ਹਾਂ ਨੂੰ ਪ੍ਰਿੰਸੀਪਲ ਤਖ਼ਤ ਸਿੰਘ, ਡਾਃ ਜਗਤਾਰ, ਸਰਦਾਰ ਪੰਛੀ ਤੇ ਸੁਰਜੀਤ ਪਾਤਰ ਜੀ ਨੇ ਉਤਸ਼ਾਹ ਦੇ ਕੇ ਤੋਰਿਆ। ਇਸੇ ਉਤਸ਼ਾਹ ਸਦਕਾ ਹੀ ਉਹ ਸਗਾਤਾਰ ਗ਼ਜ਼ਲ ਸਿਰਜਣਾ ਵਿੱਚ ਤੁਰ ਰਹੇ ਹਨ।

ਉ੍ਹਾਂ ਦੱਸਿਆ ਕਿ ਟੋਰੰਟੋ ਸਥਿਤ ਏਕਮ ਟੀ ਵੀ ਤੇ ਰੇਡੀਓ ਸੰਚਾਲਕ ਅਮਰਜੀਤ ਸਿੰਘ ਰਾਏ ਉਨ੍ਹਾਂ ਦੀਆਂ ਹੁਣ ਤੀਕ ਲਿਖੀਆਂ ਲਗਪਗ 800 ਗ਼ਜ਼ਲਾਂ ਨੂੰ ਇੱਕ ਜਿਲਦ ਵਿੱਚ ਪ੍ਰਕਾਸ਼ਿਤ ਕਰਵਾ ਰਹੇ ਹਨ। ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਨਾਭਾ ਤੋਂ ਆਏ ਪੰਜਾਬੀ ਕਵੀ ਸੁਰਿੰਦਰਜੀਤ ਚੌਹਾਨ ਤੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ (ਲੁਧਿਆਣਾ ਵੀ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.