punjabi lok virasat acedmy Archives - Ludhiana Live

ਪੰਜਾਬੀ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ .ਸਵਾਮੀਨਾਥਨ ਨੂੰ ਸ਼ਰਧਾਂਜਲੀ
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਸਃ ਸੋਭਾ ਸਿੰਘ ਫਾਉਂਡੇਸ਼ਨ ਦੇ ਜਨਰਲ ਸਕੱਤਰ ਸਃ ਤੇਜਪ੍ਰਤਾਪ ਸਿੰਘ ਸੰਧੂ, ਗੁਰੂ ਕਾਸ਼ੀ ਯੂਨੀਵਰਸਿਟੀ ਦੇ ਐਕਟਿੰਗ ਵਾਈਸ ਚਾਂਸਲਰ ਡਾਃ ਜਗਤਾਰ ਸਿੰਘ ਧੀਮਾਨ ਤੇ ਹੋਰ ਕਈ ਸਿਰਕੱਢ ਹਸਤੀਆਂ ਨੇ ਭਾਰਤ ਵਿੱਚ ਹਰੇ ਇਨਕਲਾਬ ਦੇ ਮੋਢੀ ਡਾਃ ਸਵਾਮੀਨਾਥਨ ਦੇ ਦੇਹਾਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਡਾਃ ਸਵਾਮੀਨਾਥਨ PAU ਚ ਲਗਾਤਾਰ ਹਰ ਸਾਲ ਹਾੜ੍ਹੀ ਸਾਂਭਣ ਦੀ ਰੁੱਤੇ ਆਉਂਦੇ ਤੇ ਮੰਡੀਆਂ ਵਿੱਚ ਭਰ ਗਰਮੀ ਦੇ ਬਾਵਜੂਦ ਚੱਕਰ ਲਾਉਂਦੇ।

ਉਨ੍ਹਾਂ ਦੀਆਂ ਕੀਤੀਆਂ ਸਿਫ਼ਾਰਸ਼ਾਂ ਨੂੰ ਕਿਸਾਨ ਅੰਦੋਲਨ ਦੌਰਾਨ ਮੁੱਖ ਮੁੱਦੇ ਵਜੋਂ ਕਿਸਾਨ ਜਥੇਬੰਦੀਆਂ ਨੇ ਉਭਾਰਿਆ ਪਰ ਉਹ ਲਾਗੂ ਨਹੀਂ ਹੋ ਸਕੀਆਂ। ਪ੍ਰੋਃ ਗਿੱਲ ਨੇ ਦੱਸਿਆ ਕਿ ਡਾਃ ਸਵਾਮੀਨਾਥਨ 2011 ਵਿੱਚ ਆਖਰੀ ਵਾਰ ਪੰਜਾਬ ਆਏ ਤੇ ਤਿੰਨ ਦਿਨ ਏਥੇ ਰਹੇ। ਪੇਂਡੂ ਵਸਤਾਂ ਦੇ ਅਜਾਇਬਘਰ ਲਈ ਵੀ ਉਨ੍ਹਾਂ ਡਾਃ ਮ ਸ ਕੰਗ ਵਾਈਸ ਚਾਂਸਲਰ ਜੀ ਬੇਨਤੀ ਪ੍ਰਵਾਨ ਕਰਦਿਆਂ ਦਸ ਲੱਖ ਰੁਪਏ ਦੀ ਗਰਾਂਟ ਦਿੱਤੀ। ਡਾਃ ਮ ਸ ਸਵਾਮੀਨਾਥਨ ਜੀ ਦਾ ਜਨਮ 7 ਅਗਸਤ 1925 ਨੂੰ ਹੋਇਆ ਤੇ ਅੱਜ 28 ਸਤੰਬਰ 2023 ਨੂੰ ਉਹ 98ਸਾਲ ਦੀ ਉਮਰ ਭੋਗ ਕੇ ਸਦੀਵੀ ਅਲਵਿਦਾ ਕਹਿ ਗਏ ਹਨ।

The post ਪੰਜਾਬੀ ਅਕਾਡਮੀ ਵੱਲੋਂ ਹਰੇ ਇਨਕਲਾਬ ਦੇ ਬਾਨੀ ਡਾਃ ਮ ਸ .ਸਵਾਮੀਨਾਥਨ ਨੂੰ ਸ਼ਰਧਾਂਜਲੀ appeared first on Ludhiana Live.

ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ
ਲੁਧਿਆਣਾ : ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਪੰਜਾਬੀ ਸਾਹਿਤ ਖੇਤਰ ਦੀ ਪ੍ਰਮੁੱਖ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਦੇ ਜੀਵਨ ‘ਤੇ ਅਧਾਰਿਤ ਇੱਕ ਪਾਤਰੀ ਨਾਟਕ “ਰਾਹਾਂ ਵਿੱਚ ਅੰਗਿਆਰ ਬੜੇ ਸੀ ” ਅਕਸ ਰੰਗਮੰਚ ਸਮਰਾਲਾ ਵੱਲੋਂ ਲੇਖਕ ਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਦੇ ਨਿਗਰਾਨ ਹੇਠ ਖੇਡਿਆ ਗਿਆ।

ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਸੁਰਿੰਦਰ ਸਿੰਘ ਸੁੱਨੜ ਪ੍ਰਧਾਨ ਲੋਕਮੰਚ ਪੰਜਾਬ )ਸੁਖਵਿੰਦਰ ਅੰਮ੍ਰਿਤ ਸ਼੍ਰੋਮਣੀ ਪੰਜਾਬੀ ਕਵਿੱਤਰੀ ਗ਼ਜ਼ਲਜੀਤ ਬੈਂਕਾਕ( ਪੰਜਾਬੀ ਸ਼ਾਇਰਾ ਪ੍ਰੋ. ਗੁਰਭਜਨ ਗਿੱਲ ਅਤੇ ਸ਼੍ਰੀਮਤੀ ਰਜਿੰਦਰ ਕੌਰ (ਡਾਇਰੈਕਟਰ ਜੀ.ਐੱਸ. ਰੈਡੀਏਟਰਜ਼, ਡਾ.ਨਿਰਮਲ ਜੌੜਾ, ਸਤਿਕਾਰਤ ਮਹਿਮਾਨਾਂ ਦਾ ਕਾਲਜ ਵਿਹੜੇ ਪਹੁੰਚਣ ‘ਤੇ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਰਸਮੀ ਸਵਾਗਤ ਕਰਦਿਆਂ ਉਨ੍ਹਾਂ ਨੂੰ ਜੀ ਆਇਆ ਕਿਹਾ।

