Connect with us

ਪੰਜਾਬ ਨਿਊਜ਼

ਦੇਸ਼ ਭਰ ‘ਚ ਛਾਏ ਲੁਧਿਆਣਾ ਦੇ ਅਧਿਆਪਕ, ਜਿੱਤਿਆ ਨੈਸ਼ਨਲ ਟੀਚਰ ਐਵਾਰਡ

Published

on

Teachers from Ludhiana, spread across the country, won the National Teacher Award

ਲੁਧਿਆਣਾ ਦੇ ਦੋ ਅਧਿਆਪਕਾਂ ਨੂੰ ਨੈਸ਼ਨਲ ਟੀਚਰ ਐਵਾਰਡ ਮਿਲੇਗਾ। ਰਾਸ਼ਟਰੀ ਅਧਿਆਪਕ ਪੁਰਸਕਾਰ 2023 ਲਈ ਜਾਰੀ ਕੀਤੀ ਗਈ ਸੂਚੀ ਵਿੱਚ ਦੋਵਾਂ ਅਧਿਆਪਕਾਂ ਦੇ ਨਾਂ ਸ਼ਾਮਲ ਹਨ। ਇਸ ਸਾਲ ਦੇਸ਼ ਭਰ ਤੋਂ ਆਈਆਂ ਅਰਜ਼ੀਆਂ ਦੇ ਆਧਾਰ ‘ਤੇ 50 ਅਧਿਆਪਕਾਂ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ। ਇਸ ਸੂਚੀ ਵਿੱਚ ਲੁਧਿਆਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਪਾਰ ਪੱਖੋਵਾਲ ਦੇ ਅਧਿਆਪਕ ਅੰਮ੍ਰਿਤਪਾਲ ਸਿੰਘ ਤੇ ਸਤਪਾਲ ਮਿੱਤਲ ਸਕੂਲ ਦੀ ਅਧਿਆਪਕਾ ਭੁਪਿੰਦਰ ਗੋਗੀਆ ਦੇ ਨਾਂ ਸ਼ਾਮਲ ਹਨ।

ਅਧਿਆਪਕਾਂ ਨੂੰ 5 ਸਤੰਬਰ ਨੂੰ ਇਨਾਮ ਦਿੱਤੇ ਜਾਣਗੇ। ਨਿਰਧਾਰਿਤ ਯੋਗਤਾ ਪੂਰੀ ਕਰਨ ਵਾਲੇ ਪੰਜਾਬ ਭਰ ਤੋਂ 6 ਅਧਿਆਪਕਾਂ ਨੇ ਇਸ ਐਵਾਰਡ ਲਈ ਅਰਜ਼ੀਆਂ ਦਿੱਤੀਆਂ ਸਨ। ਜਦਕਿ ਦੇਸ਼ ਭਰ ਤੋਂ ਕੁੱਲ 154 ਨਾਮਜ਼ਦਗੀਆਂ ਦਾਖ਼ਲ ਹੋਈਆਂ ਸਨ। ਇਸ ਵਾਰ ਅਧਿਆਪਕਾਂ ਦੀ ਸਿੱਖਿਆ ਖੇਤਰ ਵਿੱਚ 10 ਸਾਲ ਦੀ ਸੇਵਾ ਹੋਣੀ ਜ਼ਰੂਰੀ ਸੀ। ਇਸ ਦੇ ਨਾਲ ਹੀ ਅਧਿਆਪਕਾਂ ਨੇ ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਨੂੰ 1500 ਸ਼ਬਦਾਂ ਦੀ ਐਪਲੀਕੇਸ਼ਨ ਵਿੱਚ ਬਿਆਨ ਕਰਨਾ ਸੀ।

Facebook Comments

Trending