Connect with us

ਪੰਜਾਬੀ

ਸੈਕਰਡ ਸੋਲ ਕਾਨਵੈਂਟ ਸਕੂਲ ਵਿੱਚ ਹੁਨਰ ਪ੍ਰਦਰਸ਼ਨੀ ਦਾ ਕੀਤਾ ਗਿਆ ਆਯੋਜਨ

Published

on

Skill Exhibition organized at Sacred Soul Convent School

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁਗਰੀ ਧਾਂਦਰਾਂ ਰੋਡ ਲੁਧਿਆਣਾ ਵਿੱਚ ਹੁਨਰ’ ਵਿਸ਼ੇ ਦੇ ਅੰਤਰਗਤ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਇਸ ਵਿਚ ਗਣਿਤ,ਸਾਇੰਸ, ਸੋਸ਼ਲ ਸਾਇੰਸ,ਪੰਜਾਬੀ, ਇੰਗਲਿਸ਼, ਆਰਟ ਐਂਡ ਕਰਾਫਟ, ਬੈਸਟ ਆਊਟ ਆਫ ਵੇਸਟ, ਅਤੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਬੜੇ ਸੁੰਦਰ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ।

ਵਿਦਿਆਰਥੀਆਂ ਨੇ ਆਪਣੀ ਰਚਨਾਤਮਕ ਦਾ ਪੇਸ਼ ਕਰਦੇ ਹੋਏ ਬਹੁਤ ਸੁੰਦਰ ਮਾਡਲ ਅਤੇ ਵੱਖ ਵੱਖ ਪ੍ਰਕਾਰ ਦੀਆਂ ਵਸਤੂਆਂ ਬਣਾਈਆਂ ਹਨ। ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਸੁਖਦੀਪ ਗਿੱਲ, ਚੈਅਰਮੈਨ ਸਰਦਾਰ ਗੁਰਮੇਲ ਸਿੰਘ ਗਿੱਲ ਅਤੇ ਮੁੱਖ ਅਧਿਆਪਕ ਸ਼੍ਰੀ ਮਤੀ ਪੂਰਨ ਮਲਹੋਤਰਾ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੀ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ।

ਵਿਦਿਆਰਥੀਆਂ ਦੇ ਮਾਪਿਆਂ ਦੁਆਰਾ ਸਕੂਲ ਵੱਲੋਂ ਕੀਤੀ ਗਈ ਪ੍ਰਦਰਸ਼ਨੀ ਦੀ ਪਰਸ਼ੰਸਾ ਕੀਤੀ ਗਈ।

Facebook Comments

Trending