procurement of wheat Archives - Ludhiana Live

ਮਾਰਕਫੈਡ ਦੇ ਚੇਅਰਮੈਨ ਵਲੋਂ ਲੁਧਿਆਣਾ ਦੀਆਂ ਵੱਖ ਵੱਖ ਮੰਡੀਆਂ ‘ਚ ਕਣਕ ਦੀ ਖਰੀਦ ਕਰਵਾਈ ਸ਼ੁਰੂ
ਲੁਧਿਆਣਾ : ਚੇਅਰਮੈਨ ਪੰਜਾਬ ਮਾਰਕਫੈਡ ਅਮਨਦੀਪ ਸਿੰਘ ਮੋਹੀ ਦੀ ਅਗਵਾਈ ਹੇਠ ਹਲਕਾ ਗਿੱਲ ਦੇ ਵਿਧਾਇਕ ਜੀਵਨ ਸਿੰਘ ਸੰਗੋਵਾਲ, ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਅਤੇ ਹਲਕਾ ਦਾਖਾ ਦੇ ਇੰਚਾਰਜ ਡਾ ਕੇ ਐਨ ਐਸ ਕੰਗ ਵਲੋਂ ਜ਼ਿਲ੍ਹਾ ਲੁਧਿਆਣਾ ਦੀਆ ਵੱਖ ਵੱਖ ਮੰਡੀਆਂ ਦਾ ਨਿਰੀਖਣ ਕਰਕੇ ਖਰੀਦਦਾਰੀ ਸ਼ੁਰੂ ਕਰਵਾਈ।

ਇਸ ਦੌਰਾਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਸਮਰਥਨ ਮੁੱਲ ਤੇ ਖਰੀਦਣ ਲਈ ਵਚਨਵੱਧ ਹੈ ਅਤੇ ਇਸ ਵਾਰ ਵੀ ਕਿਸਾਨਾਂ ਨੂੰ ਮੰਡੀਆਂ ਵਿੱਚ ਆਉਂਦੇ ਹੀ ਜਲਦ ਤੋਂ ਜਲਦ ਉਨ੍ਹਾਂ ਦੀ ਫਸਲ ਦੀ ਖਰੀਦ ਕਰਕੇ ਅਦਾਇਗੀ ਵੀ ਜਲਦ ਤੋਂ ਜਲਦ ਕੀਤੀ ਜਾਵੇਗੀ|

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਹੀ ਨਹੀਂ ਬਲਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸਾਨਾਂ ਦੀ ਫਸਲ ਜੋ ਕੁਦਰਤੀ ਕਾਰਨਾਂ ਕਰਕੇ ਖ਼ਰਾਬ ਹੋਈ ਉਸ ਦਾ ਮੁਆਵਜਾ ਫ਼ਸਲ ਮੰਡੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਜਾ ਰਿਹਾ ਹੈ ਇਸ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਧਾਈ ਦੇ ਪਾਤਰ ਹਨ|

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਅਤੇ ਯੋਜਨਾ ਕਮੇਟੀ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣਾ ਦੀ ਤਰਫ ਤੋਂ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਫ਼ਸਲ ਖ਼ਰਾਬ ਹੋਣ ‘ਤੇ ਜੋ ਕੇਂਦਰ ਸਰਕਾਰ ਨੇ ਫ਼ਸਲ ਦੀ ਖਰੀਦ ਦੀਆਂ ਸ਼ਰਤਾਂ ਬਦਲ ਕੇ ਜੋ ਕਿਸਾਨਾਂ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ ਉਸ ਦੀ ਭਰਪਾਈ ਪੰਜਾਬ ਸਰਕਾਰ ਵੱਲੋਂ ਕਰਨ ਦਾ ਐਲਾਨ ਕੀਤਾ ਹੈ|

The post ਮਾਰਕਫੈਡ ਦੇ ਚੇਅਰਮੈਨ ਵਲੋਂ ਲੁਧਿਆਣਾ ਦੀਆਂ ਵੱਖ ਵੱਖ ਮੰਡੀਆਂ ‘ਚ ਕਣਕ ਦੀ ਖਰੀਦ  ਕਰਵਾਈ ਸ਼ੁਰੂ appeared first on Ludhiana Live.

ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ
ਖੰਨਾ/ ਲੁਧਿਆਣਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਕਣਕ ਦੀ ਖਰੀਦ ਦਾ ਰਸਮੀ ਉਦਘਾਟਨ ਹੋਣ ਦੇ ਦੂਜੇ ਦਿਨ ਬੁੱਧਵਾਰ ਨੂੰ ਵੀ ਸਰਕਾਰੀ ਏਜੰਸੀਆਂ ਨੇ ਕੋਈ ਖਰੀਦ ਨਹੀਂ ਕੀਤੀ। ਹਾਲਾਂਕਿ ਬੁੱਧਵਾਰ ਨੂੰ ਮੰਡੀ ਵਿਚ ਪੂੁਰੀ ਤਰ੍ਹਾਂ ਨਾਲ ਨਿੱਜੀ ਵਪਾਰੀਆਂ ਵੱਲੋਂ ਖਰੀਦ ਕੀਤੀ ਗਈ।

ਪ੍ਰਾਪਤ ਅੰਕੜਿਆਂ ਅਨੁਸਾਰ ਖੰਨਾ ਮੰਡੀ ਵਿਚ ਹੁਣ ਤਕ 13 ਹਜ਼ਾਰ 842 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਫਿਲਹਾਲ ਮੰਡੀ ਵਿਚ 2560 ਕੁਇੰਟਲ ਕਣਕ ਵਿਕਣ ਦੇ ਇੰਤਜ਼ਾਰ ਵਿਚ ਹੈ। ਖਰੀਦੀ ਗਈ ਕਣਕ ਵਿਚੋਂ 5650 ਕੁਇੰਟਲ ਦੀ ਲਿਫਟਿੰਗ ਹੋ ਚੁੱਕੀ ਹੈ।

ਜਾਣਕਾਰੀ ਅਨੁਸਾਰ ਖੰਨਾ ਮੰਡੀ ਵਿਚ ਨਮੀ ਦੀ ਜਾਂਚ ਦੇ ਲਈ ਤਾਂ ਉਪਕਰਨ ਮੌਜੂਦ ਹਨ ਪਰ ਇਸ ਦੀ ਟੁੱਟ-ਭੱਜ ਦੀ ਜਾਂਚ ਲਈ ਕੋਈ ਉਪਕਰਨ ਇੱਥੇ ਨਹੀਂ ਹੈ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਹਰਭਜਨ ਸਿੰਘ ਨੇ ਕਿਹਾ ਕਿ ਜ਼ਰੂਰਤ ਪੈਣ ’ਤੇ ਮਸ਼ੀਨ ਮੰਗਵਾਈ ਜਾਵੇਗੀ। ਆਮ ਤੌਰ ’ਤੇ ਛੋਟੀ ਹੈਂਡੀ ਮਸ਼ੀਨ ਜਾਂ ਮੈਨੁਅਲ ਤਰੀਕੇ ਨਾਲ ਹੀ ਡੈਮੇਜ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ।

The post ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਨਹੀਂ ਸ਼ੁਰੂ ਹੋਈ ਕਣਕ ਦੀ ਸਰਕਾਰੀ ਖਰੀਦ appeared first on Ludhiana Live.

ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ – ਡਿਪਟੀ ਕਮਿਸ਼ਨਰ ਸੁਰਭੀ ਮਲਿਕ
ਲੁਧਿਆਣਾ :  ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਦਾਣਾ ਮੰਡੀ ਵਿੱਚ, ਕਿਸੇ ਵੀ ਤਰ੍ਹਾਂ ਦੀ ਔਕੜ ਆਉਣ ‘ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਧਿਆਨ ਵਿੱਚ ਲਿਆਂਦਾ ਜਾਵੇ। ਉਨ੍ਹਾਂ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਜ਼ਿਕਰਯੋਗ ਹੈ ਕਿ ਦਾਣਾ ਮੰਡੀ ਕੂਮ ਕਲਾਂ ਕਣਕ ਦੀ ਖਰੀਦ ਲਈ ਐਫ.ਸੀ.ਆਈ. ਖਰੀਦ ਏਜੰਸੀ ਨੂੰ ਅਲਾਟਡ ਹੈ, ਪਿਛਲੇ ਕੁੱਝ ਦਿਨਾਂ ਤੋਂ ਇਸ ਮੰਡੀ ਵਿੱਚ ਕਣਕ ਦੀ ਖਰੀਦ ਨਾ ਹੋਣ ਬਾਰੇ ਜਦੋਂ ਸ਼ਿਕਾਇਤ ਮਿਲੀ ਤਾਂ ਫੌਰੀ ਤੌਰ ‘ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਕੰਟਰੋਲਰ ਖ਼ੁਰਾਕ ਸਿਵਲ ਸਪਲਾਈਜ ਲੁਧਿਆਣਾ ਪੂਰਬੀ ਸ੍ਰੀਮਤੀ ਸ਼ਿਫਾਲੀ ਚੋਪੜਾ ਵੱਲੋਂ ਦਾਣਾ ਮੰਡੀ ਕੂਮ ਕਲਾਂ ਪਹੁੰਚ ਕੇ ਖਰੀਦ ਪ੍ਰਕਿਰਿਆ ਦਾ ਜਾਇਜ਼ਾ ਲੈਂਦਿਆਂ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਕਣਕ ਦੇ ਸੀਜ਼ਨ ਦੌਰਾਨ ਮੰਡੀਆਂ ਵਿੱਚ ਕਰੀਬ 13 ਹਜ਼ਾਰ ਮੀਟਰਿਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ ਅਤੇ ਅੱਜ ਤੱਕ 5200 ਐਮ ਟੀ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੀ ਪੁੱਤਰਾਂ ਵਾਂਗ ਪਾਲੀ ਫ਼ਸਲ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਵਚਨਬੱਧ ਹੈ।

ਉਨ੍ਹਾ ਕਿਹਾ ਕਿ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਸਹੂਲਤ ਲਈ ਪੁੱਖ਼ਤਾ ਪ੍ਰੰਬਧ ਕੀਤੇ ਗਏ ਹਨ ਅਤੇ ਸਪੱਸ਼ਟ ਕੀਤਾ ਕਿ ਅੰਨਦਾਤਾ ਨੂੰ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾ ਸਬੰਧਤ ਅਧਿਕਾਰੀਆਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕੋਤਾਹੀ ਪਾਏ ਜਾਣ ‘ਤੇ ਸਬੰਧਤ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

The post ਜ਼ਿਲ੍ਹਾ ਪ੍ਰਸ਼ਾਸ਼ਨ ਕਿਸਾਨਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਵਚਨਬੱਧ – ਡਿਪਟੀ ਕਮਿਸ਼ਨਰ ਸੁਰਭੀ ਮਲਿਕ appeared first on Ludhiana Live.

ਅਨਾਜ ਮੰਡੀ ਖੰਨਾ ‘ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨਾਂ ਨੂੰ ਕਣਕ ਲਾਹੁਣ ‘ਚ ਆ ਰਹੀ ਸਮੱਸਿਆ
ਖੰਨਾ : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ‘ਚ ਬੋਰੀਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਦਾਣਾ ਮੰਡੀ ‘ਚ ਕਰੀਬ ਦੋ ਲੱਖ ਗੱਟਾ ਲਿਫਟਿੰਗ ਦਾ ਇੰਤਰਾਜ਼ ਕਰ ਰਿਹਾ ਹੈ ਜਿਸ ਕਰਕੇ ਮੌਸਮ ਦੀ ਖਰਾਬੀ ਕਰਕੇ ਆੜ੍ਹਤੀ ਤੇ ਕਿਸਾਨ ਪਰੇਸ਼ਾਨ ਹਨ ਕਿਉਂਕਿ ਵਿਕੀ ਹੋਈ ਫਸਲ ਦੀ 72 ਘੰਟਿਆਂ ਤਕ ਸੰਭਾਲ ਦੀ ਜ਼ਿੰਮੇਵਾਰੀ ਆੜ੍ਹਤੀਆਂ ਦੀ ਹੁੰਦੀ ਹੈ ਤੇ ਕਿਸਾਨਾਂ ਨੂੰ ਮੰਡੀ ‘ਚ ਨਵੀਂ ਫਸਲ ਉਤਾਰਨ ‘ਚ ਸਮੱਸਿਆ ਆ ਰਹੀ ਹੈ। ਮੰਡੀ ‘ਚ ਫਸਲ ਦੀ ਆਮਦ ਪੂਰੇ ਜ਼ੋਰਾਂ ‘ਤੇ ਹੈ।

