Connect with us

ਪੰਜਾਬੀ

ਐੱਸ·ਕੇ·ਐੱਸ ਪਬਲਿਕ ਸਕੂਲ ਨੀਲੋਂ ਵਿਖੇ ਆਈ ਡੀ ਪੀ ਡੀ ਦੇ ਸਹਿਯੋਗ ਨਾਲ ਪੌਦੇ ਲਾਉਣ ਦੀ ਮੁਹਿੰਮ

Published

on

Plantation campaign in collaboration with IDPD at SK·KS·Public School Neelon

ਲੁਧਿਆਣਾ : ਐੱਸ·ਕੇ·ਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਨੀਲੋਂ ਵੱਲੋਂ ਵਣ ਮਹਾਂ ਉਤਸਵ ਮੌਕੇ ਉੱਤੇ ਵਾਤਾਵਰਨ ਨੂੰ ਦੂਸ਼ਿਤ ਪ੍ਰਭਾਵਾਂ ਤੋਂ ਬਚਾਉਣ ਤੇ ਹਵਾ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ ਜਿਸ ਵਿੱਚ ਇੰਡੀਅਨ ਡਾਕਟਰਜ਼ ਆਫ਼ ਪੀਸ ਐਡ ਡਿਵੈਲਪਮੈਂਟ ਦੇ ਸੀਨੀਅਰ ਮੀਤ ਪਰਧਾਨ ਡਾ·ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਅਤੇ ਬੂਟੇ ਲਗਾਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।

ਉਹਨਾਂ ਦੀ ਟੀਮ ਡਾ·ਮੋਨਿਕਾ·ਧਵਨ ਸੀਨੀਅਰ ਸਰਜਨ, ਡਾ: ਐੱਸ·ਕੇ ਪ੍ਰਭਾਕਰ ਮਨੋਵਿਗਿਆਨੀ ਚਿਕਿਤਸਕ, ਡਾ· ਹਿਤੇਸ਼ ਨਾ ਰੰਗ ਪੈਥੋਲੋਜਿਸਟ, ਡਾ ਸੂਰਜ,ਡਾ ਅਕੁੰਸ਼ ,ਡਾ ਗੁਰਵੀਰ ਸਿੰਘ,ਡਾ ਰੱਜਤ,ਡਾ ਸੀਰਤ ਸਿੰਘ ਸੇਖੋਂ ਜੋ ਕਿ ਐੱਨ·ਜੀ·ਓ ਇੰਟਰਨੇਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦੀ ਪ੍ਰੀਵੈਨਸ਼ਨ ਆਫ਼ਨਿਊਕਲੀਅਰ ਵਾਰ ਦੇ ਸਹਿਯੋਗੀ ਹਨ ਜਿਨ੍ਹਾਂ ਨੂੰ 1985 ਅਤੇ 2017 ਵਿੱਚ ਨੋਬਲ ਪੀਸ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਵੀ ਇਸ ਮੁਹਿੰਮ ਦਾ ਹਿੱਸਾ ਬਣੇ।

ਡਾ· ਅਰੁਣ ਮਿੱਤਰਾ ਨੇ ਵਾਤਾਵਰਨ ਉੱਪਰ ਦਿੱਤੇ ਭਾਸ਼ਣ ਵਿਚ ਕਿਹਾ ਕਿ ਸਾਨੂੰ ਆਪਣੇ ਵਾਤਾਵਰਨ, ਹਵਾ , ਪਾਣੀ, ਧਰਤੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਜੋ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰੁੱਖਿਅਤ ਵਾਤਾਵਰਨ ਮਿਲ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਰੁੱਖ ਵਾਤਾਵਰਨ ਨੂੰ ਸੰਤੁਲਿਤ ਕਰਨ ਵਿਚ ਵੀ ਯੋਗਦਾਨ ਰੱਖਦੇ ਹਨ। ਉਹਨਾਂ ਨੇ ਗਲੋਬਲ ਵਾਰਮਿੰਗ ਬਾਰੇ ਵੀ ਚਾਨਣਾ ਪਾਇਆ ਕਿ ਪੌਦਿਆਂ ਨੂੰ ਕੱਟਣ ਦੇ ਕੀ- ਕੀ ਪ੍ਰਭਾਵ ਵਾਤਾਵਰਨ ‘ਤੇ ਪੈਂਦੇ ਹਨ।

ਡਾ·ਮੌਨਿਕਾ ਧਵਨ ਨੇ ਹਰੇਕ ਵਿਦਿਆਰਥੀ ਨੂੰ ਇੱਕ- ਇੱਕ ਪੌਦਾ ਆਪਣੇ ਜਨਮ -ਦਿਨ ਮੌਕੇ ਲਗਾਉਣ ਲਈ ਪ੍ਰੇਰਿਤ ਕੀਤਾ। ਡਾ· ਸੂਰਜ ਅਤੇ ਡਾ:ਅੰਕੁਸ਼ ਨੇ ਮਨੁੱਖਾਂ, ਜਾਨਵਰਾਂ ਅਤੇ ਵਾਤਾਵਰਨ ਦੇ ਸੁਧਾਰ ਲਈ ਭਾਸ਼ਣ ਦਿੱਤਾ ਅਤੇ ਆਪਣੇ ਘਰਾਂ ਦੇ ਆਸ- ਪਾਸ ਨਿੰਮ ਦਾ ਰੁੱਖ ,ਐਲੋਵੇਰਾ ਹੋਰ ਰੁੱਖ ਲਗਾਉਣ ਲਈ ਵੀ ਪ੍ਰੇਰਿਤ ਕੀਤਾ। ਸਕੂਲ ਦੇ ਪ੍ਰਿੰਸੀਪਲ ਜਸਵੀਰ ਕੌਰ ਮਾਨ ਅਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੈਬਰਜ਼ ਅਜੀਤ ਸਿੰਘ ਗਿੱਲ ਅਤੇ ਅਮਰਜੀਤ ਸਿੰਘ ਸੇਖੋਂ ਨੇਆਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ।

Facebook Comments

Trending