Connect with us

ਪੰਜਾਬੀ

ਐਸ ਸੀ ਡੀ ਸਰਕਾਰੀ ਕਾਲਜ ਦੀ ਅਨੂ ਗੰਭੀਰ ਦੀ ਵਿਸ਼ੇਸ਼ ਪ੍ਰਾਪਤੀ ‘ਤੇ ਕਾਲਜ ਨੂੰ ਮਾਣ

Published

on

The college is proud of the special achievement of Anu Gambhir of SCD Government College

ਲੁਧਿਆਣਾ : ਐਸ ਸੀ ਡੀ ਸਰਕਾਰੀ ਕਾਲਜ, ਲੁਧਿਆਣਾ ਦੇ ਪੋਸਟ ਗਰੈਜੂਏਟ ਭੌਤਿਕ ਵਿਗਿਆਨ ਵਿਭਾਗ ਦੀ ਅਨੂ ਗੰਭੀਰ ਨੇ 1790 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਇਸ ਵਿਦਿਆਰਥੀ ਨੂੰ ਉਸਦੀ ਇਸ ਵਿਸ਼ੇਸ਼ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਬਹੁਤ ਸ਼ੁਭਕਾਮਨਾਵਾਂ ਦਿਤੀਆ ਅਤੇ ਅਗੇ ਵਧਣ ਲਈ ਪ੍ਰੇਰਿਤ ਕੀਤਾ। ਉਨਾ ਕਿਹਾ ਕਿ ਕਾਲਜ ਨੂੰ ਅਜਿਹੇ ਵਿਦਿਆਰਥੀਆਂ ‘ਤੇ ਹਮੇਸ਼ਾਂ ਮਾਣ ਹੈ ਜਿਨ੍ਹਾਂ ਸਦਕਾ ਕਾਲਜ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ।

ਇਸ ਮੌਕੇ ‘ਤੇ ਵਿਭਾਗ ਦੇ ਮੁਖੀ ਡਾ ਭਾਗਵੰਤੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਿਸ਼ੇਸ਼ ਯਤਨਾਂ ਸਦਕਾ ਯੂਨੀਵਰਸਿਟੀ ਵਿੱਚ ਸਬਾਨ ਹਾਸਲ ਕਰਨ ਲਈ ਮੁਬਾਰਕਬਾਦ ਦਿੱਤੀ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਖੁਸ਼ੀ ਦੇ ਮੌਕੇ ਤੇ ਮੁਬਾਰਕਬਾਦ ਦਿੱਤੀ। ਕਾਲਜ ਪ੍ਰਿੰਸੀਪਲ ਡਾ ਤਨਵੀਰ ਲਿਖਾਰੀ ਨੇ ਵਿਭਾਗ ਦੇ ਮੁਖੀ ਡਾ ਭਾਗਵੰਤੀ ਅਤੇ ਵਿਭਾਗ ਦੇ ਅਧਿਆਪਕ ਡਾ ਨਰਿੰਦਰ ਪ੍ਰੋ ਸਮਰਿਤੀ ਪ੍ਰੋ ਅਲਕਾ ਨੂੰ ਇਸ ਮੌਕੇ ਤੇ ਮੁਬਾਰਕਬਾਦ ਦਿੱਤੀ ।

Facebook Comments

Trending