ਮਾਰਕੀਟ ਕਮੇਟੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਅਨਾਜ ਮੰਡੀ ‘ਚ ਹਾਲੇ ਤਕ 504010 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ ਜਿਸ ‘ਚੋਂ 401947 ਕੁਇੰਟਲ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ ਤੇ 102063 ਕੁਇੰਟਲ ਕਣਕ ਦੀ ਲਿਫਟਿੰਗ ਨਹੀਂ ਕੀਤੀ। ਇੰਝ ਕਰੀਬ 2 ਲੱਖ ਗੱਟਾ ਮੰਡੀਆਂ ‘ਚ ਪਿਆ ਹੈ। ਇਹ ਦੋ ਲੱਖ ਬੋਰੀਆਂ ਕਰਕੇ ਨਵੀਂ ਫਸਲ ਉਤਾਰਨ ਲਈ ਕਿਸਾਨਾਂ ਤੇ ਆੜ੍ਹਤੀਆਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਹ ਟ੍ਰੈਫਿਕ ਵਿਘਨ ਦਾ ਕਾਰਨ ਵੀ ਬਣਦੀਆਂ ਹਨ।

ਠੇਕੇਦਾਰ ਸੰਦੀਪ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਟਰੱਕ ਤੇ ਲੇਬਰ ਦੇ ਪੂਰੇ ਪ੍ਰਬੰਧ ਹਨ, ਖਰੀਦ ੲੰਜੰਸੀਆਂ ਵੱਲੋਂ ਖਰੀਦ ਕੀਤੀ ਫਸਲ ਦੀ ਨਾਲ ਦੀ ਨਾਲ ਚੁੱਕੀ ਜਾ ਰਹੀ ਹੈ। ਮੰਡੀ ‘ਚ ਜਿਹੜੀ ਕਣਕ ਦੀ ਲਿਫਟਿੰਗ ਨਹੀਂ ਹੋਈ, ਉਹ ਕਣਕ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਗਈ ਫਸਲ ਹੈ ਜਿਸ ਕਰਕੇ ਉਨ੍ਹਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੇ ਟਰੱਕ ਵਿਹਲੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕਰੀਬ 2 ਲੱਖ 40 ਹਜ਼ਾਰ ਗੱਟਾ ਸਰਕਾਰ ਨੇ ਖਰੀਦਿਆ ਜਿਸ ‘ਚੋਂ 1 ਲੱਖ 40 ਹਜ਼ਾਰ ਬੋਰੀ ਕੱਲ ਚੁੱਕ ਲਈ ਸੀ।

