Connect with us

ਇੰਡੀਆ ਨਿਊਜ਼

ਡਾ. ਇੰਦਰਜੀਤ ਸਿੰਘ ਉਪ ਕੁਲਪਤੀ ਪਸ਼ੂ ਪਾਲਣ ਤੇ ਡੇਅਰੀ ਖੇਤਰ ਦੀ ਰਾਸ਼ਟਰੀ ਕਮੇਟੀ ‘ਚ ਸ਼ਾਮਿਲ

Published

on

Dr. Inderjit Singh Vice Chancellor joins National Committee on Animal Husbandry and Dairy

ਲੁਧਿਆਣਾ : ਡਾ. ਇੰਦਰਜੀਤ ਸਿੰਘ ਉਪ ਕੁਲਪਤੀ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਨੂੰ ਭਾਰਤ ਸਰਕਾਰ ਵਲੋਂ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਸੰਬੰਧੀ ਬਣਾਈ ਗਈ ਰਾਸ਼ਟਰੀ ਸਲਾਹਕਾਰ ਕਮੇਟੀ ਵਿਚ ਬਤੌਰ ਮੈਂਬਰ ਸ਼ਾਮਿਲ ਕੀਤਾ ਹੈ।

ਇਹ ਕਮੇਟੀ ਪ੍ਰਸ਼ੋਤਮ ਰੁਪਾਲਾ, ਕੇਂਦਰੀ ਮੰਤਰੀ, ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਦੀ ਪ੍ਰਧਾਨਗੀ ਅਧੀਨ ਕੌਮੀ ਪੱਧਰ ‘ਤੇ ਡੇਅਰੀ ਵਿਕਾਸ, ਪਸ਼ੂ ਚਾਰਾ, ਮੁਰਗ਼ੀ, ਸੂਰ, ਭੇਡ, ਬੱਕਰੀ ਪਾਲਣ, ਪਸ਼ੂ ਸਿਹਤ ਅਤੇ ਪਸ਼ੂ ਧਨ ਸੰਬੰਧੀ ਵਿਭਿੰਨ ਖੇਤਰਾਂ ਬਾਰੇ ਨੀਤੀਆਂ ਵਿਚਾਰਨ ਅਤੇ ਇਸ ਖੇਤਰ ਨੂੰ ਬਿਹਤਰੀ ਦੇਣ ਵਾਸਤੇ ਕੌਮੀ ਪੱਧਰ ‘ਤੇ ਕੰਮ ਕਰੇਗੀ।

ਡਾ. ਇੰਦਰਜੀਤ ਸਿੰਘ ਇਸ ਖੇਤਰ ਦਾ ਉੱਘਾ ਅਤੇ ਗਹਿਰਾ ਤਜਰਬਾ ਰੱਖਦੇ ਹਨ। ਉਹ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਨਿਰਦੇਸ਼ਕ, ਮੱਝਾਂ ਦੀ ਖੋਜ ਸੰਬੰਧੀ ਕੇਂਦਰੀ ਸੰਸਥਾ, ਹਿਸਾਰ ਦੇ ਨਿਰਦੇਸ਼ਕ ਅਤੇ ਹੋਰ ਅਹਿਮ ਅਹੁਦਿਆਂ ‘ਤੇ ਆਪਣੀ ਸਮਰੱਥ ਕਾਰਗੁਜ਼ਾਰੀ ਵਿਖਾ ਚੁੱਕੇ ਹਨ।

ਮੂਰ੍ਹਾ ਮੈਨ ਵਜੋਂ ਜਾਣੇ ਜਾਂਦੇ ਡਾ. ਸਿੰਘ ਮੱਝਾਂ ਦੀ ਇਸ ਵਧੀਆ ਨਸਲ ਸੰਬੰਧੀ ਖੋਜ ਕਾਰਜਾਂ ਕਾਰਨ ਨਾ ਸਿਰਫ਼ ਭਾਰਤ ਬਲਕਿ ਵਿਸ਼ਵ ਦੇ ਕਈ ਮੁਲਕਾਂ ਵਿਚ ਪਛਾਣ ਰੱਖਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ, ਬਾਇਓ ਤਕਨਾਲੋਜੀ ਵਿਭਾਗ, ਪਸ਼ੂ ਧਨ ਵਿਕਾਸ ਬੋਰਡਾਂ, ਕਈ ਯੂਨੀਵਰਸਿਟੀਆਂ, ਖੋਜ ਸੰਸਥਾਵਾਂ ਅਤੇ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਦਾਰਿਆਂ ਲਈ ਖੋਜ ਅਤੇ ਵਿਕਾਸ ਨੀਤੀਆਂ ਘੜਨ ਦਾ ਕਾਰਜ ਕੀਤਾ ਹੈ।

Facebook Comments

Trending