vc dr. Inderjit singh Archives - Ludhiana Live

ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਕੀਤਾ ਮੁਲਤਵੀ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚ ਅਧਿਆਪਕਾਂ ਦੀ ਹੜਤਾਲ ਕਾਰਨ ਅਧਿਆਪਨ, ਪਸਾਰ ਤੇ ਖੋਜ ਕਾਰਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਏ ਹਨ | ਪੀ.ਏ.ਯੂ. ਅਧਿਆਪਕ ਜਥੇਬੰਦੀ ਨੇ ਪ੍ਰਣ ਲਿਆ ਕਿ ਜਦੋਂ ਤੱਕ ਨਵੇਂ ਤਨਖ਼ਾਹ ਸਕੇਲ ਲਾਗੂ ਹੋਣ ਬਾਰੇ ਨੋਟੀਫ਼ਿਕੇਸ਼ਨ ਜਾਰੀ ਨਹੀਂ ਹੁੰਦੀ, ਉਦੋਂ ਤੱਕ ਉਹ ਕੋਈ ਵੀ ਦਫ਼ਤਰੀ ਕਾਰਜ ਨਹੀਂ ਕਰਨਗੇ ਅਤੇ ਸੰਘਰਸ਼ ਜਾਰੀ ਰਹੇਗਾ | ਹੜਤਾਲ ਕਾਰਨ ਪੀ.ਏ. ਯੂ. ਵਿਖੇ ਖੋਜ, ਪਸਾਰ ਤੇ ਅਧਿਆਪਨ ਕਾਰਨ ਪ੍ਰਭਾਵਿਤ ਰਹੇ |

ਅਧਿਆਪਕਾਂ ਨੇ ਪੀ.ਏ.ਯੂ. ਦੇ ਥਾਪਰ ਹਾਲ ਸਾਹਮਣੇ ਵੱਡਾ ਇਕੱਠ ਕੀਤਾ। ਦੂਸਰੇ ਪਾਸੇ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਵਲੋਂ ਅਧਿਆਪਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦਾ ਮਸਲਾ ਪੰਜਾਬ ਸਰਕਾਰ ਕੋਲ ਉਠਾ ਕੇ ਉਸ ਦਾ ਢੁੱਕਵਾਂ ਹੱਲ ਕਰਵਾਉਣ ਦਾ ਯਤਨ ਕਰਨਗੇ | ਉਪ ਕੁਲਪਤੀ ਦੀ ਅਪੀਲ ਤੋਂ ਬਾਅਦ ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ |

The post ਵੈਟਰਨਰੀ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਆਪਣੇ ਸੰਘਰਸ਼ ਨੂੰ ਕੀਤਾ ਮੁਲਤਵੀ appeared first on Ludhiana Live.

ਸੀਫ਼ੇਟ ਵਿਖੇ ਇਕ ਰੋਜ਼ਾ ਉਦਯੋਗ ਇੰਟਰਫੇਸ ਤੇ ਕਿਸਾਨ ਮੇਲੇ ਦੌਰਾਨ ਅਤਿ ਆਧੁਨਿਕ ਮਸ਼ੀਨਰੀ ਪ੍ਰਦਰਸ਼ਿਤ
ਲੁਧਿਆਣਾ : ਸੈਂਟਰਲ ਇੰਸਟੀਚਿਊਟ ਆਫ਼ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ-ਆਈ.ਸੀ.ਏ.ਆਰ. (ਸੀਫੇਟ) ਦੇ 34ਵੇਂ ਸਥਾਪਨਾ ਦਿਵਸ ਮੌਕੇ ਉਦਯੋਗ ਇੰਟਰਫੇਸ ਤੇ ਕਿਸਾਨ ਮੇਲਾ-2022 ਲਗਾਇਆ ਗਿਆ | ਜਿਸ ਦਾ ਉਦਘਾਟਨ ਗੁਰੂ ਅੰਗਦ ਦੇਵ ਵੈਟਰਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਕੀਤਾ। ਆਪਣੇ ਸੰਬੋਧਨ ਵਿਚ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਤੇ ਝੌਨੇ ਦੇ ਫ਼ਸਲੀ ਚੱਕਰ ‘ਚੋਂ ਬਾਹਰ ਨਿਕਲ ਕੇ ਮੱਕੀ, ਬਾਜਰਾ ਤੇ ਹੋਰ ਜਿਣਸਾਂ ਦੀ ਖੇਤੀ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਜਿਣਸ ਦਾ ਹੋਰ ਵੀ ਜਿਆਦਾ ਮੁੱਲ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਆਪਣੇ ਘਰਾਂ ਜਾਂ ਮੋਟਰਾਂ ‘ਤੇ ਛੋਟੇ-ਛੋਟੇ ਫ਼ੂਡ ਪ੍ਰੋਸੈਸਿੰਗ ਪਲਾਂਟ ਲਗਾਉਣੇ ਚਾਹੀਦੇ ਹਨ | ਉਨ੍ਹਾ ਕਿਹਾ ਕਿ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਦੇ ਨਾਲ-ਨਾਲ ਕਿਸਾਨਾਂ ਪਸ਼ੂ ਪਾਲਣ ਨੂੰ ਵੀ ਆਪਣੇ ਕਿੱਤੇ ਵਜੋਂ ਸ਼ਾਮਿਲ ਕਰਕੇ ਆਰਥਿਕ ਪੱਖੋਂ ਖੁਸ਼ਹਾਲ ਹੋਣ ਦਾ ਯਤਨ ਕਰਨਾ ਚਾਹੀਦਾ ਹੈ | ਡਾ. ਜੈ ਸਿੰਘ ਨੇ ਕਟਾਈ ਉਪਰੰਤ ਜਿਣਸ ਦੀ ਸੰਭਾਲ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਮੇਲੇ ਦੌਰਾਨ ਸ਼ਾਕਾਹਾਰੀ ਡੇਅਰੀ ਉਤਪਾਦ, ਗਲੂਟੇਨ ਮੁਕਤ ਬੇਕਰੀ ਉਤਪਾਦਾਂ ਤੇ ਹੋਰ ਪਦਾਰਥਾਂ ਦੇ ਬਣੇ ਉਤਪਾਦ ਖਿੱਚ ਦਾ ਕੇਂਦਰ ਰਹੇ |

