Connect with us

ਪੰਜਾਬੀ

ਕਾਵਿ ਸੰਗ੍ਰਹਿ ਸੁਰਖ਼ ਸਮੁੰਦਰ ਦਾ ਚੌਥਾ  ਐਡੀਸ਼ਨ ਲੋਕ ਅਰਪਨ

Published

on

The fourth edition of the poetry collection Surakh Samudra Lok Arpan

ਲੁਧਿਆਣਾ : ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਲੁਧਿਆਣਾ ਵੱਸਦੇ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਐਡੀਸ਼ਨ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਪਦਮ ਸ਼੍ਰੀ ਡਾਃ ਸੁਰਜੀਤ ਪਾਤਰ ਤੇ ਫ਼ਰੀਦਕੋਟ ਦੀ ਡਿਪਟੀ ਕਮਿਸ਼ਨਰ ਡਾਃ ਰੂਹੀ ਦੁੱਗ ਸਮੇਤ ਪੰਜਾਬੀ ਲੇਖਕਾਂ ਪ੍ਰੋਃ ਰਵਿੰਦਰ ਭੱਠਲ  ਭਾਸ਼ਾ ਵਿਭਾਗ ਦੀ ਡਾਇਰੈਕਟਰ ਡਾਃ ਵੀਰਪਾਲ ਕੌਰ ਨੇ ਲੋਕ ਅਰਪਨ ਕੀਤਾ।

ਬਾਬਾ ਫ਼ਰੀਦ ਯਾਦਗਾਰੀ ਮੇਲੇ ਦੇ ਕਵੀ ਦਰਬਾਰ ਤੋਂ ਬਾਦ ਇਸ ਪੁਸਤਕ ਨੂੰ ਲੋਕ ਅਰਪਨ ਕਰਦਿਆਂ ਡਾਃ ਸੁਰਜੀਤ ਪਾਤਰ ਨੇ ਕਿਹਾ ਕਿ ਇਹ ਪੁਸਤਕ 1992 ਵਿੱਚ ਪਹਿਲੀ ਵਾਰ ਛਪੀ ਸੀ ਜਿਸ ਬਾਰੇ ਮੈਂ ਉਦੋਂ ਲਿਖਿਆ ਸੀ ਕਿ ਗੁਰਭਜਨ ਗਿੱਲ ਦੀ ਪੰਜਾਬੀ ਗ਼ਜ਼ਲ ਦੇ ਪਿੰਡ ਪਰਾਣ ਨੂੰ ਪੰਜਾਬੀਪਨ ਦਾ ਜਾਮਾ ਪਹਿਨਾਉਣ ਦੀ ਕੋਸ਼ਿਸ਼ ਬੜੀ ਉੱਘੜਵੀਂ ਤੇ ਮੁੱਲਵਾਨ ਹੈ। ਗੁਰਭਜਨ ਗਿੱਲ ਦੀ ਗ਼ਜ਼ਲ ਤਰਾਸ਼ੀ ਹੋਈ ਸਲੀਕੇ ਵਾਲੀ ਸੰਤੁਲਤ ਗ਼ਜ਼ਲ ਹੈ।

ਗੁਰਭਜਨ ਗਿੱਲ ਨੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਉਨ੍ਹਾਂ ਦੀ ਕਾਵਿ ਪੁਸਤਕ ਸੁਰਖ਼ ਸਮੁੰਦਰ ਦਾ ਚੌਥਾ ਸੰਸਕਰਨ ਡਾਃ ਸੁਰਜੀਤ ਪਾਤਰ ਤੇ ਡਿਪਟੀ ਕਮਿਸ਼ਨਰ ਸਾਹਿਬਾ ਡਾਃ ਰੂਹੀ ਦੁੱਗ ਤੋਂ ਲੋਕ ਅਰਪਨ ਕਰਵਾਉਣ ਦਾ ਮਾਣ ਦਿੱਤਾ ਹੈ। ਉਨ੍ਹਾਂ ਹਿੰਦ ਪਾਕਿ ਰਿਸ਼ਤਿਆਂ ਤੇ ਵਿਸ਼ਵ ਵਿਆਪੀ ਪੰਜਾਬੀ ਭਾਈਚਾਰਕ ਸ਼ਕਤੀ ਨੂੰ ਸਮਰਪਿਤ ਪੁਸਤਕ ਖ਼ੈਰ ਪੰਜਾਂ ਪਾਣੀਆਂ ਦੀ ਦੀਆਂ 25 ਕਾਪੀਆਂ ਸਥਾਨਕ ਲੇਖਕਾਂ ਤੇ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਨੂੰ ਪੜ੍ਹਨ ਹਿਤ ਦਿੱਤੀਆਂ।

Facebook Comments

Trending