ਡਾ. ਲਖਵਿੰਦਰ ਸਿੰਘ ਜੌਹਲ ਨੇ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਇਸ ਨਾਟਕ ਬਾਰੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਨਾਟਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ, ਕਿਵੇਂ ਉਹ ਔਕੜਾਂ ਮੁਸੀਬਤਾਂ ਨੂੰ ਪਾਰ ਕਰਦੀ ਹੋਈ ਆਪਣੀ ਮੰਜ਼ਲ ਤੱਕ ਪਹੁੰਚਦੀ ਹੈ ।

ਮੈਡਮ ਜਸਪਾਲ ਕੌਰ ਨੇ ਇਸ ਨਾਟਕ ਦੀ ਪੇਸ਼ਕਾਰੀ ਤੋਂ ਪ੍ਰਭਾਵਿਤ ਹੁੰਦੇ ਪਾਠਕਾਂ ਨਾਲ ਵਿਚਾਰ ਸਾਂਝੇ ਕਰਦੇ ਕਿਹਾ ਕਿ ਸਾਡੀਆਂ ਵਿਦਿਆਰਥਣਾਂ ਲਈ ਇਹ ਨਾਟਕ ਹਿੰਮਤ ਦਾ ਸੰਦੇਸ਼ ਦਿੰਦਾ ਹੈ ਕਿਵੇਂ ਔਖੇ ਰਾਹਾਂ ਵਿਚੋਂ ਗੁਜ਼ਰਦੀ ਹੋਈ ਔਰਤ ਰਸਤੇ ਦੀਆਂ ਕਠਿਨਾਈਆਂ ਤੋਂ ਡਰਦੀ ਨਹੀਂ ਸਗੋਂ ਹਿੰਮਤ ਅਤੇ ਹੌਂਸਲੇ ਨਾਲ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਅੱਗੇ ਵੱਧਦੀ ਆਪਣੇ ਮੁਕਾਮ ‘ਤੇ ਪਹੁੰਚਦੀ ਹੈ।

ਡਾ. ਨਿਰਮਲ ਜੌੜਾ ਨੇ ਕਿਹਾ ਕਿ ਨੂਰ ਕਮਲ ਨੇ ਆਪਣੀ ਅਦਾਕਾਰੀ ਦੇ ਨਾਲ ਜਿਸ ਤਰ੍ਹਾਂ ਸੁਖਵਿੰਦਰ ਅੰਮ੍ਰਿਤ ਦੇ ਜੀਵਨ ਬਾਰੇ ਇਹ ਇੱਕ ਪਾਤਰੀ ਨਾਟਕ ਪੇਸ਼ ਕੀਤਾ ਹੈ ਦਰਸ਼ਕ ਉਸ ਨਾਲ ਕੀਲੇ ਗਏ ਹਨ ਇਹ ਨਾਟਕ ਹਿੰਮਤ ਅਤੇ ਸਾਹਸ ਨਾਲ ਰਾਹਾਂ ਵਿਚਲੀਆਂ ਮੁਸੀਬਤਾਂ ਨੂੰ ਪਾਰ ਕਰਕੇ ਅੱਗੇ ਵਧਨ ਦਾ ਸੰਦੇਸ਼ ਦਿੰਦਾ ਹੈ।

ਪ੍ਰੋ. ਗੁਰਭਜਨ ਗਿੱਲ ਨੇ ਇਸ ਨਾਟਕ ਬਾਰੇ ਗੱਲ ਕਰਦਿਆਂ ਕਿਹਾ ਕਿ ਔਰਤ ਵਿੱਚ ਕਿਸੇ ਵੀ ਕੰਮ ਨੂੰ ਨੇਪਰੇ ਚਾੜ੍ਹਨ ਦੀ ਅਥਾਹ ਸ਼ਕਤੀ ਤੇ ਹਿੰਮਤ ਹੈ ਇਸੇ ਹੀ ਹਿੰਮਤ ਦੀ ਬਾਤ ਪਾਉਂਦਾ ਇਹ ਨਾਟਕ ਹੈ। ਕਾਲਜ ਪਹੁੰਚੇ ਸਾਰੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਜੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਇਸ ਸਮਾਗਮ ਲਈ ਆਪਣੀਆਂ ਸ਼ੁਭ ਕਾਮਨਾਵਾਂ ਭੇਜੀਆਂ।

The post ਰਾਮਗੜ੍ਹੀਆ ਗਰਲਜ਼ ਕਾਲਜ ਵਿਖੇ” ਰਾਹਾਂ ਵਿੱਚ ਅੰਗਿਆਰ ਬੜੇ ਸੀ” ਨਾਟਕ ਦਾ ਸਫ਼ਲ ਮੰਚਨ appeared first on Ludhiana Live.

ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ
ਲੁਧਿਆਣਾ : ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਮਸ਼ਾਲ ਜਗਾ ਕੇ ਗਲੋਬਲ ਚੇਤਨਾ ਦੂਤ ਸਾਹਿਬ ਥਿੰਦ ਦਾ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਬੀਤੀ ਸ਼ਾਮ ਸਨਮਾਨ ਕੀਤਾ ਗਿਆ। ਸਾਹਿਬ ਥਿੰਦ ਦੀਆਂ ਪ੍ਰੋਃ ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਵੱਲੋਂ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਗਦਰੀ ਸੂਰਬੀਰਾਂ ਦੇ ਨਾਮ ਤੇ ਪਿਛਲੇ ਤਿੰਨ ਦਹਾਕਿਆਂ ਤੋਂ ਮੇਲਾ ਲਾਉਣ ਤੋਂ ਇਲਾਵਾ ਲੋਕ ਚੇਤਨਾ ਲਹਿਰ ਉਸਾਰਨ ਬਾਰੇ ਅਕਾਦਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ।

ਇਸ ਮੌਕੇ ਧੰਨਵਾਦੀ ਸ਼ਬਦ ਬੋਲਦਿਆਂ ਸਾਹਿਬ ਥਿੰਦ ਨੇ ਕਿਹਾ ਕਿ ਮੇਰੀ ਪ੍ਰੇਰਨਾ ਦੇ ਸਰੋਤ ਸਃ ਜਗਦੇਵ ਸਿੰਘ ਜੱਸੋਵਾਲ ਸਨ ਜਿੰਨ੍ਹਾਂ ਵੱਲੋਂ ਮਿਲੀ ਹਲਾਸ਼ੇਰੀ ਸਦਕਾ ਅਸੀਂ ਕੈਨੇਡਾ ਚ ਗਦਰੀ ਸੂਰਮਿਆ ਦੀ ਮਸ਼ਾਲ ਮਘਦੀ ਰੱਖ ਸਕੇ ਹਾਂ। ਸਾਡੀ ਸੰਸਥਾ ਨੂੰ ਚੁੱਪ ਕਰਵਾਉਣ ਲਈ ਹਕੂਮਤ ਵੱਲੋਂ ਕਈ ਧਮਕੀਆਂ ਤੇ ਲਾਲਚ ਵੀ ਦਿੱਤੇ ਗਏ ਪਰ ਅਸੀਂ ਆਪਣਾ ਨਿਸ਼ਚਾ ਪੂਰਾ ਕੀਤਾ। ਉਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦ ਕੀਤਾ ਜਿੰਨ੍ਹਾਂ ਨੇ ਗੋਰੇਸ਼ਾਹੀ ਦੇ ਦਬਾਅ ਹੇਠ 1914-15 ਦੌਰਾਨ ਕੀਤੀ ਭੁੱਲ ਵਿੱਚ ਸੁਧਾਰ ਕੀਤਾ।

The post ਗਲੋਬਲ ਚੇਤਨਾ ਪਸਾਰਨ ਵਾਲੇ ਸਾਹਿਬ ਥਿੰਦ ਤੇ ਸਾਥੀ ਦਾ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨ appeared first on Ludhiana Live.

ਵਿਸ਼ਵ ਸਾਹਿੱਤ ਦੇ ਸਿਰਮੌਰ ਨਕਸ਼ ਪੰਜਾਬੀ ਵਿੱਚ ਪੇਸ਼ ਕਰਨਾ ਅਸਲ ਸਾਹਿੱਤ ਸੇਵਾ ਹੈ- ਗੁਰਭਜਨ ਗਿੱਲ
ਲੁਧਿਆਣਾ : ਬਰਨਾਲਾ ਵੱਸਦੇ ਪੰਜਾਬੀ ਲੇਖਕ ਤੇ ਸਫ਼ਲ ਅਨੁਵਾਦਕ ਤਰਸੇਮ ਨੇ ਫਰਾਂਸੀਸੀ ਕਹਾਣੀਕਾਰ ਗਾਈ ਡੀ  ਮੋਪਾਸਾਂ ਦੀਆਂ ਪੰਜ ਕਹਾਣੀਆਂ ਦਾ ਸੰਗ੍ਰਹਿ  ਚਰਬੀ ਦੀ ਗੁੱਡੀ  ਪੰਜਾਬੀ ਵਿੱਚ ਪੇਸ਼ ਕਰਕੇ ਅਸਲ ਸਾਹਿੱਤ  ਸੇਵਾ ਕਾਰਜ ਕੀਤਾ ਹੈ। ਨਵਯੁਗ ਪਬਲਿਸ਼ਰਜ਼ ਵੱਲੋਂ ਪ੍ਰਕਾਸ਼ਿਤ  ਇਸ ਕਹਾਣੀ ਸੰਗ੍ਰਹਿ ਵਿੱਚ ਤਰਸੇਮ ਨੇ ਜਿੱਥੇ ਸਾਨੂੰ ਸਿਰਮੌਰ ਸਾਹਿੱਤਕ ਵਿੰਸਵ ਵਿਰਾਸਤ ਨਾਲ ਜੋੜਿਆ ਹੈ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਤਰਸੇਮ ਬਰਨਾਲਾ ਨੂੰ ਮੁਬਾਰਕ ਦਿੰਦਿਆਂ ਕਿਹਾ ਕਿ ਉਸ ਕੋਲ ਪੰਜਾਬੀ ਭਾਸ਼ਾ ਦੇ ਨਾਲ ਅੰਗਰੇਜ਼ੀ ਤੇ ਹਿੰਦੀ ਭਾਸ਼ਾ ਦੀ ਮੁਹਾਰਤ ਹੈ, ਇਹ ਮੁਹਾਰਤ ਇਸ ਪੁਸਤਕ ਵਿੱਚ ਮੂੰਹੋ ਬੋਲਦੀ ਹੈ। ਇਸ ਮੌਕੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਕਰਮਜੀਤ ਗਰੇਵਾਲ ਤੇ ਤਰਲੋਚਨ ਝਾਂਡੱ ਨੇ ਵੀ ਤਰਸੇਮ ਬਰਨਾਲਾ ਦੇ ਇਸ ਉੱਦਮ ਤੇ ਮੁਬਾਰਕ ਦਿੱਤੀ।

The post ਵਿਸ਼ਵ ਸਾਹਿੱਤ ਦੇ ਸਿਰਮੌਰ ਨਕਸ਼ ਪੰਜਾਬੀ ਵਿੱਚ ਪੇਸ਼ ਕਰਨਾ ਅਸਲ ਸਾਹਿੱਤ ਸੇਵਾ ਹੈ- ਗੁਰਭਜਨ ਗਿੱਲ appeared first on Ludhiana Live.

ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ – ਗੁਰਭਜਨ ਗਿੱਲ
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਆਕਾਸ਼ਵਾਣੀ ਜਲੰਧਰ ਦੀ ਕੇਂਦਰ ਨਿਰਦੇਸ਼ਕ ਸ਼੍ਰੀਮਤੀ ਸੰਤੋਸ਼ ਰਿਸ਼ੀ ਨੂੰ ਆਪਣੀਆਂ ਨਵ ਪ੍ਰਕਾਸ਼ਿਤ ਪੁਸਤਕਾਂ ਦਾ ਸੱਜਰਾ ਅੰਕ ਭੇਂਟ ਕਰਦਿਆਂ ਕਿਹਾ ਹੈ ਕਿ 1974 ਤੋਂ ਲੈ ਕੇ ਅੱਜ ਤੀਕ ਮੈਂ ਪਹੁਤ ਕੁਝ ਆਕਾਸ਼ਵਾਣੀ ਅਤੇ ਇਸ ਦੇ ਅਧਿਕਾਰੀਆਂ ਤੋਂ ਸਿੱਖਿਆ ਹੈ। ਪਹਿਲੀ ਵਾਰ ਯੁਵ ਵਾਣੀ ਪ੍ਰੋਗ੍ਰਾਮ ਵਿੱਚ ਆਏ ਸਨ ਅਤੇ ਉਨ੍ਹਾਂ ਨੂੰ ਸ ਸ ਮੀਸ਼ਾ ਨੇ ਮਾਈਕਰੋਫੋਨ ਤੇ ਬੋਲਣ ਦਾ ਢੰਗ ਤਰੀਕਾ ਸਿਖਾਇਆ ਸੀ।

ਇਸ ਮੌਕੇ ਸ਼੍ਰੀਮਤੀ ਸੰਤੋਸ਼ ਰਿਸ਼ੀ ਨੇ ਆਕਾਸ਼ਵਾਣੀ ਵੱਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਕੇਂਦਰ ਨੇ 1947 ਵਿੱਚ ਸਥਾਪਤ ਹੋਣ ਮਗਰੋਂ ਪੰਜਾਬ ਦੇ ਪੇਂਡੂ ਵਿਕਾਸ, ਹਰੇ ਇਨਕਲਾਬ ਦੀ ਸਿਰਜਣਾ ਅਤੇ ਗੁਰਬਾਣੀ ਤੇ ਲੋਕ ਪ੍ਰਸਾਰਨ ਵਿੱਚ ਵਡਮੁੱਲਾ ਹਿੱਸਾ ਪਾਇਆ ਹੈ। ਲੋਕਾਂ ਅਤੇ ਵਿਕਾਸ ਅਦਾਰਿਆਂ ਵਿਚਕਾਰ ਮਜਬੂਤ ਪੁਲ ਦੇ ਰੂਪ ਵਿੱਚ ਇਸਨੂੰ ਅੱਜ ਵੀ ਉੱਘਾ ਯੋਗਦਾਨ ਪਾਉਣ ਦਾ ਮਾਣ ਮਿਲ ਰਿਹਾ ਹੈ।

The post ਪੰਜਾਬੀ ਸਾਹਿੱਤ ਤੇ ਸੱਭਿਆਚਾਰ ਸੇਵਾ ਵਿੱਚ ਆਕਾਸ਼ਵਾਣੀ ਜਲੰਧਰ ਦਾ ਯੋਗਦਾਨ ਮਹੱਤਵਪੂਰਨ – ਗੁਰਭਜਨ ਗਿੱਲ appeared first on Ludhiana Live.

ਕਾਵਿ ਸੰਗ੍ਰਹਿ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਲੋਕ ਅਰਪਨ
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਲੁਧਿਆਣਾ ਵੱਸਦੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਤੇ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾਃ ਰੂਹੀ ਦੁੱਗ ਸਮੇਤ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ  ਭਾਸ਼ਾ ਵਿਭਾਗ ਦੀ ਡਾਇਰੈਕਟਰ ਡਾਃ ਵੀਰਪਾਲ ਕੌਰ ਨੇ ਲੋਕ ਅਰਪਨ ਕੀਤਾ।

ਬਾਬਾ ਫ਼ਰੀਦ ਯਾਦਗਾਰੀ ਮੇਲੇ ਦੇ ਕਵੀ ਦਰਬਾਰ ਤੋਂ ਬਾਦ ਇਸ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੁਸਤਕ 1992 ਵਿੱਚ ਪਹਿਲੀ ਵਾਰ ਛਪੀ ਸੀ ਜਿਸ ਬਾਰੇ ਮੈਂ ਉਦੋਂ ਲਿਖਿਆ ਸੀ ਕਿ ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ। ਗੁਰਭਜਨ ਗਿੱਲ ਦੀ ਗ਼ਜ਼ਲ ਤਰਾਸ਼ੀ ਹੋਈ ਸਲੀਕੇ ਵਾਲੀ ਸੰਤੁਲਤ ਗ਼ਜ਼ਲ ਹੈ।

ਗੁਰਭਜਨ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਸੰਸਕਰਨ ਡਾਃ ਸੁਰਜੀਤ ਪਾਤਰ ਤੇ ਡਿਪਟੀ ਕਮਿਸ਼ਨਰ ਸਾਹਿਬਾ ਡਾਃ ਰੂਹੀ ਦੁੱਗ ਤੋਂ ਲੋਕ ਅਰਪਨ ਕਰਵਾਉਣ ਦਾ ਮਾਣ ਦਿੱਤਾ ਹੈ। ਉਨ੍ਹਾਂ ਹਿੰਦ ਪਾਕਿ ਰਿਸ਼ਤਿਆਂ ਤੇ ਵਿਸ਼ਵ ਵਿਆਪੀ ਪੰਜਾਬੀ ਭਾਈਚਾਰਕ ਸ਼ਕਤੀ ਨੂੰ ਸਮਰਪਿਤ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦੀਆਂ 25 ਕਾਪੀਆਂ ਸਥਾਨਕ ਲੇਖਕਾਂ ਤੇ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੂੰ ਪੜ੍ਹਨ ਹਿਤ ਦਿੱਤੀਆਂ।

The post ਕਾਵਿ ਸੰਗ੍ਰਹਿ ਸੁਰਖ਼ ਸਮੁੰਦਰ ਦਾ ਚੌਥਾ  ਐਡੀਸ਼ਨ ਲੋਕ ਅਰਪਨ appeared first on Ludhiana Live.