The post ਸੀਫ਼ੇਟ ਵਿਖੇ ਇਕ ਰੋਜ਼ਾ ਉਦਯੋਗ ਇੰਟਰਫੇਸ ਤੇ ਕਿਸਾਨ ਮੇਲੇ ਦੌਰਾਨ ਅਤਿ ਆਧੁਨਿਕ ਮਸ਼ੀਨਰੀ ਪ੍ਰਦਰਸ਼ਿਤ appeared first on Ludhiana Live.

ਮਾਡਲ ਪ੍ਰਦਰਸ਼ਨੀ ਰਾਹੀਂ ਵੈਟਰਨਰੀ ਯੂਨੀਵਰਸਿਟੀ ਝੀਂਗਾ ਮੱਛੀ ਪਾਲਣ ਨੂੰ ਕਰ ਰਹੀ ਹੈ ਉਤਸ਼ਾਹਿਤ- ਡਾ. ਸਿੰਘ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਮੱਛੀ ਪਾਲਨ ਨੂੰ ਉਤਸ਼ਾਹਿਤ ਕਰ ਰਹੀ ਹੈ। ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਮਾਡਲ ਪ੍ਰਦਰਸ਼ਨੀ ਇਕਾਈ ਰਾਹੀਂ ਝੀਂਗਾ ਪਾਲਨ ਦਾ ਜਾਇਜ਼ਾ ਲੈਣ ਅਤੇ ਵਿਚਾਰ ਵਟਾਂਦਰਾ ਕਰਨ ਲਈ ਪਿੰਡਾਂ ਦਾ ਦੌਰਾ ਕੀਤਾ।

ਉਨ੍ਹਾਂ ਨੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਪ੍ਰੇਰਿਤ ਕੀਤਾ ਕਿ ਵਿਗਿਆਨਕ ਢੰਗ ਨਾਲ ਝੀਂਗਾ ਪਾਲਨ ਕਰਕੇ ਇਸ ਖੇਤਰ ਦੀਆਂ ਸੇਮ ਅਤੇ ਖਾਰੇ ਪਾਣੀ ਵਾਲੀਆਂ ਜ਼ਮੀਨਾਂ ਤੋਂ ਭਰਪੂਰ ਉਤਪਾਦਨ ਲੈ ਕੇ ਆਰਥਿਕ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਸੰਬੰਧੀ ਉਨ੍ਹਾਂ ਯੂਨੀਵਰਸਿਟੀ ਦੀ ਹਰ ਸਹਾਇਤਾ ਦਾ ਭਰੋਸਾ ਦਿੱਤਾ। ਵੈਟਰਨਰੀ ਯੂਨੀਵਰਸਿਟੀ ਨੇ 2008 ਤੋਂ 2016 ਤੱਕ 8 ਸਾਲ ਇਸ ਖੇਤਰ ਵਿਚ ਝੀਂਗਾ ਪਾਲਨ ਸੰਬੰਧੀ ਬੜੇ ਅਣਥੱਕ ਤਜਰਬੇ ਕੀਤੇ।

ਨਤੀਜੇ ਵਜੋਂ ਮੱਛੀ ਪਾਲਨ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਨਵੀਆਂ ਯੋਜਨਾਵਾਂ ਉਲੀਕ ਕੇ ਪਿਛਲੇ 5-6 ਸਾਲ ਵਿਚ ਇਸ ਖੇਤਰ ਨੇ ਝੀਂਗਾ ਪਾਲਨ ਵਿਚ ਬਹੁਤ ਤਰੱਕੀ ਕੀਤੀ ਹੈ। ਡਾ. ਮੀਰਾ ਡੀ. ਆਂਸਲ ਡੀਨ ਫ਼ਿਸ਼ਰੀਜ਼ ਕਾਲਜ ਨੇ ਦੱਸਿਆ ਕਿ ਸਭ ਤੋਂ ਪਹਿਲਾਂ 2014 ਵਿਚ ਇਕ ਏਕੜ ਵਿਚ ਸਫਲ ਝੀਂਗਾ ਪਾਲਨ ਕਰਨ ਤੋਂ ਬਾਅਦ ਮੁੜ ਕੇ ਕਦੇ ਪਿੱਛੇ ਨਹੀਂ ਵੇਖਿਆ ਅਤੇ 2021 ਵਿਚ ਇਸ ਇਲਾਕੇ ਦੀ 800 ਏਕੜ ਭੂਮੀ ਰਕਬੇ ਵਿਚ ਝੀਂਗਾ ਪਾਲਨ ਹੋ ਚੁੱਕਾ ਹੈ |.

