ਪਾਲੀਵੁੱਡ

ਗਿੱਪੀ ਗਰੇਵਾਲ ਲਈ ਕਾਫੀ ਮਹੱਤਵਪੂਰਨ ਹੈ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’

Published

on

ਗਿੱਪੀ ਗਰੇਵਾਲ ਦੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ 2 ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਗਿੱਪੀ ਗਰੇਵਾਲ ਨੂੰ ਚੰਗੀਆਂ ਉਮੀਦਾਂ ਹਨ। ਨਾ ਸਿਰਫ ਇਸ ਦੀ ਸਫਲਤਾ ਦੀਆਂ, ਸਗੋਂ ਗਿੱਪੀ ਨੂੰ ਲੱਗਦਾ ਹੈ ਕਿ ਉਨ੍ਹਾਂ ਨੇ ਇਕ ਅਜਿਹਾ ਵਿਸ਼ਾ ਚੁਣਿਆ ਹੈ, ਜਿਸ ਦੀ ਅੱਜ ਦੇ ਸਮੇਂ ਨੂੰ ਲੋੜ ਹੈ।

ਗਿੱਪੀ ਗਰੇਵਾਲ ਦਾ ਕਹਿਣਾ ਹੈ, ‘‘ਇਹ ਫ਼ਿਲਮ ਸਾਡੇ ਕਰੀਅਰ ਦੀ ਵੀ ਅਹਿਮ ਫ਼ਿਲਮ ਹੈ। ਕਦੇ-ਕਦੇ ਤੁਹਾਨੂੰ ਅਜਿਹਾ ਟਾਪਿਕ ਮਿਲਦਾ ਹੈ, ਜਿਸ ’ਚ ਤੁਸੀਂ ਇੰਨਾ ਹਸਾ ਸਕੋ ਤੇ ਇੰਨੀ ਚੰਗੀ ਗੱਲ ਕਹਿ ਦਿਓ। ਲੋਕ ਹੱਸਦੇ-ਹੱਸਦੇ ਬਾਹਰ ਆਉਣ ਤੇ ਕਹਿਣ ਕਿ ਯਾਰ ਗੱਲ ਤਾਂ ਠੀਕ ਸੀ।’’

ਗਿੱਪੀ ਨੇ ਅੱਗੇ ਕਿਹਾ, ‘‘ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਹਸਾ ਤਾਂ ਲੈਂਦੇ ਹਾਂ ਪਰ ਉਸ ’ਚ ਕੋਈ ਮੁੱਦਾ ਨਹੀਂ ਹੁੰਦਾ। ਇਹ ਅੱਜ ਦਾ ਕਰੰਟ ਮੁੱਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਸਭ ਤੋਂ ਜ਼ਰੂਰੀ ਵੀ। ਘਰ ’ਚ ਤੁਸੀਂ ਦੇਖੋ ਕਿ ਚਾਰ ਜੀਅ ਇਕੱਠੇ ਬੈਠਦੇ ਹਨ ਤੇ ਸਾਰੇ ਫੋਨ ’ਤੇ ਲੱਗੇ ਹੁੰਦੇ ਹਨ, ਇਥੋਂ ਤਕ ਕਿ ਅੱਜਕਲ ਤਾਂ ਦਾਦਾ-ਦਾਦੀ ਵੀ ਫੋਨ ’ਤੇ ਲੱਗੇ ਹੁੰਦੇ ਹਨ।’’

ਅਖੀਰ ’ਚ ਗਿੱਪੀ ਨੇ ਕਿਹਾ, ‘‘ਅਸੀਂ ਕਹਿੰਦੇ ਹਾਂ ਕਿ ਸੋਸ਼ਲ ਮੀਡੀਆ ਤੁਹਾਨੂੰ ਦੁਨੀਆ ਨਾਲ ਜੋੜਦਾ ਹੈ ਪਰ ਮੈਨੂੰ ਲੱਗਦਾ ਕਿ ਇਹ ਘਰ ਬੈਠੇ ਜੀਆਂ ਨੂੰ ਤੋੜ ਰਿਹਾ ਹੈ। ਇੰਨਾ ਜ਼ਿਆਦਾ ਫੋਨ ’ਤੇ ਬਿਜ਼ੀ ਹੋਣਾ ਕਿਤੇ ਨਾ ਕਿਤੇ ਨੁਕਸਾਨ ਕਰਦਾ ਹੈ ਜ਼ਿੰਦਗੀ ’ਚ। ਤੁਹਾਨੂੰ ਤੁਹਾਡੇ ਬੱਚਿਆਂ ਤੇ ਪਤੀ-ਪਤਨੀ ਨੂੰ ਆਪਸ ’ਚ ਦੂਰ ਕਰਦਾ ਹੈ।’’

ਇਸ ਫ਼ਿਲਮ ’ਚ ਗਿੱਪੀ ਤੋਂ ਇਲਾਵਾ ਤਨੂੰ ਗਰੇਵਾਲ, ਕਰਮਜੀਤ ਅਨਮੋਲ, ਰਾਜ ਧਾਲੀਵਾਲ ਤੇ ਹਰਮਨ ਘੁੰਮਣ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਤੇ ਆਸ਼ੂ ਮੁਨੀਸ਼ ਸਾਹਨੀ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫ਼ਿਲਮ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ। ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਨੇ ਡਾਇਰੈਕਟ ਕੀਤਾ ਹੈ।

Facebook Comments

Trending

Copyright © 2020 Ludhiana Live Media - All Rights Reserved.