ਸਿਹਤ ਸੇਵਾਵਾਂ ਦੇ ਲੁੱਟ ਤੰਤਰ ਖ਼ਿਲਾਫ਼ ਨਾਵਲ ਲਿਫ਼ਾਫ਼ਾ ਪੰਜਾਬੀ ਭਵਨ ਵਿਖੇ ਲੋਕ ਅਰਪਨ
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਭਵਨ ਲੁਧਿਆਣਾ ਵਿਖੇ ਬਹੁ ਵਿਧਾਈ ਲੇਖਕ ਇੰਜਃ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ ਲੋਕ ਅਰਪਨ ਕੀਤਾ ਗਿਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਇਸ ਇਕੱਤਰਤਾ ਵਿੱਚ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਜਨ ਸਕੱਤਰ ਡਾਃ ਗੁਰਇਕਬਾਲ ਸਿੰਘ,ਪ੍ਰੋਃ.ਗੁਰਭਜਨ ਸਿੰਘ ਗਿੱਲ ਪਾਠਕਾਂ ਲਈ ਲੋਕ ਅਰਪਨ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਬਹੁਕੌਮੀ ਕੰਪਨੀਆਂ ਵੱਲੋਂ ਸਿਹਤ ਸੈਕਟਰ ਵਿੱਚ ਮਚਾਏ ਲੁੱਟ ਤੰਤਰ ਦੇ ਖਿਲਾਫ਼ ਇਹ ਪਹਿਲੀ ਸੁਚੇਤ ਰਚਨਾ ਹੈ ਜਿਸ ਦਾ ਸੁਆਗਤ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਭ ਇਸ ਲੁੱਟ ਦਾ ਸ਼ਿਕਾਰ ਹਾਂ ਪਰ ਬੋਲਦੇ ਨਹੀਂ ਇਸੇ ਕਰਕੇ ਸਿਹਤ ਸੇਵਾਵਾਂ ਦੇ ਨਾਮ ਤੇ ਮਹਿੰਗੇ ਹਸਪਤਾਲਾਂ ਦਾ ਮੱਕੜਜਾਲ ਫ਼ੈਲ ਰਿਹਾ ਹੈ ਅਤੇ ਸਰਕਾਰੀ ਸਿਹਤ ਸੇਵਾਵਾਂ ਲਈ ਸਾਧਨ ਸੁੰਗੜ ਰਹੇ ਹਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਕਾਰਪੋਰੇਟ ਜ਼ਿਮੇਵਾਰੀ ਐਕਟ ਅਧੀਨ ਵੱਖ ਵੱਖ ਕਾਰੋਬਾਰੀਆਂ ਨੇ ਕੁਝ ਰਕਮ ਸਮਾਜ ਸੇਵਾ. ਸਿਹਤ ਤੇ ਸਿੱਖਿਆ ਅਦਾਰਿਆਂ ਲਈ ਰਾਖਵੀਂ ਕਰਨੀ ਸੀ ਪਰ ਉਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਬਾਹਰ ਦਾਨ ਦੇਣ ਦੀ ਥਾਂ ਇਨ੍ਹਾਂ ਖੇਤਰਾਂ ਵਿੱਚ ਵੀ ਅਦਾਰੇ ਸਥਾਪਤ ਕਰਕੇ ਆਪਣਾ ਸਾਮਰਾਜ ਹੋਰ ਵਧਾ ਲਿਆ ਹੈ। ਇੰਜ ਡੀ ਐੱਮ ਸਿੰਘ ਦਾ ਨਾਵਲ ਲਿਫ਼ਾਫ਼ਾ ਸਰਵੇਖਣ ਤੇ ਵਿਸ਼ਲੇਸ਼ਣ ਮੂਲਕ ਗਲਪ ਰਚਨਾ ਹੋਣ ਕਾਰਨ ਪਾਠਕਾਂ ਲਈ ਦਿਲਚਸਪੀ ਦਾ ਆਧਾਰ ਬਣੇਗੀ।

The post ਸਿਹਤ ਸੇਵਾਵਾਂ ਦੇ ਲੁੱਟ ਤੰਤਰ ਖ਼ਿਲਾਫ਼ ਨਾਵਲ ਲਿਫ਼ਾਫ਼ਾ ਪੰਜਾਬੀ ਭਵਨ ਵਿਖੇ ਲੋਕ ਅਰਪਨ appeared first on Ludhiana Live.