2022 ਵਿਚ 1500 ਏਕੜ ਤੋਂ ਵਧਾਉਣ ਦਾ ਟੀਚਾ ਮਿਥਿਆ ਗਿਆ ਹੈ। ਨਿਰਦੇਸ਼ਕ ਖੋਜ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਕਿ੍ਸ਼ੀ ਵਿਕਾਸ ਯੋਜਨਾ ਅਧੀਨ ਤਿੰਨ ਝੀਂਗਾ ਪਾਲਨ ਇਕਾਈਆਂ ਸ਼ੁਰੂ ਕੀਤੀਆਂ ਗਈਆਂ ਸਨ ਤਾਂ ਜੋ ਪ੍ਰਦਰਸ਼ਨੀ ਵਜੋਂ ਉਨ੍ਹਾਂ ਦੇ ਪ੍ਰਬੰਧਨ ਨੂੰ ਨਮੂਨੇ ਦੇ ਤੌਰ ‘ਤੇ ਸਥਾਪਿਤ ਕੀਤਾ ਜਾ ਸਕੇ। ਬਿਹਤਰ ਜੈਵਿਕ ਸੁਰੱਖਿਆ ਨਾਲ ਇਹ ਪ੍ਰਯੋਗ ਬਹੁਤ ਸਫਲ ਰਹੇ।

The post ਮਾਡਲ ਪ੍ਰਦਰਸ਼ਨੀ ਰਾਹੀਂ ਵੈਟਰਨਰੀ ਯੂਨੀਵਰਸਿਟੀ ਝੀਂਗਾ ਮੱਛੀ ਪਾਲਣ ਨੂੰ ਕਰ ਰਹੀ ਹੈ ਉਤਸ਼ਾਹਿਤ- ਡਾ. ਸਿੰਘ appeared first on Ludhiana Live.

GADVASU ਨੂੰ ਪਸ਼ੂ ਵਿਗਿਆਨ ਤੇ ਵੈਟਰਨਰੀ ਯੂਨੀਵਰਸਿਟੀਆਂ ‘ਚੋਂ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਦਾ ਦਿੱਤਾ ਦਰਜਾ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (Gਨੂੰ ਰਿਸਰਚ.ਕਾਮ ਨੇ ਮਾਈਕਰੋਸਾਫ਼ਟ ਅਕਾਦਮਿਕ ਗਰਾਫ਼ ਤੋਂ ਇਕੱਤਰ ਕੀਤੇ ਡਾਟੇ ਦੇ ਆਧਾਰ ‘ਤੇ ਭਾਰਤ ਦੀ ਸਰਵੋਤਮ ਪਸ਼ੂ ਵਿਗਿਆਨ ਅਤੇ ਵੈਟਰਨਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ। ਆਲਮੀ ਪੱਧਰ ‘ਤੇ ਵੈਟਰਨਰੀ ਯੂਨੀਵਰਸਿਟੀ ਨੂੰ 213ਵਾਂ ਸਥਾਨ ਪ੍ਰਾਪਤ ਹੋਇਆ ਹੈ।

ਮਾਈਕਰੋਸਾਫ਼ਟ ਅਕਾਦਮਿਕ ਗਰਾਫ਼ ਵਿਗਿਆਨਕ ਭਾਈਚਾਰੇ ਲਈ ਉਪਲਬਧ ਇਸ ਕਿਸਮ ਦਾ ਸਭ ਤੋਂ ਪ੍ਰਮੁੱਖ ਅਤੇ ਸਥਾਪਿਤ ਡਾਟਾ ਆਧਾਰ ਹੈ। ਇਸ ਡਾਟੇ ਵਿਚ ਵਿਗਿਆਨੀਆਂ ਦੇ ਖੋਜ ਪਰਚੇ ਅਤੇ ਹਵਾਲੇ ਸ਼ਾਮਿਲ ਹੁੰਦੇ ਹਨ। ਇਨ੍ਹਾਂ ਦੇ ਆਧਾਰ ‘ਤੇ ਕਿਸੇ ਯੂਨੀਵਰਸਿਟੀ ਜਾਂ ਵਿਗਿਆਨੀ ਦੀ ਦਰਜਾਬੰਦੀ ਕੀਤੀ ਜਾਂਦੀ ਹੈ।

ਸਬੰਧਿਤ ਵੇਰਵਿਆਂ ਲਈ ਵਿਸ਼ਵ ਭਰ ਦੇ 166880 ਖੋਜਾਰਥੀਆਂ ਦੇ ਕਾਰਜ ਦਾ ਵਿਸਥਾਰ ਵਿਚ ਮੁਲਾਂਕਣ ਕੀਤਾ ਗਿਆ ਜਦਕਿ ਪਸ਼ੂ ਵਿਗਿਆਨ ਅਤੇ ਵੈਟਰਨਰੀ ਅਨੁਸ਼ਾਸਨ ਦੇ ਖੇਤਰ ਵਿਚ 3419 ਖੋਜਾਰਥੀਆਂ ਦੇ ਵੇਰਵੇ ਜਾਚੇ ਗਏ। 525 ਤੋਂ ਵੱਧ ਸੰਸਥਾਵਾਂ ਅਤੇ ਵਿਗਿਆਨੀਆਂ ਦੇ ਹਵਾਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਡੀਨ ਕਾਲਜ ਆਫ਼ ਐਨੀਮਲ ਬਾਇਓ ਤਕਨਾਲੋਜੀ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਡਾ. ਯਸ਼ਪਾਲ ਸਿੰਘ ਮਲਿਕ ਨੂੰ ਰਾਸ਼ਟਰੀ ਪੱਧਰ ‘ਤੇ ਸਿਰਮੌਰ ਵਿਗਿਆਨੀ ਵਜੋਂ ਚੁਣਿਆ ਗਿਆ।

