ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਦਰਾ ਰੋਡ, ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। ਵਿਦਿਆਰਥੀਆਂ ਲਈ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਜਿਸ ਵਿੱਚ ਗਿੱਧਾ, ਸੋਲੋ ਡਾਂਸ ,ਲੋਕ ਗੀਤ ਗਾਇਨ, ਗਰੁੱਪ ਡਾਂਸ ਆਦਿ ਪ੍ਰਮੁੱਖ ਸਨ।
ਵਿਦਿਆਰਥੀ ਰੰਗ-ਬਿਰੰਗੇ ਪਹਿਰਾਵੇ ਵਿੱਚ ਸੱਜ ਕੇ ਆਏ ਬਹੁਤ ਹੀ ਸੋਹਣੇ ਲੱਗ ਰਹੇ ਸਨ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸ਼੍ਰੀਮਤੀ ਸੁਖਦੀਪ ਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਸਾਵਣ ਦੇ ਮਹੀਨੇ ਦੀ ਮਹੱਤਤਾ ਬਾਰੇ ਦੱਸਿਆ ਕਿ ਇਹ ਮਹੀਨਾ ਸਾਡੇ ਲਈ ਕੀ ਮਹਤਤਾ ਰਖਦਾ ਹੈ ਅਤੇ ਇਸ ਮਹੀਨੇ ਵਿਚ ਚਾਰੇ ਪਾਸੇ ਹਰਿਆਲੀ ਛਾ ਜਾਂਦੀ ਹੈ।