Connect with us

ਅਪਰਾਧ

ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਮਾਰੀ ਠੱਗੀ, ਇਮੀਗਰੇਸ਼ਨ ਐਕਟ ਤਹਿਤ ਪਰਚਾ ਦਰਜ

Published

on

Fraudulently sent to Malaysia, filed under the Immigration Act

ਲੁਧਿਆਣਾ : ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਆਰੋਪੀ ਖਿਲਾਫ ਥਾਣਾ ਮਾਡਲ ਟਾਊਨ ਪੁਲਿਸ ਵੱਲੋਂ ਇਮੀਗਰੇਸ਼ਨ ਐਕਟ ਅਤੇ ਧੋਖਾਦੇਹੀ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਨੇ ਇਹ ਮਾਮਲਾ ਰਿਸ਼ੀ ਨਗਰ ਮਯੂਰ ਵਿਹਾਰ ਹੈਬੋਵਾਲ ਖੁਰਦ ਦੇ ਰਹਿਣ ਵਾਲੇ ਇਕਬਾਲ ਸਿੰਘ ਦੇ ਬਿਆਨ ਉਪਰ ਸੰਤ ਵਿਹਾਰ ਦੇ ਹੀ ਰਹਿਣ ਵਾਲੇ ਭਾਰਤ ਭੂਸ਼ਨ ਖ਼ਿਲਾਫ਼ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਇਕਬਾਲ ਸਿੰਘ ਮੁਤਾਬਕ ਸੰਤ ਵਿਹਾਰ ਦੇ ਰਹਿਣ ਵਾਲੇ ਭਾਰਤ ਭੂਸ਼ਨ ਨੇ ਉਸ ਨੂੰ ਮਲੇਸ਼ੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ ਦੋ ਲੱਖ ਦੱਸ ਹਜ਼ਾਰ ਰੁਪਏ ਨਕਦੀ ਠੱਗ ਲਈ। ਪੈਸਾ ਵਸੂਲਣ ਮਗਰੋਂ ਦਿੱਤੀ ਮਿਆਦ ਅੰਦਰ ਆਰੋਪੀ ਨੇ ਨਾ ਤਾਂ ਉਸ ਦਾ ਵੀਜ਼ਾ ਲਗਵਾ ਕੇ ਦਿੱਤਾ ਅਤੇ ਨਾ ਹੀ ਉਸ ਦੀ ਦਿੱਤੀ ਰਕਮ ਵਾਪਸ ਕਰ ਰਿਹਾ ਹੈ। ਕਈ ਵਾਰ ਪੈਸੇ ਲਈ ਤਕਾਜ਼ਾ ਕਰਨ ਦੇ ਬਾਵਜੂਦ ਕੋਈ ਹੱਲ ਨਾ ਨਿਕਲਿਆ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮਾਡਲ ਟਾਊਨ ਪੁਲਿਸ ਕੋਲ ਦਰਜ ਕਰਵਾ ਦਿੱਤੀ।

Facebook Comments

Trending