ਅਨਾਜ ਮੰਡੀ ਖੰਨਾ ‘ਚ ਕਣਕ ਦੀ ਖਰੀਦ ਲਈ ਨਿੱਜੀ ਵਪਾਰੀ ਲਗਾਤਾਰ ਸਰਕਾਰੀ ਖਰੀਦ ਨਾਲੋਂ ਵੱਧ ਖਰੀਦ ਕਰ ਰਹੇ ਹਨ। ਮੰਡੀ ‘ਚੋਂ ਪਨਗ੍ਰੇਨ ਵੱਲੋਂ 36383 ਕੁਇੰਟਲ, ਮਾਰਕਫੈੱਡ ਵੱਲੋਂ 45034 ਕੁਇੰਟਲ, ਪਨਸਪ ਵੱਲੋਂ 14392 ਕੁਇੰਟਲ ਤੇ ਵੇਅਰ ਹਾਊਸ ਵੱਲੋਂ 29042 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ ਹੈ, ਜੋ ਕੁੱਲ 124851 ਕੁਇੰਟਲ ਬਣਦੀ ਹੈ ਜਦਕਿ ਨਿੱਜੀ ਵਪਾਰੀਆਂ ਵੱਲੋਂ 379159 ਕੁਇੰਟਲ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।

The post  ਅਨਾਜ ਮੰਡੀ ਖੰਨਾ ‘ਚ ਲੱਗੇ ਬੋਰੀਆਂ ਦੇ ਅੰਬਾਰ, ਕਿਸਾਨਾਂ ਨੂੰ ਕਣਕ ਲਾਹੁਣ ‘ਚ ਆ ਰਹੀ ਸਮੱਸਿਆ appeared first on Ludhiana Live.

2 ਹਜ਼ਾਰ ਰੁਪਏ ਕਣਕ ਖਰੀਦ ਕੇ 3500 ਰੁਪਏ ਕਣਕ ਵੇਚ ਰਹੀ ਹੈ ਕੇਂਦਰ ਸਰਕਾਰ -ਨਵਜੋਤ ਸਿੱਧੂ
ਲੁਧਿਆਣਾ : ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਨਵਜੋਤ ਸਿੰਘ ਸਿੱਧੂ ਮਾਛੀਵਾੜਾ ਅਨਾਜ ਮੰਡੀ ਵਿਖੇ ਆਪਣੀਆਂ ਫਸਲਾਂ ਵੇਚਣ ਆਏ ਕਿਸਾਨਾਂ ਦਾ ਹਾਲ-ਚਾਲ ਦੇਖਣ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੋਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਕਣਕ ਖਰੀਦ ਕੇ ਕੌਮਾਂਤਰੀ ਪੱਧਰ ‘ਤੇ 3500 ਰੁਪਏ ਪ੍ਰਤੀ ਕੁਇੰਟਲ ਕਣਕ ਵੇਚ ਰਹੀ ਹੈ। ਇਸ ਲਈ ਕਿਸਾਨਾਂ ਨੂੰ ਘੱਟੋ-ਘੱਟ 500 ਰੁਪਏ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਕਣਕ ਕੌਮਾਂਤਰੀ ਪੱਧਰ ‘ਤੇ 2200 ਰੁਪਏ ਪ੍ਰਤੀ ਕੁਇੰਟਲ ਵਿਕਦੀ ਸੀ ਜੋ ਹੁਣ 3500 ਰੁਪਏ ਪ੍ਰਤੀ ਕੁਇੰਟਲ ‘ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਨਿੱਜੀ ਕਾਰਪੋਰੇਟ ਘਰਾਣੇ ਵੀ ਸਮਰਥਨ ਮੁੱਲ ਤੋਂ 200 ਰੁਪਏ ਪ੍ਰਤੀ ਕੁਇੰਟਲ ਮਹਿੰਗੇ ਭਾਅ ਖਰੀਦ ਕੇ 1300 ਰੁਪਏ ਦਾ ਮੁਨਾਫਾ ਕਮਾ ਰਹੇ ਹਨ। ਸਿੱਧੂ ਨੇ ਕਿਸਾਨਾਂ ਦੇ ਹਿੱਤ ਵਿੱਚ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਫਸਲਾਂ ਤੋਂ ਹੋਣ ਵਾਲੇ ਮੁਨਾਫ਼ੇ ਵਿੱਚੋਂ ਘੱਟੋ-ਘੱਟ 500 ਰੁਪਏ ਪ੍ਰਤੀ ਕੁਇੰਟਲ ਦੇ ਹੱਕਦਾਰ ਹਨ।

ਸਿੱਧੂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਸਲਾਂ ਦੇ ਸਮਰਥਨ ਮੁੱਲ ਵਿੱਚ 50 ਰੁਪਏ ਦਾ ਵਾਧਾ ਕਰਕੇ ਡੀਜ਼ਲ, ਖਾਦਾਂ ਅਤੇ ਕੀਟਨਾਸ਼ਕਾਂ ਦੇ ਰੇਟਾਂ ਵਿੱਚ ਵਾਧਾ ਕਰਕੇ ਕਿਸਾਨਾਂ ਤੋਂ 50 ਰੁਪਏ ਵਾਪਸ ਲਏ ਜਾ ਰਹੇ ਹਨ, ਜੋ ਕਿ ਕਿਸਾਨਾਂ ਨਾਲ ਸਿੱਧਾ ਧੱਕਾ ਹੈ। ਸਿੱਧੂ ਨੇ ਕਿਹਾ ਕਿ ਜ਼ਿਆਦਾ ਗਰਮੀ ਕਾਰਨ ਇਸ ਵਾਰ ਕਣਕ ਦਾ ਝਾੜ ਪਹਿਲਾਂ ਹੀ ਬਹੁਤ ਘੱਟ ਹੋ ਚੁੱਕਾ ਹੈ, ਇਸ ਲਈ ਸਰਕਾਰ ਨੂੰ ਕਿਸਾਨਾਂ ਦੇ ਫਾਇਦੇ ਲਈ ਸੋਚਣਾ ਚਾਹੀਦਾ ਹੈ।

The post 2 ਹਜ਼ਾਰ ਰੁਪਏ ਕਣਕ ਖਰੀਦ ਕੇ 3500 ਰੁਪਏ ਕਣਕ ਵੇਚ ਰਹੀ ਹੈ ਕੇਂਦਰ ਸਰਕਾਰ -ਨਵਜੋਤ ਸਿੱਧੂ appeared first on Ludhiana Live.

ਕਣਕ ਦੇ ਸੁੰਗੜੇ ਦਾਣੇ ਦੀ ਜਾਂਚ ਕਰਨ ਆਈ ਕੇਂਦਰ ਦੀ ਟੀਮ ਖੰਨਾ ਪੁੱੱਜੀ
ਖੰਨਾ (ਲੁਧਿਆਣਾ) : ਕੇਂਦਰ ਸਰਕਾਰ ਵਲੋਂ ਕਣਕ ਦੇ ਸੁਗੜੇ ਦਾਣੇ ਦੀ ਜਾਂਚ ਲਈ ਭੇਜੀਆਂ ਕੇਂਦਰੀ ਟੀਮਾਂ ‘ਚੋਂ ਇੱਕ ਟੀਮ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਪੁੱਜੀ। ਇਸ ਟੀਮ ਨੇ ਫ਼ਸਲ ਦੇ ਸੈਂਪਲ ਲਏ। ਦੂਜੇ ਪਾਸੇ ਕਿਸਾਨ ਤੇ ਆੜ੍ਹਤੀ ਕੇਂਦਰੀ ਟੀਮ ਦੇ ਦੌਰੇ ਤੋਂ ਨਾਰਾਜ਼ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ‘ਚ ਰੁਲ ਰਿਹਾ ਹੈ ਤੇ ਕੇਂਦਰ ਸਰਕਾਰ ਹਾਲੇ ਤੱਕ ਫ਼ੈਸਲਾ ਨਹੀਂ ਲੈ ਸਕੀ।

