Connect with us

ਪੰਜਾਬੀ

 ਵਿਦਿਆਰਥੀਆਂ ਨੇ ਰਾਸਟਰੀ ਪੱਧਰ ਦੇ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਸਿਖਰਲਾ ਸਥਾਨ

Published

on

Students secured top position in Rastari level competition
ਲੁਧਿਆਣਾ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਮੈਂਬਰਾਂ ਦੀ ਟੀਮ  ਇਨੋਵੇਟਰਜ ਨੇ ਰਾਸਟਰੀ ਪੱਧਰ ਦੇ ਮੁਕਾਬਲੇ-ਤਿਫਾਨ 2023 ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ| ਇਹ ਮੁਕਾਬਲਾ ਇੱਕ ਰਾਸਟਰੀ ਪੱਧਰ ਦੀ ਵਿਦਿਆਰਥੀ ਗਤੀਵਿਧੀ ਹੈ ਜਿਸ ਵਿੱਚ ਖੇਤੀ ਨਾਲ ਜੁੜੀਆਂ ਵਿਦਿਆਰਥੀ ਖੋਜਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ | ਇਸ ਸਾਲ ਇਹਨਾਂ ਮੁਕਾਬਲਿਆਂ ਦਾ ਥੀਮ ’ਆਟੋਮੇਟਿਡ ਮਲਟੀ-ਵੈਜੀਟੇਬਲ ਟ੍ਰਾਂਸਪਲਾਂਟਰ’ ਦਾ ਵਿਕਾਸ ਸੀ|
ਇਸ ਮੁਕਾਬਲੇ ਦਾ ਆਯੋਜਨ ਐੱਸ ਏ ਈ ਇੰਡੀਆ ਅਤੇ ਜੌਨ ਡੀਅਰ ਲਿਮਿਟੇਡ, ਪੁਣੇ ਦੁਆਰਾ ਕੀਤਾ ਗਿਆ ਸੀ| ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਲਈ ਆਟੋਮੇਟਿਡ ਮਲਟੀ-ਵੈਜੀਟੇਬਲ ਟ੍ਰਾਂਸਪਲਾਂਟਰ ਦਾ ਡਿਜਾਈਨ ਵਿਕਸਤ ਕੀਤਾ ਅਤੇ ਮਹਾਤਮਾ ਫੂਲੇ ਕ੍ਰਿਸੀ ਵਿਦਿਆਪੀਠ  ਰਾਹੂਰੀ, ਮਹਾਰਾਸਟਰ ਵਿਖੇ ਆਯੋਜਿਤ ਮੁਕਾਬਲੇ ਦੇ ਆਖਰੀ ਗੇੜ ਵਿੱਚ ਹਿੱਸਾ ਲਿਆ|
ਜੌਨ ਡੀਅਰ, ਐੱਸ ਏ ਈ ਇੰਡੀਆ, ਮਹਿੰਦਰਾ ਅਤੇ ਮਹਿੰਦਰਾ, ਕਮਿੰਸ ਅਤੇ  ਇਹ ਏ ਆਰ ਏ ਆਈ ਦੇ ਜੱਜਾਂ ਦੀ ਇੱਕ ਟੀਮ ਨੇ ਵੱਖ-ਵੱਖ ਸਥਿਤੀਆਂ ਵਿੱਚ ਇਸ ਮਸੀਨ ਦਾ ਚੰਗੀ ਤਰ•ਾਂ ਮੁਲਾਂਕਣ ਕੀਤਾ| ਜੱਜਾਂ ਨੇ ਆਟੋਮੇਟਿਡ ਮਲਟੀ ਵੈਜੀਟੇਬਲ ਟਰਾਂਸਪਲਾਂਟਰ ਦੇ ਡਿਜਾਈਨ ਅਤੇ ਪ੍ਰਦਰਸਨ ਦੀ ਬਹੁਤ ਸਲਾਘਾ ਕੀਤੀ| ਅਰਸਦੀਪ ਸਿੰਘ, ਨਿਹਾਲ ਅਸਤੀ ਅਤੇ ਹਰਸ਼ਿਤ ਪਰਾਸਰ ਦੇ ਨਾਲ  ਇਨੋਵੇਟਰਜ ਟੀਮ ਦੇ ਕਪਤਾਨ ਮਿਸਟਰ ਕਰਨ ਨੇ ਵਿਕਸਤ ਮਸੀਨ ਦੇ ਡਿਜਾਈਨ, ਕੰਮ ਕਰਨ, ਲਾਗਤ ਵਿਸਲੇਸਣ ਬਾਰੇ ਦੱਸਿਆ|

Facebook Comments

Trending