ਪੰਜਾਬੀ
ਘਰ-ਘਰ ਪ੍ਰਚਾਰ ਦੌਰਾਨ ਇਲਾਕਾ ਨਿਵਾਸੀਆਂ ਨੇ ਤਲਵਾੜ ਦਾ ਕੀਤਾ ਸਵਾਗਤ
Published
3 years agoon

ਲੁਧਿਆਣਾ : ਹਲਕਾ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਸੰਜੈ ਤਲਵਾੜ ਨੇ ਵਾਰਡ-2 ਸਥਿਤ ਨਿਊ ਆਜ਼ਾਦ ਨਗਰ, ਹਰਪ੍ਰੀਤ ਨਗਰ, ਪ੍ਰਤਾਪ ਨਗਰ ਸਹਿਤ ਹੋਰ ਗਲੀ ਮੁਹੱਲਿਆਂ ਵਿਚ ਕੀਤੇ ਘਰ-ਘਰ ਪ੍ਰਚਾਰ ਦੇ ਦੌਰਾਨ ਇਲਾਕਾ ਨਿਵਾਸੀਆਂ ਨੇ ਪਲਕਾਂ ਵਿਛਾ ਕੇ ਸਵਾਗਤ ਕੀਤਾ।
ਇਸ ਦੌਰਾਨ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਜ਼ਿਲ੍ਹਾ ਕਾਂਗਰਸ ਦੇ ਜਨਰਲ ਸੱਕਤਰ ਧਰਮਿੰਦਰ ਚੋਪੜਾ ਤੇ ਮਹਿਲਾ ਕਾਂਗਰਸ ਨੇਤਰੀ ਸੀਮਾ ਚੋਪੜਾ ਨੇ ਘਰ ਵਾਪਸੀ ਕਰ ਤਲਵਾੜ ਦੇ ਮੋਢੇ ਨਾਲ ਮੋਢਾ ਮਿਲਾਕੇ ਚੋਣ ਪ੍ਰਚਾਰ ਵਿਚ ਸਹਿਯੋਗ ਕੀਤਾ।
ਸ੍ਰੀ ਚੋਪੜਾ ਤੇ ਸ੍ਰੀਮਤੀ ਚੋਪੜਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਕਾਂਗਰਸੀ ਸਨ, ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ। ਇਸ ਦੇ ਇਲਾਵਾ ਤਲਵਾੜ ਨੇ ਵਾਰਡ ਨੰਬਰ 14 ਵਿਚ ਮੀਟਿੰਗ, ਵਾਰਡ ਨੰਬਰ 6 ਦੇ ਕੈਲਾਸ਼ ਨਗਰ ਵਿਖੇ ਮੀਟਿੰਗ ਕਰਕੇ ਘਰ-ਘਰ ਪ੍ਰਚਾਰ, ਵਾਰਡ ਨੰਬਰ 12 ਵਿਖੇ ਕਰਮਸਰ ਕਲੋਨੀ ਵਿਖੇ ਮੀਟਿੰਗ, ਚੰਡੀਗੜ੍ਹ ਰੋਡ ਦੇ ਆਲੇ-ਦੁਆਲੇ ਦੇ ਹਲਕਿਆਂ ਵਿਚ ਜਨਸੰਪਰਕ ਕਰਕੇ ਵੋਟ ਮੰਗੇ।
ਇਸ ਮੌਕੇ ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਨਰੇਸ਼ ਉੱਪਲ, ਵਾਰਡ-2 ਦੇ ਇੰਚਾਰਜ ਵਿਜੈ ਕਲਸੀ, ਕਾਂਗਰਸ ਮੀਤ ਪ੍ਰਧਾਨ ਵਿਪਨ ਵਿਨਾਇਕ, ਵਾਰਡ ਨੰਬਰ 6 ਦੇ ਇੰਚਾਰਜ ਜਗਦੀਸ਼ ਲਾਲ ਦੀਸ਼ਾ, ਹਰਜਿੰਦਰ ਸਿੰਘ ਮਹਿਮੀ, ਨਿਤਿਨ ਦੀਵਾਨ, ਮੋਹਣ ਸ਼ਿਆਮ ਸ਼ਰਮਾ, ਨਟਵਰ ਸ਼ਰਮਾ, ਡਾ. ਵਿਕਰਮ ਰਾਣਾ ਬੱਬਲੂ, ਨਰੇਸ਼ ਸ਼ਰਮਾ, ਜਗਦੀਪ ਜੱਗੀ, ਗਗਨ ਸੰਧੂ ,ਵਿੱਕੀ ਸੰਧੂ , ਸਤੀਸ਼ ਛਾਬੜਾ ਸਹਿਤ ਹੋਰ ਵੀ ਮੌਜੂਦ ਰਹੇ।
You may like
-
ਵਿਧਾਇਕ ਛੀਨਾ ਵਲੋਂ ਆਯੁਸ਼ਮਾਨ ਭਾਰਤ CM ਸਿਹਤ ਬੀਮਾ ਦੇ ਕਾਰਡ ਬਣਾਉਣ ਦੀ ਅਪੀਲ
-
ਲੁਧਿਆਣਾ ਪੂਰਬੀ ਦੇ ਵੋਟਰ ਮੁੱਢਲੀਆਂ ਸਹੂਲਤਾਂ ਦੁਆਉਣ ਲਈ ਵੋਟ ਪਾਉਣਗੇ – ਤਲਵਾੜ
-
ਆਪ ਸੀਐੱਮ ਫੇਸ ਭਗਵੰਤ ਮਾਨ ਨੇ ਖੰਨਾ ‘ਚ ਕੱਢਿਆ ਰੋਡ ਸ਼ੋਅ
-
ਗੁਰੂ ਰਵਿਦਾਸ ਜੀ ਦੀ ਬਾਣੀ ਮਨੁੱਖਤਾ ਦੀ ਭਲਾਈ ਦਾ ਪ੍ਰਤੀਕ-ਤਲਵਾੜ
-
ਪਿ੍ਯੰਕਾ ਗਾਂਧੀ ਦਾ ਲੁਧਿਆਣਾ ਪੂਰਬੀ ਵਿਖੇ ਰੋਡ ਸ਼ੋਅ ਤੇ ਰੈਲੀ 17 ਨੂੰ
-
ਅਰਵਿੰਦ ਕੇਜਰੀਵਾਲ ਸੰਸਾਰ ਦਾ ਸਭ ਤੋਂ ਝੂਠਾ ਇਨਸਾਨ – ਤਲਵਾੜ