Connect with us

ਪੰਜਾਬੀ

ਮੁਸਕਰਾਤਾ ਬਚਪਨ ਪ੍ਰੋਜੈਕਟ ਅਧੀਨ 03 ਬੱਚਿਆਂ ਦਾ ਕੀਤਾ ਰੈਸਕਿਊ

Published

on

03 children were rescued under the Smiley Childhood Project

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵੱਲੋ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਮੁਸਕਰਾਤਾ ਬਚਪਨ ਪ੍ਰੋਜੈਕਟ ਅਧੀਨ ਜ਼ਿਲ੍ਹਾ ਟਾਸਕ ਫੋਰਸ ਵਲੋਂ ਬਾਲ ਮਜਦੂਰੀ ਦੀ ਰੋਕਥਾਮ ਲਈ ਸ਼ਹਿਰ ‘ਚ ਵੱਖ-ਵੱਖ ਥਾਵਾਂ ‘ਤੇ ਰੇਡ ਕੀਤੀ ਗਈ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਸ਼੍ਰੀਮਤੀ ਰਸ਼ਮੀ ਦੀ ਅਗਵਾਈ ਹੇਠ ਜ਼ਿਲ੍ਹਾ ਟਾਸਕ ਫੋਰਸ ਟੀਮ ਵੱਲੋ ਇਹ ਕਾਰਵਾਈ ਮਨੂੰ ਵੈਸਨੋ ਢਾਬਾ, ਕਾਰਾਬਾਰਾ ਰੋਡ ਲੁਧਿਆਣਾ ਵਿਖੇੇ ਕੀਤੀ ਗਈ ਜਿੱਥੇ ਰੇਡ ਦੋਰਾਨ 03 ਬੱਚਿਆ ਨੂੰ ਰੈਸਕਿਊ ਕੀਤਾ ਗਿਆ।

ਟੀਮ ਵਿੱਚ ਸ਼੍ਰੀਮਤੀ ਰਸ਼ਮੀ (ਜਿਲ੍ਹਾ ਬਾਲ ਸੁਰੱਖਿਆ ਅਫਸਰ), ਸ਼੍ਰੀ ਦੀਪਕ ਕੁਮਾਰ (ਲੀਗਲ ਕਮ ਪ੍ਰੋਬੇਸ਼ਨ ਅਫਸਰ), ਸ੍ਰੀ ਮੁਬੀਨ ਕੁਰੈਸੀ (ਬਾਲ ਸੁਰੱਖਿਆ ਅਫਸਰ(ਆਈ.ਸੀ)) ਦਫਤਰ, ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਲੁਧਿਆਣਾ ਅਤੇ ਇਸ ਤੋਂ ਇਲਾਵਾ ਟੀਮ ਵਿੱਚ, ਡਾ:ਪ੍ਰਿਆ (ਮੈਡੀਕਲ ਅਫਸਰ), ਸ਼੍ਰੀ ਗੋਰਵ ਪੁਰੀ(ਡਿਪਟੀ ਡਾਇਰੈਕਟਰ ਆਫ ਫੈਕਟਰੀ) ਅਤੇ ਹਰਪ੍ਰੀਤ ਕੋਰ (ਲੇਬਰ ਇੰਸਪੈਕਟਰ), ਹਰਦੇਵ ਸਿੰਘ(ਪੁਲਿਸ ਵਿਭਾਗ ਦੇ ਮੈਂਬਰ ਵੀ ਸ਼ਾਮਲ ਸਨ।

Facebook Comments

Trending