Connect with us

ਪੰਜਾਬ ਨਿਊਜ਼

ਅੱਜ ਪਵੇਗੀ ਭਿਆਨਕ ਗਰਮੀ, ਕੱਲ੍ਹ ਬਾਰਿਸ਼ ਦੀ ਸੰਭਾਵਨਾ

Published

on

There will be scorching heat today and rain tomorrow

ਲੁਧਿਆਣਾ : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੁੱਧਵਾਰ ਨੂੰ ਸਾਰਾ ਦਿਨ ਤੇਜ਼ ਧੁੱਪ ਦੇ ਕਾਰਨ ਸਖ਼ਤ ਗਰਮੀ ਪਈ। ਬਠਿੰਡਾ ਸੂਬੇ ’ਚ ਸਭ ਤੋਂ ਜ਼ਿਆਦਾ ਗਰਮ ਰਿਹਾ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਦਕਿ ਪਟਿਆਲਾ ’ਚ ਵੱਧ ਤੋਂ ਵੱਧ ਤਾਪਮਾਨ 43.3, ਲੁਧਿਆਣਾ, ਬਰਨਾਲਾ, ਹੁਸ਼ਿਆਰਪੁਰ, ਮੁਕਤਸਰ ’ਚ 42.1 ਤੋਂ 42.8 ਡਿਗਰੀ ਸੈਲਸੀਅਸ ਤਕ ਰਿਕਾਰਡ ਕੀਤਾ ਗਿਆ। ਹੋਰਨਾਂ ਸਾਰੇ ਜ਼ਿਲ੍ਹਿਆਂ ’ਚ ਤਾਪਮਾਨ 40 ਜਿਗਰੀ ਸੈਲਸੀਅਸ ਤੋਂ ਘੱਟ ਸੀ।

ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਮਾਨ ਮੁਤਾਬਕ ਵੀਰਵਾਰ ਨੂੰ ਵੀ ਮੌਸਮ ਸਾਫ਼ ਰਹਿਣ ਨਾਲ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਸ਼ੁੱਕਰਵਾਰ ਤੋਂ ਮੌਸਮ ਬਦਲੇਗਾ ਤੇ ਹਨੇਰੀ ਤੇ ਬਾਰਿਸ਼ ਦੀ ਸੰਭਾਵਨਾ ਹੈ। 22 ਮਈ ਤਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ, ਗਰਜ ਨਾਲ ਛਿੱਟੇ ਪੈਣ ਤੇ ਬੂੰਦਾਬਾਂਦੀ ਦੀ ਸੰਭਾਵਨਾ ਹੈ।

Facebook Comments

Trending