ਉਨ੍ਹਾਂ ਦੀਆਂ ਖੋਜ ਪ੍ਰਕਾਸ਼ਨਾਵਾਂ ਨੂੰ 4878 ਹਵਾਲੇ ਪ੍ਰਾਪਤ ਹੋਏ ਸਨ ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ 423ਵਾਂ ਸਥਾਨ ਪ੍ਰਾਪਤ ਹੋਇਆ |ਭਾਰਤ ਵਿਚ ਦੂਸਰੇ ਨੰਬਰ ‘ਤੇ ਆਉਣ ਵਾਲੇ ਵਿਗਿਆਨੀ ਨੂੰ ਮੁਕਾਬਲਤਨ 3108 ਹਵਾਲੇ ਹੀ ਪ੍ਰਾਪਤ ਹੋਏ ਸਨ। ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਸਾਰਿਆਂ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਾਲ ਕਿਸਾਨ ਭਾਈਚਾਰੇ ਨੂੰ ਵਧਾਈ ਦਿੱਤੀ।

The post GADVASU ਨੂੰ ਪਸ਼ੂ ਵਿਗਿਆਨ ਤੇ ਵੈਟਰਨਰੀ ਯੂਨੀਵਰਸਿਟੀਆਂ ‘ਚੋਂ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਦਾ ਦਿੱਤਾ ਦਰਜਾ appeared first on Ludhiana Live.

ਪਸ਼ੂਆਂ ‘ਚ ਲੰਗੜੇਪਨ ਤੋਂ ਬਚਾਅ ਤੇ ਇਲਾਜ ਬਾਰੇ ਵੈਟਰਨਰੀ ਯੂਨੀਵਰਸਿਟੀ ਨੇ ਦਿੱਤੀ ਸਿਖਲਾਈ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਵੈਟਰਨਰੀ ਅਫ਼ਸਰਾਂ ਲਈ ਡੇਅਰੀ ਪਸ਼ੂਆਂ ਵਿਚ ਲੰਗੜਾਪਨ- ਕਾਰਨ ਅਤੇ ਇਲਾਜ਼ ਵਿਸ਼ੇ ‘ਤੇ ਇਕ ਦਿਨਾ ਕਾਰਜਸ਼ਾਲਾ ਕਰਵਾਈ ਗਈ। ਤਕਨੀਕੀ ਸੈਸ਼ਨ ਦੀ ਸ਼ੁਰੂਆਤ ਡਾ. ਦੇਵੇਂਦਰ ਪਾਠਕ ਵਲੋਂ ”ਗਾਂ ਪ੍ਰਜਾਤੀ ਦੇ ਪਸ਼ੂਆਂ ਦੇ ਖੁਰਾਂ ਦੀ ਰਚਨਾ ਅਤੇ ਕਾਰਜਸ਼ੀਲਤਾ” ਵਿਸ਼ੇ ‘ਤੇ ਭਾਸ਼ਣ ਨਾਲ ਹੋਈ।

ਉਨ੍ਹਾਂ ਨੇ ਖੁਰਾਂ ਦੀ ਬਣਤਰ ਬਾਰੇ ਦੱਸਿਆ ਅਤੇ ਲੰਗੜਾਪਨ ਕਰਨ ਵਾਲੇ ਕਾਰਕਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਪਸ਼ੂਆਂ ਦੀ ਸਿਹਤ ਅਤੇ ਭਲਾਈ ਲਈ ਖੁਰ ਦੀ ਬੁਨਿਆਦੀ ਸੰਰਚਨਾ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਡਾ. ਸਵਰਨ ਸਿੰਘ ਰੰਧਾਵਾ ਨਿਰਦੇਸ਼ਕ ਕਲੀਨਿਕ ਨੇ ਡੇਅਰੀ ਪਸ਼ੂਆਂ ਵਿਚ ਗ਼ਲਤ ਖ਼ੁਰਾਕ ਪ੍ਰਬੰਧਨ ਲੰਗੜੇਪਨ ਦੇ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਡੇਅਰੀ ਪਸ਼ੂਆਂ ਦੀ ਖ਼ੁਰਾਕ ਦੀ ਯੋਜਨਾ ਪਸ਼ੂ ਦੇ ਉਤਪਾਦਨ ਅਨੁਸਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ।

| ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਦੀ ਘਾਟ ਕਾਰਨ ਡੇਅਰੀ ਕਿਸਾਨਾਂ ਵਲੋਂ ਲੰਗੜੇਪਣ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜਾਂਚ ਅਤੇ ਇਲਾਜ਼ ਵਿਚ ਦੇਰੀ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਡਾਕਟਰਾਂ ਨੂੰ ਲੰਗੜੇਪਨ ਦੀ ਛੇਤੀ ਜਾਂਚ ਅਤੇ ਇਸ ਦੇ ਖ਼ਾਤਮੇ ਲਈ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਪਸ਼ੂ ਪਾਲਨ ਨਾਲ ਸਬੰਧਿਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

The post ਪਸ਼ੂਆਂ ‘ਚ ਲੰਗੜੇਪਨ ਤੋਂ ਬਚਾਅ ਤੇ ਇਲਾਜ ਬਾਰੇ ਵੈਟਰਨਰੀ ਯੂਨੀਵਰਸਿਟੀ ਨੇ ਦਿੱਤੀ ਸਿਖਲਾਈ appeared first on Ludhiana Live.

ਵੈਟਰਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿਖੇ ਕਾਰਜਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਇਕਾਈ ਵਲੋਂ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸਹਿਯੋਗ ਨਾਲ ਗੁਰੂ ਅੰਗਦ ਦੇਵ ਸਾਹਿਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਵੱਖ ਵੱਖ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਖ਼ੂਨਦਾਨ ਕੀਤਾ।

ਡਾ. ਇੰਦਰਜੀਤ ਸਿੰਘ ਉਪ-ਕੁਲਪਤੀ ਨੇ ਇਸ ਕੈਂਪ ਦਾ ਉਦਘਾਟਨ ਕਰਦਿਆਂ ਕਿਹਾ ਕਿ ਗੁਰੂ ਅੰਗਦ ਦੇਵ ਸਾਹਿਬ ਨੂੰ ਯਾਦ ਕਰਦਿਆਂ ਇਹ ਕੈਂਪ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਕਿ ਅਸੀਂ ਉਨ੍ਹਾਂ ਮਹਾਂਪੁਰਖਾਂ ਦੇ ਸੇਵਾ ਦੇ ਜਜ਼ਬੇ ਨੂੰ ਸਮਾਜ ਵਿਚ ਲੈ ਕੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਧਰਮ, ਜਾਤ ਅਤੇ ਵਿਤਕਰਿਆਂ ਤੋਂ ਉਪਰ ਉਠ ਕੇ ਖ਼ੂਨਦਾਨ ਇਕ ਬਹੁਤ ਵੱਡੀ ਸੇਵਾ ਹੈ। ਉਨ੍ਹਾਂ ਨੇ ਖ਼ੂਨਦਾਨ ਕਰਨ ਵਾਲੇ ਸਵੈ-ਸੇਵਕਾਂ ਦੀ ਪ੍ਰਸੰਸਾ ਕੀਤੀ।

ਸੱਤਿਆਵਾਨ ਰਾਮਪਾਲ ਨਿਰਦੇਸ਼ਕ ਵਿਦਿਆਰਥੀ ਭਲਾਈ ਨੇ ਖ਼ੂਨਦਾਨੀਆਂ ਨੂੰ ਜੀਵਨ ਦੇ ਅਸਲ ਨਾਇਕਾਂ ਦੇ ਤੌਰ ‘ਤੇ ਸਥਾਪਿਤ ਕੀਤਾ | ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੈਟਰਨਰੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ, ਡਾ. ਤੇਜਿੰਦਰ ਸਿੰਘ ਰਾਏ ਅਤੇ ਜਨਰਲ ਸਕੱਤਰ ਡਾ. ਜਸਪਾਲ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਇਸ ਗੱਲ ਲਈ ਪ੍ਰੇਰਿਤ ਕੀਤਾ ਕਿ ਉਹ ਆਪਣੀ ਊਰਜਾ ਅਜਿਹੇ ਸਕਾਰਾਤਮਿਕ ਕਾਰਜਾਂ ਵਾਸਤੇ ਹੀ ਵਰਤਣ।

The post ਵੈਟਰਨਰੀ ਯੂਨੀਵਰਸਿਟੀ ਵਿਖੇ ਲਗਾਇਆ ਗਿਆ ਖ਼ੂਨਦਾਨ ਕੈਂਪ appeared first on Ludhiana Live.

ਡਾ. ਇੰਦਰਜੀਤ ਸਿੰਘ ਉਪ ਕੁਲਪਤੀ ਪਸ਼ੂ ਪਾਲਣ ਤੇ ਡੇਅਰੀ ਖੇਤਰ ਦੀ ਰਾਸ਼ਟਰੀ ਕਮੇਟੀ ‘ਚ ਸ਼ਾਮਿਲ
ਲੁਧਿਆਣਾ : ਡਾ. ਇੰਦਰਜੀਤ ਸਿੰਘ ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੂੰ ਭਾਰਤ ਸਰਕਾਰ ਵਲੋਂ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਸੰਬੰਧੀ ਬਣਾਈ ਗਈ ਰਾਸ਼ਟਰੀ ਸਲਾਹਕਾਰ ਕਮੇਟੀ ਵਿਚ ਬਤੌਰ ਮੈਂਬਰ ਸ਼ਾਮਿਲ ਕੀਤਾ ਹੈ।

ਇਹ ਕਮੇਟੀ ਪ੍ਰਸ਼ੋਤਮ ਰੁਪਾਲਾ, ਕੇਂਦਰੀ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੀ ਪ੍ਰਧਾਨਗੀ ਅਧੀਨ ਕੌਮੀ ਪੱਧਰ ‘ਤੇ ਡੇਅਰੀ ਵਿਕਾਸ, ਪਸ਼ੂ ਚਾਰਾ, ਮੁਰਗ਼ੀ, ਸੂਰ, ਭੇਡ, ਬੱਕਰੀ ਪਾਲਣ, ਪਸ਼ੂ ਸਿਹਤ ਅਤੇ ਪਸ਼ੂ ਧਨ ਸੰਬੰਧੀ ਵਿਭਿੰਨ ਖੇਤਰਾਂ ਬਾਰੇ ਨੀਤੀਆਂ ਵਿਚਾਰਨ ਅਤੇ ਇਸ ਖੇਤਰ ਨੂੰ ਬਿਹਤਰੀ ਦੇਣ ਵਾਸਤੇ ਕੌਮੀ ਪੱਧਰ ‘ਤੇ ਕੰਮ ਕਰੇਗੀ।

ਡਾ. ਇੰਦਰਜੀਤ ਸਿੰਘ ਇਸ ਖੇਤਰ ਦਾ ਉੱਘਾ ਅਤੇ ਗਹਿਰਾ ਤਜਰਬਾ ਰੱਖਦੇ ਹਨ। ਉਹ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਿਰਦੇਸ਼ਕ, ਮੱਝਾਂ ਦੀ ਖੋਜ ਸੰਬੰਧੀ ਕੇਂਦਰੀ ਸੰਸਥਾ, ਹਿਸਾਰ ਦੇ ਨਿਰਦੇਸ਼ਕ ਅਤੇ ਹੋਰ ਅਹਿਮ ਅਹੁਦਿਆਂ ‘ਤੇ ਆਪਣੀ ਸਮਰੱਥ ਕਾਰਗੁਜ਼ਾਰੀ ਵਿਖਾ ਚੁੱਕੇ ਹਨ।

