Connect with us

ਅਪਰਾਧ

ਕੇਵਾਈਸੀ ਅਪਡੇਟ ਕਰਨ ਦੀ ਗੱਲ ਆਖ ਕੇ ਖਾਤੇ ਚੋਂ ਕਢਵਾਈ 77 ਹਜ਼ਾਰ ਦੀ ਨਕਦੀ

Published

on

Cash of 77 thousand withdrawn from the account by talking about updating KYC

ਲੁਧਿਆਣਾ : ਸ਼ਾਤਰ ਸਾਈਬਰ ਠੱਗਾਂ ਵੱਲੋਂ ਸ਼ਹਿਰ ਦੇ ਨਾਮਵਰ ਈਐਨਟੀ ਸਪੈਸ਼ਲਿਸਟ ਡਾ. ਅਰੁਣ ਮਿੱਤਰਾ ਨਾਲ 77 ਤੋਂ ਵੱਧ ਦੀ ਹਜ਼ਾਰ ਦੀ ਧੋਖਾਧੜੀ ਕੀਤੀ । ਮੁਲਜ਼ਮਾਂ ਨੇ ਕੇਵਾਈਸੀ ਅਪਡੇਟ ਕਰਨ ਦਾ ਹਵਾਲਾ ਦੇ ਕੇ ਵਾਰਦਾਤ ਨੂੰ ਅੰਜਾਮ ਦਿੱਤਾ । ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਕਿਚਲੂ ਨਗਰ ਦੇ ਵਾਸੀ ਡਾ. ਅਰੁਣ ਮਿੱਤਰਾ ਦੇ ਬਿਆਨ ਉੱਪਰ ਮੋਹਨ ਨਗਰ ਸੂਰਤ ਗੁਜਰਾਤ ਦੇ ਵਾਸੀ ਰਾਜਾ ਅਤੇ ਅਬਦੁਲ ਵਜੀਦ ਸ਼ੇਖ ਦੇ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਕ ਸਾਜ਼ਿਸ਼ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ।

ਡਾ. ਅਰੁਣ ਮਿੱਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਮੋਬਾਈਲ ਫੋਨ ਉੱਪਰ ਕੇਵਾਈਸੀ ਅਪਡੇਟ ਕਰਨ ਦੀ ਕਾਲ ਆਈ । ਡਾ ਅਰੁਣ ਮਿੱਤਰਾ ਨੇ ਜਿਸ ਤਰ੍ਹਾਂ ਹੀ ਮੁਲਜ਼ਮਾਂ ਨਾਲ ਕਾਰਡ ਸਬੰਧੀ ਜਾਣਕਾਰੀ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਕੁਝ ਹੀ ਸਮੇਂ ਵਿੱਚ ਦੋ ਟ੍ਰਾਂਜੈਕਸ਼ਨਾਂ ਕੀਤੀਆਂ । ਜਾਣਕਾਰੀਆਂ ਹਾਸਲ ਕਰ ਕੇ ਮੁਲਜ਼ਮਾਂ ਨੇ ਡਾ ਅਰੁਣ ਮਿੱਤਰਾ ਦੇ ਖਾਤੇ ਚੋਂ ਕੁੱਲ 77 ਹਜ਼ਾਰ 250 ਰੁਪਏ ਟਰਾਂਸਫਰ ਕਰਵਾ ਲਏ । ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਪੀਏਯੂ ਦੀ ਪੁਲਿਸ ਨੇ ਰਾਜਾ ਅਤੇ ਅਬਦੁਲ ਵਜੀਦ ਸ਼ੇਖ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।

Facebook Comments

Trending