Connect with us

ਅਪਰਾਧ

ਸਾਲੇ ਨੇ ਸਾਥੀਆਂ ਸਮੇਤ ਜਵਾਈ ਨਾਲ ਕੀਤੀ ਕੁੱਟਮਾਰ, ਘਰ ਵਿਚ ਵੜ ਕੇ ਸਾਮਾਨ ਦੀ ਕੀਤੀ ਭੰਨਤੋੜ

Published

on

The brother-in-law along with his accomplices beat up the son-in-law, broke into the house and smashed his belongings

ਲੁਧਿਆਣਾ : ਸਥਾਨਕ ਕੰਪਨੀ ਬਾਗ ਟਿੱਬਾ ਰੋਡ ਰਹਿਣ ਵਾਲੇ ਬਜ਼ੁਰਗ ਉੱਪਰ ਉਸ ਦੇ ਸਾਲੇ ਨੇ ਸਾਥੀਆਂ ਸਮੇਤ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ਵਿਚ ਥਾਣਾ ਟਿੱਬਾ ਪੁਲਿਸ ਨੇ ਕੰਪਨੀ ਬਾਗ ਦੇ ਰਹਿਣ ਵਾਲੇ ਕੀਮਤੀ ਲਾਲ ਦੇ ਬਿਆਨ ਉਪਰ ਉਸ ਦੇ ਸਾਲੇ ਰਾਜਿੰਦਰ ਕੁਮਾਰ, ਅਮਨ ,ਚਿੰਟੂ, ਸ਼ੈਲੀ, ਰਿਤੇਸ਼ ਸੂਦ ਅਤੇ ਮੰਨੂ ਸਣੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ਼ ਵੱਖ ਵੱਖ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਕੀਮਤੀ ਲਾਲ ਮੁਤਾਬਕ ਵਾਰਦਾਤ ਵਾਲੇ ਦਿਨ ਉਸ ਦਾ ਸਾਲਾ ਉਸ ਦੇ ਘਰ ਆਇਆ ਅਤੇ ਕਿਸੇ ਗੱਲ ਨੂੰ ਲੈ ਕੇ ਮੁਦਈ ਨਾਲ ਬਹਿਸਬਾਜ਼ੀ ਕਰਨ ਲੱਗ ਗਿਆ। ਨੋਕ ਝੋਕ ਮਗਰੋਂ ਰਜਿੰਦਰ ਚਲਾ ਗਿਆ ਤੇ ਕੁਝ ਸਮੇਂ ਬਾਅਦ ਹੀ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਦੁਬਾਰਾ ਮੁਦਈ ਦੇ ਘਰ ਆ ਧਮਕਿਆ। ਆਰੋਪੀਆਂ ਨੇ ਘਰ ਵਿਚ ਵੜ ਕੇ ਮੁੱਦਈ ਕੀਮਤੀ ਲਾਲ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ।

Facebook Comments

Trending