ਖੰਨਾ ਅਨਾਜ ਮੰਡੀ ‘ਚ ਦੌਰਾ ਕਰਨ ਪੁੱਜੇ ਕੇਂਦਰੀ ਟੀਮ ਦੇ ਮੈਂਬਰਾਂ ਨੇ ਵੱਖ-ਵੱਖ ਢੇਰੀਆਂ ਤੋਂ ਸੈਂਪਲ ਲਏ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਪੰਜਾਬ ਅੰਦਰ ਕਣਕ ਦੀ ਫ਼ਸਲ ਦਾ ਕਿੰਨਾ ਫੀਸਦੀ ਦਾਣਾ ਮਾਜੂ (ਸੁੰਗੜਿਆ) ਹੋਇਆ ਹੈ। ਹੁਣ ਦੇ ਮਾਪਦੰਡ ਅਨੁਸਾਰ 6 ਫ਼ੀਸਦੀ ਮਾਜੂ ਦਾਣੇ ਉੱਪਰ ਖ਼ਰੀਦ ਕੀਤੀ ਜਾ ਸਕਦੀ ਹੈ। ਪਰ ਨਵੀਂ ਫ਼ਸਲ ‘ਚ 20 ਤੋਂ 25 ਫ਼ੀਸਦੀ ਤੱਕ ਤੇ ਕਿਤੇ ਕਿਤੇ 50 ਫ਼ੀਸਦੀ ਤੱਕ ਮਾਜੂ ਦਾਣਾ ਆ ਰਿਹਾ ਹੈ। ਜਿਸ ਕਰਕੇ ਸਰਕਾਰੀ ਏਜੰਸੀਆਂ ਖ਼ਰੀਦ ਕਰਨ ਤੋਂ ਕਤਰਾ ਰਹੀਆਂ ਹਨ।

ਫ਼ਸਲ ਦੇ ਸੈਂਪਲ ਲੈਣ ਆਈ ਕੇਂਦਰੀ ਟੀਮ ਦੇ ਅਧਿਕਾਰੀ ਕੈਮਰੇ ਸਾਹਮਣੇ ਆਉਣ ਤੋਂ ਬਚਦੇ ਰਹੇ ਤੇ ਕਿਹਾ ਕਿ ਉਹ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ। ਜਦਕਿ, ਡੀ.ਐਫ.ਐੱਸ.ਸੀ ਸ਼ਿਫਾਲੀ ਚੋਪੜਾ ਨੇ ਕਿਹਾ ਕਿ ਕੇਂਦਰ ਦੀ ਟੀਮ ਬੁੱਧਵਾਰ ਨੂੰ ਪੰਜਾਬ ਆਈ ਸੀ ਤੇ ਲੁਧਿਆਣਾ ਮੰਡੀ ਦਾ ਦੌਰਾ ਕੀਤਾ ਗਿਆ। ਵੀਰਵਾਰ ਨੂੰ ਸਾਹਨੇਵਾਲ, ਸਮਰਾਲਾ, ਖੰਨਾ, ਪਾਇਲ ਮੰਡੀਆਂ ਦਾ ਦੌਰਾ ਕੀਤਾ ਹੈ। ਟੀਮ ਆਪਣੇ ਤਰੀਕੇ ਨਾਲ ਸੈਂਪਲ ਲੈ ਰਹੀ ਹੈ।

The post ਕਣਕ ਦੇ ਸੁੰਗੜੇ ਦਾਣੇ ਦੀ ਜਾਂਚ ਕਰਨ ਆਈ ਕੇਂਦਰ ਦੀ ਟੀਮ ਖੰਨਾ ਪੁੱੱਜੀ appeared first on Ludhiana Live.

