Connect with us

ਪੰਜਾਬੀ

ਸਰਕਾਰ ਵੱਲੋਂ ਸਿਹਤ ਬਜਟ ਵਿੱਚ ਕੀਤੇ 24 ਫੀਸਦੀ ਕੀਤਾ ਵਾਧਾ ਪੂਰੀ ਤਰ੍ਹਾਂ ਨਾਕਾਫੀ

Published

on

ਲੁਧਿਆਣਾ : ਡਾ: ਅਰੁਣ ਮਿੱਤਰਾ- ਸੀਨੀਅਰ ਵਾਈਸ ਪ੍ਰੈਜ਼ੀਡੈਂਟ ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਨੇ ਪੰਜਾਬ ਸਰਕਾਰ ਵੱਲੋਂ ਸਿਹਤ ਬਜਟ ਵਿੱਚ ਕੀਤੇ 24 ਫੀਸਦੀ ਵਾਧੇ ਨੂੰ ਪੂਰੀ ਤਰ੍ਹਾਂ ਨਾਕਾਫੀ ਕਰਾਰ ਦਿੱਤਾ ਹੈ। ਇਹ ਮੌਜੂਦਾ ਬੁਨਿਆਦੀ ਢਾਂਚੇ ਨੂੰ ਅੱਪਡੇਟ ਕਰਨ ਲਈ ਬੁਨਿਆਦੀ ਲੋੜਾਂ ਨੂੰ ਪੂਰਾ ਨਹੀਂ ਕਰੇਗਾ।

ਕੁੱਲ 155860 ਕਰੋੜ ਰੁਪਏ ਦੇ ਬਜਟ ਵਿੱਚੋਂ 4731 ਕਰੋੜ ਰੁਪਏ ਸਿਹਤ ਲਈ ਅਲਾਟ ਕੀਤੇ ਗਏ ਹਨ ਜੋ ਕਿ ਸਿਰਫ਼ 3.03% ਬਣਦਾ ਹੈ। ਗ਼ੌਰਤਲਬ ਹੈ ਕਿ ਪੰਜਾਬ ਵਿੱਚ ਲੋਕਾਂ ਨੂੰ ਸਿਹਤ ਤੇ ਆਪਣੀ ਜੇਬ ਵਿਚੋਂ ਖ਼ਰਚ ਬਾਕੀ ਦੇਸ਼ ਨਾਲੋ ਕਿਤੇ ਵੱਧ ਕਰਨਾ ਪੈਂਦਾ ਹੈ । ਪੰਜਾਬ ਦੇ ਸਿਹਤ ਸੂਚਕ ਵੀ ਬਹੁਤ ਮਾੜੇ ਹਨ।

ਸਪੈਸ਼ਲਿਸਟ ਡਾਕਟਰਾਂ ਦੀਆਂ ਲਗਭਗ 30 ਫੀਸਦੀ ਅਤੇ ਮੈਡੀਕਲ ਅਫਸਰਾਂ ਦੀਆਂ 15 ਫੀਸਦੀ ਅਸਾਮੀਆਂ ਖਾਲੀ ਪਈਆਂ ਹਨ। ਇਹ ਬਜਟ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹੋਵੇਗਾ। ਰਾਜ ਵਿੱਚ ਸਿਹਤ ਸੰਭਾਲ ਨੂੰ ਤਸੱਲੀਬਖਸ਼ ਪੱਧਰ ‘ਤੇ ਲਿਆਉਣ ਲਈ ਸਿਹਤ ਬਜਟ ਘੱਟੋ-ਘੱਟ 11% ਹੋਣਾ ਚਾਹੀਦਾ ਹੈ। ਨਵੇਂ ਮੈਡੀਕਲ ਕਾਲਜਾਂ ਬਾਰੇ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਇਹ ਰਾਜ ਖੇਤਰ ਵਿੱਚ ਖੋਲ੍ਹੇ ਜਾਣਗੇ ਜਾਂ ਨਿੱਜੀ ਖੇਤਰ ਵਿੱਚ।

Facebook Comments

Trending