Connect with us

ਪੰਜਾਬੀ

ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਨੂੰ ਸੈਰ ਸਪਾਟਾ ਨਕਸ਼ੇ ਵਿੱਚ ਸ਼ਾਮਿਲ ਕਰਨ ਦਾ ਮਸ਼ਵਰਾ

Published

on

A suggestion to include Maharaja Dulip Singh Memorial Kothi in the tourism map

ਲੁਧਿਆਣਾ : ਪੰਜਾਬ ਦੀ ਕਿਰਤ, ਰੁਜ਼ਗਾਰ, ਸਭਿਆਚਾਰਕ ਮਾਮਲੇ ਤੇ ਸੈਰ ਸਪਾਟਾ ਵਿਭਾਗ ਦੀ ਕੈਬਨਿਟ ਮੰਤਰੀ ਬੀਬਾ ਅਨਮੋਲ ਗਗਨ ਮਾਨ ਨੂੰ ਮਸ਼ਵਰਾ ਦਿੰਦਿਆਂ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਫੌਂਡੇਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸਿੱਖ ਰਾਜ ਦੇ ਪ੍ਰਭੂ ਸੱਤਾ ਸੰਪੰਨ ਆਖ਼ਰੀ ਮਹਾਰਾਜਾ ਦਲੀਪ ਸਿੰਘ ਜੀ ਵੱਲੋਂ ਜਲਾਵਤਨੀ ਵੇਲੇ ਜਿਸ ਨਹਿਰੀ ਬੱਸੀਆਂ ਕੋਠੀ ਵਿੱਚ ਆਖ਼ਰੀ ਰਾਤ ਕੱਟੀ ਸੀ।

ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵੱਲੋਂ 2014 ਵਿੱਚ ਲਗਪਗ ਛੇ ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਉਸਾਰੀ ਗਈ ਹੈ ਪਰ ਇਸ ਨੂੰ ਅਜੇ ਤੀਕ ਸੈਰ ਸਪਾਟਾ ਕੇਂਦਰ ਵਜੋਂ ਨੋਟੀਫਾਈ ਨਹੀਂ ਕੀਤਾ ਗਿਆ । ਬਾਰਾਂ ਏਕੜ ਵਿੱਚ ਬਣੀ ਇਸ ਰਮਣੀਕ ਕੋਠੀ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਨਾਲ ਜਿੱਥੇ ਬਦੇਸ਼ਾਂ ਚ ਵੱਸਦੇ ਪੰਜਾਬੀਆਂ ਤੇ ਪੰਜਾਬ ਵਾਸੀਆਂ ਨੂੰ ਇਤਿਹਾਸ ਦੀਆਂ ਖਿੜਕੀਆਂ ਵਿੱਚੋਂ ਲੰਘਣ ਦਾ ਮੌਕਾ ਮਿਲੇਗਾ ਓਥੇ ਰਾਏਕੋਟ (ਲੁਧਿਆਣਾ) ਵੀ ਸੈਰ ਸਪਾਟਾ ਕੇਂਦਰ ਵਜੋਂ ਕੌਮੀ ਨਕਸ਼ੇ ਤੇ ਆ ਜਾਵੇਗਾ।

Facebook Comments

Trending