Connect with us

ਪੰਜਾਬ ਨਿਊਜ਼

GADVASU ਨੂੰ ਪਸ਼ੂ ਵਿਗਿਆਨ ਤੇ ਵੈਟਰਨਰੀ ਯੂਨੀਵਰਸਿਟੀਆਂ ‘ਚੋਂ ਦੇਸ਼ ਦੀ ਨੰਬਰ ਇਕ ਯੂਨੀਵਰਸਿਟੀ ਦਾ ਦਿੱਤਾ ਦਰਜਾ

Published

on

GADVASU has been ranked as the number one university in the country among animal science and veterinary universities

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ (Gਨੂੰ ਰਿਸਰਚ.ਕਾਮ ਨੇ ਮਾਈਕਰੋਸਾਫ਼ਟ ਅਕਾਦਮਿਕ ਗਰਾਫ਼ ਤੋਂ ਇਕੱਤਰ ਕੀਤੇ ਡਾਟੇ ਦੇ ਆਧਾਰ ‘ਤੇ ਭਾਰਤ ਦੀ ਸਰਵੋਤਮ ਪਸ਼ੂ ਵਿਗਿਆਨ ਅਤੇ ਵੈਟਰਨਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਹੈ। ਆਲਮੀ ਪੱਧਰ ‘ਤੇ ਵੈਟਰਨਰੀ ਯੂਨੀਵਰਸਿਟੀ ਨੂੰ 213ਵਾਂ ਸਥਾਨ ਪ੍ਰਾਪਤ ਹੋਇਆ ਹੈ।

ਮਾਈਕਰੋਸਾਫ਼ਟ ਅਕਾਦਮਿਕ ਗਰਾਫ਼ ਵਿਗਿਆਨਕ ਭਾਈਚਾਰੇ ਲਈ ਉਪਲਬਧ ਇਸ ਕਿਸਮ ਦਾ ਸਭ ਤੋਂ ਪ੍ਰਮੁੱਖ ਅਤੇ ਸਥਾਪਿਤ ਡਾਟਾ ਆਧਾਰ ਹੈ। ਇਸ ਡਾਟੇ ਵਿਚ ਵਿਗਿਆਨੀਆਂ ਦੇ ਖੋਜ ਪਰਚੇ ਅਤੇ ਹਵਾਲੇ ਸ਼ਾਮਿਲ ਹੁੰਦੇ ਹਨ। ਇਨ੍ਹਾਂ ਦੇ ਆਧਾਰ ‘ਤੇ ਕਿਸੇ ਯੂਨੀਵਰਸਿਟੀ ਜਾਂ ਵਿਗਿਆਨੀ ਦੀ ਦਰਜਾਬੰਦੀ ਕੀਤੀ ਜਾਂਦੀ ਹੈ।

ਸਬੰਧਿਤ ਵੇਰਵਿਆਂ ਲਈ ਵਿਸ਼ਵ ਭਰ ਦੇ 166880 ਖੋਜਾਰਥੀਆਂ ਦੇ ਕਾਰਜ ਦਾ ਵਿਸਥਾਰ ਵਿਚ ਮੁਲਾਂਕਣ ਕੀਤਾ ਗਿਆ ਜਦਕਿ ਪਸ਼ੂ ਵਿਗਿਆਨ ਅਤੇ ਵੈਟਰਨਰੀ ਅਨੁਸ਼ਾਸਨ ਦੇ ਖੇਤਰ ਵਿਚ 3419 ਖੋਜਾਰਥੀਆਂ ਦੇ ਵੇਰਵੇ ਜਾਚੇ ਗਏ। 525 ਤੋਂ ਵੱਧ ਸੰਸਥਾਵਾਂ ਅਤੇ ਵਿਗਿਆਨੀਆਂ ਦੇ ਹਵਾਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਡੀਨ ਕਾਲਜ ਆਫ਼ ਐਨੀਮਲ ਬਾਇਓ ਤਕਨਾਲੋਜੀ ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਡਾ. ਯਸ਼ਪਾਲ ਸਿੰਘ ਮਲਿਕ ਨੂੰ ਰਾਸ਼ਟਰੀ ਪੱਧਰ ‘ਤੇ ਸਿਰਮੌਰ ਵਿਗਿਆਨੀ ਵਜੋਂ ਚੁਣਿਆ ਗਿਆ।

ਉਨ੍ਹਾਂ ਦੀਆਂ ਖੋਜ ਪ੍ਰਕਾਸ਼ਨਾਵਾਂ ਨੂੰ 4878 ਹਵਾਲੇ ਪ੍ਰਾਪਤ ਹੋਏ ਸਨ ਜਿਸ ਨਾਲ ਉਨ੍ਹਾਂ ਨੂੰ ਵਿਸ਼ਵ ਪੱਧਰ ‘ਤੇ 423ਵਾਂ ਸਥਾਨ ਪ੍ਰਾਪਤ ਹੋਇਆ |ਭਾਰਤ ਵਿਚ ਦੂਸਰੇ ਨੰਬਰ ‘ਤੇ ਆਉਣ ਵਾਲੇ ਵਿਗਿਆਨੀ ਨੂੰ ਮੁਕਾਬਲਤਨ 3108 ਹਵਾਲੇ ਹੀ ਪ੍ਰਾਪਤ ਹੋਏ ਸਨ। ਉਪ-ਕੁਲਪਤੀ ਵੈਟਰਨਰੀ ਯੂਨੀਵਰਸਿਟੀ ਡਾ. ਇੰਦਰਜੀਤ ਸਿੰਘ ਨੇ ਇਸ ਪ੍ਰਾਪਤੀ ਲਈ ਸਾਰਿਆਂ ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਨਾਲ ਕਿਸਾਨ ਭਾਈਚਾਰੇ ਨੂੰ ਵਧਾਈ ਦਿੱਤੀ।

Facebook Comments

Trending