Connect with us

ਅਪਰਾਧ

ਸ਼ੱਕੀ ਹਾਲਾਤ ‘ਚ ਗਾਇਬ ਹੋਇਆ ਨਾਬਾਲਗ ਲੜਕਾ, ਬਿਨਾਂ ਦੱਸੇ ਗਿਆ ਸੀ ਘਰੋਂ ਬਾਹਰ

Published

on

The minor boy, who went missing under suspicious circumstances, was reportedly out of the house

ਲੁਧਿਆਣਾ : ਮਹਾਨਗਰ ਦੇ ਆਨੰਦਪੁਰ ਇਲਾਕੇ ਵਿਚ ਰਹਿਣ ਵਾਲੇ ਪਰਿਵਾਰ ਦਾ ਨਬਾਲਿਗ ਲੜਕਾ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਿਆ। ਉਕਤ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਲਾਪਤਾ ਦੇ ਚਾਚਾ ਜਤਿੰਦਰ ਪੰਡਿਤ ਦੇ ਬਿਆਨ ਉਪਰ ਪਰਚਾ ਦਰਜ ਕਰ ਕੇ ਨਾਬਾਲਿਗ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।ਸ਼ਿਕਾਇਤਕਰਤਾ ਜਤਿੰਦਰ ਪੰਡਤ ਮੁਤਾਬਕ ਉਸਦਾ ਕਰੀਬ ਸੋਲ਼ਾਂ ਸਾਲ ਦਾ ਨਾਬਾਲਿਗ ਭਤੀਜਾ ਕਾਫੀ ਸਮੇਂ ਤੋਂ ਉਸ ਦੇ ਕੋਲ ਹੀ ਰਹਿ ਰਿਹਾ ਸੀ।

ਕਰੀਬ ਇਕ ਹਫਤਾ ਪਹਿਲਾਂ ਉਸ ਦਾ ਭਤੀਜਾ ਬਿਨਾਂ ਕਿਸੇ ਨੂੰ ਦੱਸੇ ਘਰੋਂ ਚਲਾ ਗਿਆ ਅਤੇ ਦੇਰ ਸ਼ਾਮ ਤਕ ਵਾਪਸ ਨਹੀਂ ਆਇਆ। ਸ਼ੁਰੂਆਤ ਵਿੱਚ ਉਨ੍ਹਾਂ ਆਪਣੇ ਪੱਧਰ ‘ਤੇ ਭਤੀਜੇ ਦੀ ਕਾਫ਼ੀ ਭਾਲ ਕੀਤੀ ਪਰ ਜਦ ਕੋਈ ਸੁਰਾਗ ਹੱਥ ਨਾ ਲੱਗਾ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਟਿੱਬਾ ਪੁਲਿਸ ਕੋਲ ਦਰਜ ਕਰਵਾਉਂਦੇ ਹੋਏ ਖਦਸ਼ਾ ਜ਼ਾਹਰ ਕੀਤਾ ਕਿ ਉਸ ਦੇ ਭਤੀਜੇ ਨੂੰ ਕਿਸੇ ਨਿੱਜੀ ਸਵਾਰਥ ਲਈ ਆਪਣੇ ਕਬਜ਼ੇ ਵਿੱਚ ਲੁਕਾ ਕੇ ਰੱਖਿਆ ਹੋਇਆ ਹੈ।

Facebook Comments

Trending