ਮੂਰ੍ਹਾ ਮੈਨ ਵਜੋਂ ਜਾਣੇ ਜਾਂਦੇ ਡਾ. ਸਿੰਘ ਮੱਝਾਂ ਦੀ ਇਸ ਵਧੀਆ ਨਸਲ ਸੰਬੰਧੀ ਖੋਜ ਕਾਰਜਾਂ ਕਾਰਨ ਨਾ ਸਿਰਫ਼ ਭਾਰਤ ਬਲਕਿ ਵਿਸ਼ਵ ਦੇ ਕਈ ਮੁਲਕਾਂ ਵਿਚ ਪਛਾਣ ਰੱਖਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਬਾਇਓ ਤਕਨਾਲੋਜੀ ਵਿਭਾਗ, ਪਸ਼ੂ ਧਨ ਵਿਕਾਸ ਬੋਰਡਾਂ, ਕਈ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਦਾਰਿਆਂ ਲਈ ਖੋਜ ਅਤੇ ਵਿਕਾਸ ਨੀਤੀਆਂ ਘੜਨ ਦਾ ਕਾਰਜ ਕੀਤਾ ਹੈ।

The post ਡਾ. ਇੰਦਰਜੀਤ ਸਿੰਘ ਉਪ ਕੁਲਪਤੀ ਪਸ਼ੂ ਪਾਲਣ ਤੇ ਡੇਅਰੀ ਖੇਤਰ ਦੀ ਰਾਸ਼ਟਰੀ ਕਮੇਟੀ ‘ਚ ਸ਼ਾਮਿਲ appeared first on Ludhiana Live.

ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ ‘ਚ ਪਹਿਲੀ ਵਾਰ ਪੈਦਾ ਕੀਤੀ ‘ਸਾਹੀਵਾਲ’ ਨਸਲ ਦੀ ਵੱਛੀ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਕ ਹੋਰ ਅਹਿਮ ਪ੍ਰਾਪਤੀ ਦਰਜ ਕਰਦਿਆਂ ਮਸਨੂਈ ਗਰਭ ਧਾਰਣ ਅਤੇ ਭਰੂਣ ਤਬਾਦਲਾ ਤਕਨੀਕ ਰਾਹੀਂ ਗਊਆਂ ਦੀ ਦੇਸੀ ਨਸਲ ਸਾਹੀਵਾਲ ਦੀ ਵੱਛੀ ਪੈਦਾ ਕੀਤੀ ਹੈ।

ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਰਨਰੀ ਯੂਨੀਵਰਸਿਟੀ ਨੇ ਭਰੂਣ ਤਬਾਦਲਾ ਵਿਧੀ ਦੇ ਵਿਗਿਆਨੀਆਂ ਡਾ. ਨਰਿੰਦਰ ਸਿੰਘ ਅਤੇ ਗੁਰਜੋਤ ਕੌਰ ਮਾਵੀ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ’ਚ ਇਸ ਵਿਧੀ ਨਾਲ ਪੈਦਾ ਹੋਈ ਇਹ ਪਹਿਲੀ ਵੱਛੀ ਹੈ।

ਉਨ੍ਹਾਂ ਕਿਹਾ ਕਿ ਅਜੇ ਤੱਕ ਭਾਰਤ ਦੀਆਂ ਕੁੱਝ ਚੋਣਵੀਆਂ ਪ੍ਰਯੋਗਸ਼ਾਲਾਵਾਂ ਹੀ ਇਸ ਤਕਨੀਕ ਰਾਹੀਂ ਕੱਟੇ-ਵੱਛੇ ਪੈਦਾ ਕਰਨ ’ਚ ਸਫ਼ਲ ਹੋ ਸਕੀਆਂ ਹਨ, ਜਿਸ ‘ਚ ਇਸ ਯੂਨੀਵਰਸਿਟੀ ਦਾ ਨਾਂ ਵੀ ਜੁੜ ਗਿਆ ਹੈ।

ਸਬੰਧਿਤ ਕੇਸ ’ਚ ਉੱਤਮ ਕਿਸਮ ਦੀ 4000 ਕਿਲੋਗ੍ਰਾਮ ਤੋਂ ਵਧੇਰੇ ਦੁੱਧ ਦੇਣ ਵਾਲੀ ਸਾਹੀਵਾਲ ਗਾਂ ਦੇ ਆਂਡੇ ਲਏ ਗਏ ਸਨ ਅਤੇ ਇਨ੍ਹਾਂ ਤੋਂ ਉੱਤਮ ਕਿਸਮ ਦੇ ਸਾਹੀਵਾਲ ਨਸਲ ਦੇ ਸਾਨ੍ਹ ਦੇ ਵੀਰਜ ਨਾਲ ਇਨ-ਵਿਟਰੋ ਗਰਭ ਧਾਰਣ ਕਰਵਾਇਆ ਗਿਆ। ਤਿਆਰ ਹੋਏ ਭਰੂਣ, ਦੋਗਲੀ ਨਸਲ ਦੀਆਂ ਗਊਂਆਂ ਦੀ ਬੱਚੇਦਾਨੀ ‘ਚ ਰੱਖੇ ਗਏ, ਜਿੱਥੋਂ 9 ਮਹੀਨੇ ਬਾਅਦ ਉੱਤਮ ਨਸਲ ਦੀ ਸਾਹੀਵਾਲ ਵੱਛੀ ਪ੍ਰਾਪਤ ਹੋਈ, ਜੋ ਕਿ ਪੂਰਨ ਸਿਹਤਮੰਦ ਹੈ।

The post ਭਰੂਣ ਤਬਾਦਲਾ ਵਿਧੀ ਰਾਹੀਂ ਪੰਜਾਬ ‘ਚ ਪਹਿਲੀ ਵਾਰ ਪੈਦਾ ਕੀਤੀ ‘ਸਾਹੀਵਾਲ’ ਨਸਲ ਦੀ ਵੱਛੀ appeared first on Ludhiana Live.

ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਤੋਂ ਵੈਟਰਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੂੰ ਕਈ ਸਨਮਾਨ ਮਿਲੇ
ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੂੰ ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਤੋਂ ਬੜੇ ਮਾਣਮੱਤੇ ਸਨਮਾਨ ਹਾਸਲ ਕੀਤੇ। ਇਹ ਸਨਮਾਨ ਇਸ ਅਕਾਦਮੀ ਦੀ 20ਵੀਂ ਕਨਵੋਕੇਸ਼ਨ ਤੇ ਵਿਗਿਆਨਕ ਕਨਵੈੱਨਸ਼ਨ ਦੇ ਮੌਕੇ ‘ਤੇ ਪ੍ਰਦਾਨ ਕੀਤੇ ਗਏ।

ਮਹਾਂਰਾਸ਼ਟਰ ਐਨੀਮਲ ਤੇ ਫ਼ਿਸ਼ਰੀਜ਼ ਸਾਇੰਸਜ਼ ਯੂਨੀਵਰਸਿਟੀ ਨਾਗਪੁਰ ਦੇ ਵੈਟਰਨਰੀ ਕਾਲਜ ਵਿਖੇ ਹੋਈ ਇਸ ਕਨਵੈੱਨਸ਼ਨ ਦਾ ਵਿਸ਼ਾ ਸੀ ‘ਕੁੱਲ ਘਰੇਲੂ ਉਤਪਾਦ ਵਾਧੇ ਸੰਬੰਧੀ ਪਸ਼ੂਧਨ ਤੇ ਮੁਰਗ਼ੀ ਉਤਪਾਦਨ ਬਿਹਤਰੀ ਲਈ ਵੈਟਰਨਰੀ ਸਿੱਖਿਆ, ਖੋਜ ਤੇ ਪਸਾਰ ਦਾ ਮੁੜ ਗਠਨ’ .ਅਕਾਦਮੀ ਨੇ ਡਾ. ਪਰਕਾਸ਼ ਸਿੰਘ ਬਰਾੜ ਨਿਰਦੇਸ਼ਕ ਪਸਾਰ ਸਿੱਖਿਆ ਨੂੰ ਫੈਲੋਸ਼ਿਪ ਨਾਲ ਨਿਵਾਜਿਆ। ਉਨ੍ਹਾਂ ਨੂੰ ਇਹ ਸਨਮਾਨ ਵੈਟਰਨਰੀ ਵਿਗਿਆਨ ਦੇ ਖੇਤਰ ‘ਚ ਉੱਤਮ ਤੇ ਜ਼ਿਕਰਯੋਗ ਯੋਗਦਾਨ ਪਾਉਣ ਸੰਬੰਧੀ ਦਿੱਤਾ ਗਿਆ।

ਡਾ. ਮਿਰਗੰਕ ਹੋਨਪਾਰਖੇ ਪਿ੍ੰਸੀਪਲ ਵਿਗਿਆਨੀ ਨੂੰ ਅਧਿਆਪਨ, ਖੋਜ ਤੇ ਪਸਾਰ ਸਿੱਖਿਆ ਦੇ ਖੇਤਰ ਵਿਚ ਕੀਤੇ ਗਏ ਕਾਰਜ ਲਈ ਮੈਂਬਰਸ਼ਿਪ ਸਨਮਾਨ ਨਾਲ ਨਿਵਾਜਿਆ ਗਿਆ। ਡਾ. ਨਿਤਿਨ ਮਹਿਤਾ ਸਹਿਯੋਗੀ ਪ੍ਰੋਫੈਸਰ ਨੂੰ ਵੀ ਮੈਂਬਰਸ਼ਿਪ ਸਨਮਾਨ ਨਾਲ ਸਨਮਾਨਿਆ ਗਿਆ। ਡਾ. ਵਾਈ. ਐਸ. ਜਾਦੋਂ ਸਹਾਇਕ ਪ੍ਰੋਫੈਸਰ ਨੂੰ ਵੀ ਮੈਂਬਰਸ਼ਿਪ ਸਨਮਾਨ ਪ੍ਰਦਾਨ ਕੀਤਾ ਗਿਆ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵੈਟਰਨਰੀ ਵਿਗਿਆਨ ਦੇ ਖੇਤਰ ਵਿਚ ਬਿਹਤਰੀਨ ਕਾਰਗੁਜ਼ਾਰੀ ਦਰਸਾਉਣ ਤੇ ਰਾਸ਼ਟਰੀ ਪੱਧਰ ‘ਤੇ ਇਹ ਸਨਮਾਨ ਹਾਸਿਲ ਕਰਨ ਲਈ ਸਾਰੇ ਵਿਗਿਆਨੀਆਂ ਦੀ ਸਰਾਹਨਾ ਕੀਤੀ ਅਤੇ ਮੁਬਾਰਕਬਾਦ ਦਿੱਤੀ।

The post ਵੈਟਰਨਰੀ ਵਿਗਿਆਨ ਦੀ ਰਾਸ਼ਟਰੀ ਅਕਾਦਮੀ ਤੋਂ ਵੈਟਰਨਰੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨੂੰ ਕਈ ਸਨਮਾਨ ਮਿਲੇ appeared first on Ludhiana Live.