1947 ਦੀ ਦੇਸ਼ ਵੰਡ ਨਾਲ ਸਬੰਧਿਤ ਸੰਵੇਦਨਸ਼ੀਲ ਸਾਹਿੱਤ ਦਾ ਪਸਾਰ ਸੰਚਾਰ ਵਧਾਇਆ ਜਾਵੇ- ਗੁਰਪ੍ਰੀਤ ਸਿੰਘ ਤੂਰ
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਹੁੰਦਿਆਂ ਪੰਜਾਬੀ ਕਵੀ ਤੇ ਅਕਾਡਮੀ ਦੇ ਚੇਅਰਮੈਨ ਗੁਰਭਜਨ ਗਿੱਲ ਨੇ ਜੋ ਆਪਣੀ ਲਿਖੀ ਕਾਵਿ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦਾ ਚੌਥਾ ਵਿਸਤਖਿਤ ਸੰਸਕਰਨ ਪ੍ਰਕਾਸਿਤ ਕੀਤਾ ਹੈ, ਉਸ ਨੂੰ ਲੁਧਿਆਣਾ ਵਿੱਚ ਲੋਕ ਅਰਪਨ ਕਰਦਿਆਂ  ਉੱਘੇ ਵਾਰਤਕ ਲੇਖਕ ਤੇ ਪੰਜਾਬ ਪੁਲੀਸ ਦੇ ਸਾਬਕਾ ਡੀ ਆਈ ਜੀ ਸਃ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਹੈ ਕਿ  1947 ਚ ਹੋਈ ਦੇਸ਼ ਵੰਡ ਨਾਲ ਸਬੰਧਿਤ ਸੰਵੇਦਨਸ਼ੀਲ ਸਾਹਿੱਤ ਨੂੰ ਵੱਧ ਤੋਂ ਵੱਧ ਪਸਾਰਿਆ ਤੇ ਸੰਚਾਰਿਤ ਕੀਤਾ ਜਾਵੇ।

ਸਭ ਦਾ ਧੰਨਵਾਦ ਕਰਦਿਆਂ ਗੁਰਭਜਨ ਗਿੱਲ ਨੇ ਕਿਹਾ ਕਿ ਇਹ ਕਿਤਾਬ ਮੇਰੀ ਰੂਹ ਦੇ ਨੇੜੇ ਇਸ ਕਰਕੇ ਹੈ ਕਿ ਮੈਂ ਉਸ ਪਰਿਵਾਰ ਦਾ ਜਾਇਆ ਹਾਂ ਜੋ ਨਿੱਦੋਕੇ(ਨਾਰੋਵਾਲ) ਤੋਂ 1947 ਚ ਉਦੋਂ ਉੱਜੜ ਕੇ ਆਇਆ ਜਦ ਰਾਵੀ ਦਰਿਆ ਦੇ ਇਸ ਬੰਨੇ ਸਾਡੇ ਪਰਿਵਾਰ ਤੇ ਰਿਸ਼ਤੇਦਾਰਾਂ ਨੂੰ  ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ। ਸੌ ਫੀਸਦੀ ਉੱਜੜਿਆਂ ਦਾ ਦਰਦ ਹੰਢਾਉਂਦਿਆਂ ਆਪਣੇ ਪਿੰਡ ਵਿੱਚ ਅਸੀਂ ਅੱਜ ਵੀ ਮੁਸਲਮਾਨਾਂ ਨਾਲ ਵਟਾਏ ਹੋਏ ਪਨਾਹੀ ਜਾਂ ਰਫਿਊਜੀ ਹੀ ਹਾਂ। ਇਸ ਜ਼ਖ਼ਮ ਦੀ ਪੀੜ ਜਦ ਟਸ ਟਸ ਕਰਦੀ ਹੈ ਤਾਂ ਮੈਂ ਉਦੋਂ ਹਿੰਦ ਪਾਕਿ ਦੋਸਤੀ ਦੀ ਕਾਮਨਾ ਕਰਦੀ ਕਵਿਤਾ ਲਿਖਦਾ ਹਾਂ।

The post 1947 ਦੀ ਦੇਸ਼ ਵੰਡ ਨਾਲ  ਸਬੰਧਿਤ ਸੰਵੇਦਨਸ਼ੀਲ ਸਾਹਿੱਤ ਦਾ ਪਸਾਰ ਸੰਚਾਰ ਵਧਾਇਆ ਜਾਵੇ- ਗੁਰਪ੍ਰੀਤ ਸਿੰਘ ਤੂਰ appeared first on Ludhiana Live.

ਹਾਕੀ ਕਲੱਬ ਸਮਰਾਲਾ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨ ਦੀ ਕੀਤੀ ਮੰਗ
ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਵੱਲੋਂ ਹਾਕੀ ਕਲੱਬ ਸਮਰਾਲਾ ਵੱਲੋਂ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਇੱਕ ਲੱਖ ਤੋਂ ਵੱਧ ਬੂਟੇ ਪੰਦਰਾਂ ਸਾਲਾਂ ਦੌਰਾਨ ਲਾਉਣ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਃ ਭਗਵੰਤ ਸਿੰਘ ਮਾਨ ਦੇ ਨਾਮ ਪੱਤਰ ਵਿੱਚ ਕਿਹਾ ਹੈ ਕਿ ਆਪਣੇ ਨਿਰ ਸਵਾਰਥ ਉੱਦਮ ਨਾਲ ਖਿਡਾਰੀਆਂ ਦੀ ਇਸ ਟੀਮ ਨੇ ਵਾਤਾਵਰਣ ਸੰਭਾਲ ਲਈ ਇਤਿਹਾਸਕ ਕਾਰਜ ਕੀਤਾ ਹੈ। ਇਸ ਕਲੱਬ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨਾ ਯੋਗ ਹੋਵੇਗਾ।

ਉਨ੍ਹਾਂ ਵਿਸਥਾਰਤ ਜਾਣਕਾਰੀ ਦੇਂਦਿਆਂ ਦੱਸਿਆ ਕਿ ਦੀ ਸਮਰਾਲਾ ਹਾਕੀ ਕਲੱਬ ਦੇ ਸਹਿਯੋਗੀ ਮੈਂਬਰਾਂ ਨੇ ਗੁਰਪ੍ਰੀਤ ਸਿੰਘ ਬੇਦੀ ਪ੍ਰਧਾਨ ਦੀ ਅਗਵਾਈ ਹੇਠ ਜੀਵੇ ਧਰਤਿ ਹਰਿਆਵਲੀ ਲਹਿਰ ਅਧੀਨ ਸਮਰਾਲਾ ਹਾਕੀ ਕਲੱਬ ਵੱਲੋਂ ਸਮਰਾਲਾ ਸ਼ਹਿਰ ਤੋਂ 2007 ਵਿੱਚ ਵਾਤਾਵਰਨ ਨੂੰ ਬਚਾਉਣ ਲਈ 100 ਬੂਟੇ ਸਮਰਾਲਾ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਲਗਾ ਸ਼ੁਰੂਆਤ ਕੀਤੀ ਸੀ, ਜੋ ਅੱਜ ਤੀਕ ਵੀ ਨਿਰੰਤਰ ਜਾਰੀ ਹੈ।

