Connect with us

ਪੰਜਾਬੀ

ਦੂਜੀ ਗਾਰੰਟੀ ਦਾ ਬਲੂਪ੍ਰਿੰਟ ਵੀ ਪੂਰੀ ਤਰ੍ਹਾਂ ਤਿਆਰ – ਵਿਧਾਇਕ ਛੀਨਾ

Published

on

The blueprint of the second guarantee is also fully prepared – MLA Chhina

ਲੁਧਿਆਣਾ :  ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਨੇ ਬੀਤੇ ਦਿਨ ਵਾਰਡ ਨੰਬਰ 50 ਦੇ ਢੋਲੇਵਾਲ ਅਧੀਨ ਪੈਂਦੇ ਪ੍ਰਭਾਤ ਨਗਰ ਗਲੀ ਨੰਬਰ 6 ਅਤੇ ਢੋਲੇਵਾਲ ਇਲਾਕੇ ਦੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ  ਕਰਵਾਈ।

ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਇਨ੍ਹਾਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਾਰਨ ਇਲਾਕਾ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਨਿਕਲਣ ‘ਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਉਨ੍ਹਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਉਕਤ ਸੜਕਾਂ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਔਰਤਾਂ ਦਾ ਇੱਕ ਹਜ਼ਾਰ ਕਿੱਥੇ ਹੈ ?  ਦੇ ਸਵਾਲ ‘ਤੇ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਅਸੀਂ ਆਪਣੀ ਦੂਜੀ ਗਾਰੰਟੀ ਵੀ ਪੂਰੀ ਕਰ ਰਹੇ ਹਾਂ| ਇਸ ਦੇ ਲਈ ਇੱਕ ਬਲੂਪਰਿੰਟ ਤਿਆਰ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇ ਦਿੱਤਾ ਗਿਆ ਹੈ।

 

 

Facebook Comments

Trending