ਪੰਜਾਬ ਦੇ ਪਸ਼ੂਧਨ ਖੇਤਰ ਦੀਆਂ ਬਜਟ ਲੋੜਾਂ ਬਾਰੇ ਵੈਟਰਨਰੀ ਯੂਨੀਵਰਸਿਟੀ ਵਿਖੇ ਕਾਰਜਸ਼ਾਲਾ
ਲੁਧਿਆਣਾ : ਡੇਅਰੀ ਸਾਇੰਸ ਕਾਲਜ ਦੇ ਡੇਅਰੀ ਅਰਥਸ਼ਾਸਤਰ ਤੇ ਵਪਾਰ ਪ੍ਰਬੰਧਨ ਵਿਭਾਗ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਦੇ ਪਸ਼ੂਧਨ ਖੇਤਰ ਦੀਆਂ ਬਜਟ ਲੋੜਾਂ ਸੰਬੰਧੀ ਇਕ ਕਾਰਜਸ਼ਾਲਾ ਕਰਵਾਈ ਗਈ। ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਕਾਰਜਸ਼ਾਲਾ ਦੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਖੇਤੀ ਵਿਭਿੰਨਤਾ ਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਪਸ਼ੂਧਨ ਖੇਤਰ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।

ਡੀਨ ਡੇਅਰੀ ਸਾਇੰਸ ਕਾਲਜ ਡਾ. ਰਮਨੀਕ ਨੇ ਕਿਹਾ ਕਿ ਕਾਲਜ ਦਾ ਇਹ ਵਿਭਾਗ ਪਸ਼ੂਧਨ ਖੇਤਰ ਸੰਬੰਧੀ ਵੇਰਵਾ ਇਕੱਠਾ ਕਰਨ ਤੇ ਨੀਤੀਗਤ ਜਾਣਕਾਰੀਆਂ ਦੇਣ ਲਈ ਲਗਾਤਾਰ ਕਾਰਜਸ਼ੀਲ ਰਹਿੰਦਾ ਹੈ। ਸਹਿਯੋਗੀ ਪ੍ਰੋਫੈਸਰ ਪਸ਼ੂਧਨ ਅਰਥਸ਼ਾਸਤਰ ਡਾ. ਇੰਦਰਪ੍ਰੀਤ ਕੌਰ ਨੇ ਕਿਹਾ ਕਿ ਪਸ਼ੂਧਨ ਖੇਤਰ ਕੁੱਲ ਖੇਤੀਬਾੜੀ ਘਰੇਲੂ ਉਤਪਾਦ ‘ਚ 40 ਫੀਸਦੀ ਤੋਂ ਵਧੇਰੇ ਯੋਗਦਾਨ ਪਾ ਰਿਹਾ ਹੈ ਜਦ ਕਿ ਬਜਟ ‘ਚ ਇਸ ਦਾ ਹਿੱਸਾ ਸਿਰਫ 5.2 ਫੀਸਦੀ ਹੀ ਹੈ ‘ਇਸ ਲਈ ਪਸ਼ੂਧਨ ਖੇਤਰ ਦਾ ਹਿੱਸਾ ਵੀ ਖੇਤੀਬਾੜੀ ਬਜਟ ਦੇ ਹਿਸਾਬ ਨਾਲ ਹੀ ਹੋਣਾ ਚਾਹੀਦਾ ਹੈ।

ਮੁਖੀ ਅਰਥਸ਼ਾਸਤਰ ਤੇ ਸਮਾਜ ਵਿਗਿਆਨ ਵਿਭਾਗ ਪੀ. ਏ. ਯੂ. ਡਾ. ਕਮਲ ਵੱਤਾ ਨੇ ਕਿਹਾ ਕਿ ਪੰਜਾਬ ਦੇ ਡੇਅਰੀ ਖੇਤਰ ਵਿਚ ਮੰਡੀਕਾਰੀ ਨੂੰ ਹੋਰ ਸੁਦਿ੍ੜ ਕਰਨ ਦੀ ਲੋੜ ਹੈ। ਸਹਿਯੋਗੀ ਪ੍ਰੋਫੈਸਰ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਡਾ. ਕੇ. ਕੇ. ਕੁੰਡੂ ਨੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਜਟ ਦੀ ਮਹੱਤਤਾ ਬਾਰੇ ਚਰਚਾ ਕੀਤੀ। ਕੌਮੀ ਪ੍ਰੋਫੈਸਰ ਤੇ ਨਿਰਦੇਸ਼ਕ ਭਾਰਤੀ ਖੇਤੀ ਖੋਜ ਪ੍ਰੀਸ਼ਦ ਨਵੀਂ ਦਿੱਲੀ ਡਾ. ਪੀ. ਐਸ. ਬੀਰਥਲ ਨੇ ਵਿਚਾਰ ਪ੍ਰਗਟਾਇਆ ਕਿ ਪਸ਼ੂਧਨ ਖੇਤਰ ਦੇ ਯੋਗਦਾਨ ਨੂੰ ਵੇਖਦਿਆਂ ਹੋਇਆਂ ਬਜਟ ‘ਚ ਇਸ ਨੂੰ ਖੇਤੀਬਾੜੀ ਦੇ ਬਰਾਬਰ ਮਹੱਤਵ ਦੇਣਾ ਬਣਦਾ ਹੈ।

The post ਪੰਜਾਬ ਦੇ ਪਸ਼ੂਧਨ ਖੇਤਰ ਦੀਆਂ ਬਜਟ ਲੋੜਾਂ ਬਾਰੇ ਵੈਟਰਨਰੀ ਯੂਨੀਵਰਸਿਟੀ ਵਿਖੇ ਕਾਰਜਸ਼ਾਲਾ appeared first on Ludhiana Live.