ਗੁਰਪ੍ਰੀਤ ਸਿੰਘ ਬੇਦੀ ਦੇ ਸਮਰਾਲਾ ਹਾਕੀ ਕਲੱਬ ਦੇ ਪ੍ਰਧਾਨ ਚੁਣੇ ਜਾਣ ਉਪਰੰਤ ਕਲੱਬ ਹੋਰ ਬੁਲੰਦੀਆਂ ਵੱਲ ਤੁਰਨ ਲੱਗਾ ਅਤੇ ਇਸ ਕਲੱਬ ਵਿੱਚ ਔਰਤਾਂ ਨੇ ਵੀ ਅੱਗੇ ਵੱਧ ਕੇ ਆਪਣੀ ਸ਼ਮੂਲੀਅਤ ਕਰਨੀ ਸ਼ੁਰੂ ਕੀਤੀ। ਧੀਆਂ ਭੈਣਾਂ ਨੇ ਮੈਂਬਰ ਬਣ, ਵਾਤਾਵਰਨ ਦੀ ਸਾਂਭ ਸੰਭਾਲ ਲਈ ਖੁਦ ਅੱਗੇ ਹੋ ਕੇ ਬੂਟਿਆਂ ਨੂੰ ਲਗਾਉਣ ਦੀ ਵਾਗਡੋਰ ਸੰਭਾਲੀ। ਹੌਲੀ ਹੌਲੀ ਇਹ ਬੂਟੇ ਲਾਉਣ ਦੀ ਮੁਹਿੰਮ ਇੱਕ ਲਹਿਰ ਬਣ ਗਈ। ਸਾਰੇ ਮੈਂਬਰ ਇੱਕਜੁੱਟ ਹੋ ਕੇ ਸਮਰਾਲਾ ਸ਼ਹਿਰ ਨੂੰ ਹਰਿਆ ਭਰਿਆ ਬਣਾਉਣ ਵਿੱਚ ਜੁਟ ਗਏ।

ਸਾਲ 2010 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ 10,000 ਬੂਟਾ ਸਮਰਾਲਾ ਇਲਾਕੇ ਵਿੱਚ ਲਗਾਇਆ ਗਿਆ। ਸਾਲ 2011 ਵਿੱਚ ਦੀ ਸਮਰਾਲਾ ਹਾਕੀ ਕਲੱਬ ਨੇ ਫਿਰ 10000 ਬੂਟਾ ਸਮਰਾਲਾ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚ ਲਗਾਇਆ।ਅਗਲੇ ਸਾਲ 2012 ਅਤੇ 2013 ਵਿੱਚ ਸਮਰਾਲਾ ਸ਼ਹਿਰ, ਵੱਖ ਵੱਖ ਪਿੰਡਾਂ ਅਤੇ ਮਾਛੀਵਾੜਾ ਇਲਾਕੇ ਦੇ ਬੇਟ ਇਲਾਕੇ ਵਿੱਚ ਕੁੱਲ ਮਿਲਾ ਕੇ ਵੀਹ ਹਜ਼ਾਰ ਬੂਟਾ ਲਗਾਇਆ।

ਗੁਰਪ੍ਰੀਤ ਸਿੰਘ ਬੇਦੀ ਨੇ ਵਾਤਾਵਰਨ ਦੀ ਸੰਭਾਲ ਨੂੰ ਹੋਰ ਅੱਗੇ ਤੋਰਦੇ ਹੋਏ ਸਮਰਾਲਾ ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਹਰਿਆ ਭਰਿਆ ਬਣਾਉਣ ਦਾ ਅਹਿਦ ਲਿਆ। ਜਿਸਦੀ ਖੂਬਸੂਰਤੀ ਅੱਜ ਦੇਖਣਯੋਗ ਹੈ। ਸਮਰਾਲਾ ਰੇਲਵੇ ਸਟੇਸ਼ਨ ਅੱਜ ਹਰੇਕ ਤਰ੍ਹਾਂ ਦਾ ਵਿਰਾਸਤੀ, ਛਾਂਦਾਰ, ਫਲਦਾਰ, ਫੁੱਲਦਾਰ ਬੂਟਾ ਮਿਲ ਜਾਵੇਗਾ। ਰੇਲਵੇ ਸਟੇਸ਼ਨ ਉਤੇ ਵੱਖ ਵੱਖ ਕਿਸਮਾਂ ਦੇ ਕਰੀਬ 6000 ਦੇ ਕਰੀਬ ਬੂਟੇ ਲੱਗੇ ਹੋਏ ਹਨ।

The post ਹਾਕੀ ਕਲੱਬ ਸਮਰਾਲਾ ਨੂੰ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸਨਮਾਨਿਤ ਕਰਨ ਦੀ ਕੀਤੀ ਮੰਗ appeared first on Ludhiana Live.

