Connect with us

ਪੰਜਾਬੀ

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਸਕਾਊਟ ਐਂਡ ਗਾਈਡ ਦਾ ਉਦਘਾਟਨੀ ਸਮਾਰੋਹ

Published

on

Inauguration of Scout and Guide at Sacred Soul Convent School

ਲੁਧਿਆਣਾ : ਸਕਾਊਟ ਐਂਡ ਗਾਈਡ ਦਾ ਉਦਘਾਟਨੀ ਸਮਾਰੋਹ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਧਾਂਧਰਾ ਰੋਡ, ਲੁਧਿਆਣਾ ਵਿਖੇ ਕਰਵਾਇਆ ਗਿਆ। ਗੁਰਦੀਪ ਸਿੰਘ ਜ਼ਿਲ੍ਹਾ ਸੰਗਠਨ ਕਮਿਸ਼ਨਰ ਸੀਬੀਐਸਈ ਲੁਧਿਆਣਾ ਭਾਰਤ ਸਕਾਊਟ ਐਂਡ ਗਾਈਡ, ਓਂਕਾਰ ਸਿੰਘ ਸਟੇਟ ਆਰਗੇਨਾਈਜੇਸ਼ਨ ਕਮਿਸ਼ਨਰ ਪੰਜਾਬ ਭਾਰਤ ਸਕਾਊਟ ਐਂਡ ਗਾਈਡ ਨੇ ਵਿਦਿਆਰਥੀਆਂ ਨੂੰ ਸਕਾਊਟ ਐਂਡ ਗਾਈਡ ਦੀ ਮਹੱਤਤਾ ਬਾਰੇ ਦੱਸਿਆ।

ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸਵੈ-ਅਨੁਸ਼ਾਸਨ ਲਈ ਕੈਂਪ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਿਦਿਆਰਥੀ ਆਪਣੇ ਆਪ ਨੂੰ ਅਨੁਸ਼ਾਸਿਤ ਰੱਖ ਸਕਣ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸ੍ਰੀਮਤੀ ਸੁਖਦੀਪ ਗਿੱਲ ਅਤੇ ਪ੍ਰਿੰਸੀਪਲ ਸ੍ਰੀਮਤੀ ਪੂਨਮ ਮਲਹੋਤਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਕਾਊਟ ਗਾਈਡ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

Facebook Comments

Trending