ਭੁੰਗਾ ਸਥਿਤ ਕਾਲਾ ਬਾਗ ਵਿਖੇ ਦੂਸਰਾ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ
ਲੁਧਿਆਣਾ :  ਜੁਲਾਈ 2019 ਵਿੱਚ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ ਸ਼ੁਰੂ ਕੀਤਾ ਗਿਆ ਸੀ।

ਉਸ ਵਿੱਚ ਕੁਸ਼ਤੀ ਦੇ ਧਰੂ ਤਾਰੇ ਪਹਿਲਵਾਨ ਕਰਤਾਰ ਸਿੰਘ, ਭਾਰਤੀ ਬਾਸਕਟਬਾਲ ਟੀਮ ਦੇ ਕਪਤਾਨ ਰਹੇ ਅਰਜੁਨਾ ਐਵਾਰਡੀ  ਸਃ ਸੱਜਣ ਸਿੰਘ ਚੀਮਾ, ਵਰਤਮਾਨ ਖੇਤੀ ਬਾੜੀ ਤੇ ਪੇਂਡੂ ਵਿਕਾਸ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਮੇਜਰ ਜਨਰਲ ਜਸਬੀਰ ਸਿੰਘ ਢਿੱਲੋਂ ਤੋਂ ਇਲਾਵਾ ਸਾਰੇ ਪੰਜਾਬ ਦੇ ਸਿਰਕੱਢ ਚਿਹਰੇ ਹਾਜ਼ਰ ਹੋਏ।

ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਦੋ ਵਿਧਾਇਕ ਜਸਬੀਰ ਸਿੰਘ ਰਾਜਾ (ਟਾਂਡਾ ਉੜਮੁੜ) ਤੇ ਪਰਮਦੀਪ ਸਿੰਘ ਘੁੰਮਣ (ਦਸੂਹਾ) ਤੋਂ ਇਲਾਵਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਐੱਸ ਐੱਸ ਪੀ  ਸਰਤਾਜ ਸਿੰਘ ਚਾਹਲ ਵੀ ਪੁਜੇ।

ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਬਾਗਬਾਨੀ ਤੇ ਫ਼ਲ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਸੂਬੇ ਵਿੱਚ ਵੱਖ-ਵੱਖ ਥਾਵਾਂ  ਉੱਤੇ ਸਥਾਨਕ ਰਵਾਇਤੀ ਫਲਾਂ ਦੇ ਮੇਲੇ ਲਗਾਏ ਜਾਣਗੇ। ਹੁਸ਼ਿਆਰਪੁਰ ਵਿਖੇ ਅੰਬ, ਦੱਖਣੀ ਪੱਛਮੀ ਜ਼ਿਲਿਆਂ ਵਿੱਚ  ਕਿੰਨੂ ਤੇ ਨਿੰਬੂ ਜਾਤੀ ਫ਼ਲ ਪਠਾਨਕੋਟ ਵਿਖੇ ਲੀਚੀ ਤੇ ਅੰਮ੍ਰਿਤਸਰ ਵਿੱਚ ਨਾਸ਼ਪਾਤੀ ਤੇ ਬੱਗੂਗੋਸ਼ਿਆਂ ਦੇ ਮੇਲੇ ਵੀ ਖੇਤੀਬਾੜੀ, ਪੇਂਡੂ ਵਿਕਾਸ ਤੇ ਬਾਗਬਾਨੀ ਮਹਿਕਮੇ ਦੇ ਸਹਿਯੋਗ ਨਾਲ ਕਰਾਵਾਂਗੇ।

ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਇਸ ਮੇਲੇ ਦਾ ਮਨੋਰਥ ਫਲਾਂ ਨੂੰ ਉਤਸ਼ਾਹਤ ਕਰਨ ਤੋਂ ਇਲਾਵਾ ਰਵਾਇਤੀ ਲੋਕ ਸੰਗੀਤ ਨੂੰ ਹੁਲਾਰਾ ਦੇਣਾ ਅਤੇ ਆਪਣੇ ਆਪ ਨੂੰ ਮਾਣਨਾ ਹੈ। ਉਨ੍ਹਾਂ ਕਿਹਾ ਕਿ ਇਸ ਮੇਲੇ ਦਾ ਮਕਸਦ ਪੁਰਾਣੇ ਸਮਿਆਂ ਵਾਂਗ ਰਲ-ਮਿਲ ਕੇ ਬੈਠਣਾ ਹੈ।

ਬਾਬੂਸ਼ਾਹੀ ਡਾਟ ਕਾਮ ਦੇ ਬਾਨੀ  ਬਲਜੀਤ ਬੱਲੀ ਨੇ ਕਿਹਾ ਕਿ ਪੰਜਾਬ ਦੀ ਸਿਰਮੌਰ ਹਸਤੀ ਡਾ. ਮਹਿੰਦਰ ਸਿੰਘ ਰੰਧਾਵਾ ਨੇ ਬਾਗਬਾਨੀ ਖੇਤਰ ਵਿੱਚ ਬਹੁਤ ਕੰਮ ਕੀਤਾ ਅਤੇ ਇਸੇ ਲਈ ਇਹ ਅੰਬ ਚੂਪ ਮੇਲਾ ਡਾ ਰੰਧਾਵਾ ਨੂੰ ਸਮਰਪਿਤ ਕੀਤਾ ਹੈ। ਇਸ ਮੌਕੇ ਉੱਘੇ ਲੋਕ ਗਾਇਕ ਪਾਲੀ ਦੇਤਵਾਲੀਆ ਤੇ ਸਾਰੰਗੀ ਵਾਦਕ ਨਵਜੋਤ ਸਿੰਘ ਮੰਡੇਰ ਤੇ ਸਾਥੀਆਂ ਵੱਲੋਂ ਲੋਕ ਸੰਗੀਤ ਦੀਆਂ ਵੰਨਗੀਆਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ ਗਿਆ। ਲੋਕ ਗਾਇਕੀ ਦਾ ਖੁੱਲ੍ਹਾ ਅਖਾੜਾ ਅੰਬਾਂ ਦੇ ਦਰੱਖਤਾਂ ਹੇਠ ਬਾਗ ਵਿੱਚ ਲਗਾਇਆ ਗਿਆ।

The post ਭੁੰਗਾ ਸਥਿਤ ਕਾਲਾ ਬਾਗ ਵਿਖੇ ਦੂਸਰਾ ਡਾਃ ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਅੰਬ ਚੂਪਣ ਦਾ ਮੇਲਾ appeared first on Ludhiana Live.