ਲੁਧਿਆਣਾ ਮਾਰਕੀਟ ਕਮੇਟੀ ਦੀਆਂ ਮੰੰਡੀਆਂ ‘ਚ 2741 ਟਨ ਕਣਕ ਦੀ ਖ਼ਰੀਦ
ਲੁਧਿਆਣਾ : ਮਾਰਕੀਟ ਕਮੇਟੀ ਲੁਧਿਆਣਾ ਦੀਆਂ 8 ਮੰਡੀਆਂ ਵਿਚ ਹੁਣ ਤੱਕ 3493 ਟਨ ਕਣਕ ਦੀ ਆਮਦ ‘ਚੋਂ 2741.43 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ‘ਚ ਪਈ 751.57 ਟਨ ਕਣਕ ਦੀ ਖਰੀਦ ਬਾਕੀ ਹੈ ਤੇ 351 ਟਨ ਕਣਕ ਦੀ ਲਿਫ਼ਟਿੰਗ ਨਹੀਂ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਯਾਲੀ ਕਲਾਂ ਵਿਚ 480 ਟਨ, ਬੱਗਾ ਖੁਰਦ ਵਿਚ 302.50 ਟਨ, ਧਾਂਦਰਾ ਖੁਰਦ ਵਿਚ 125 ਟਨ, ਗਿੱਲ ਰੋਡ ਦਾਣਾ ਮੰਡੀ ਵਿਚ 850.50 ਟਨ, ਖਾਂਸੀ ਕਲਾਂ ਵਿਚ 900 ਟਨ, ਲਲਤੋਂ ਕਲਾਂ ਵਿਚ 240 ਟਨ, ਮੱਤੇਵਾੜਾ ਵਿਚ 200 ਟਨ ਅਤੇ ਸਲੇਮ ਟਾਬਰੀ ਦਾਣਾ ਮੰੰਡੀ ਵਿਚ 395 ਟਨ ਕਣਕ ਦੀ ਆਮਦ ਹੋਈ ਹੈ।

ਇਯਾਲੀ ਕਲਾਂ ਵਿਚ 317.7 ਟਨ, ਬੱਗਾ ਖੁਰਦ ਵਿਚ 119.95 ਟਨ, ਧਾਂਦਰਾ ਖੁਰਦ ਵਿਚ 72.35 ਟਨ, ਗਿੱਲ ਰੋਡ ਦਾਣਾ ਮੰਡੀ ਵਿਚ 518.21 ਟਨ, ਖਾਂਸੀ ਕਲਾਂ ਵਿਚ 390.15 ਟਨ, ਲਲਤੋਂ ਕਲਾਂ ਵਿਚ 201.95 ਟਨ, ਮੱਤੇਵਾੜਾ ਵਿਚ 53.80 ਟਨ ਅਤੇ ਸਲੇਮ ਟਾਬਰੀ ਦਾਣਾ ਮੰੰਡੀ ਵਿਚ 370.80 ਟਨ ਕਣਕ ਦੀ ਸਰਕਾਰੀ ਤੇ ਪ੍ਰਾਈਵੇਟ ਵਪਾਰੀਆਂ ਵਲੋਂ ਖ੍ਰੀਦ ਕੀਤੀ ਗਈ ਹੈ।

ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਲੱਡੂ ਅਤੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਨੇ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਹਰ ਯਤਨ ਕੀਤਾ ਜਾ ਰਿਹਾ ਹੈ।

The post ਲੁਧਿਆਣਾ ਮਾਰਕੀਟ ਕਮੇਟੀ ਦੀਆਂ ਮੰੰਡੀਆਂ ‘ਚ 2741 ਟਨ ਕਣਕ ਦੀ ਖ਼ਰੀਦ appeared first on Ludhiana Live.

ਪੰਜਾਬ ਦੀਆਂ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦੇ ਮੁਕੰਮਲ ਬਾਈਕਾਟ ਦਾ ਐਲਾਨ
ਲੁਧਿਆਣਾ : ਪੰਜਾਬ ਦੀਆਂ ਸਮੂਹ ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿਚ ਪੰਜਾਬ ਦੀਆਂ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਕਣਕ ਦੀ ਖਰੀਦ ਵਿਚ ਆ ਰਹੀਆਂ ਦਿੱਕਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

ਇਸ ਸਬੰਧੀ ਐੱਫ.ਸੀ.ਆਈ. ਵੱਲੋਂ 30-09-2022 ਤਕ ਮੰਡੀਆਂ ਵਿਚੋਂ ਡਾਇਰੈਕਟ ਡਲਿਵਰੀ ਦੇਣ ਸਬੰਧੀ ਤਾਲਮੇਲ ਕਮੇਟੀ ਪੰਜਾਬ ਵੱਲੋਂ 8 ਅਪ੍ਰੈਲ ਨੂੰ ਰੋਸ ਪ੍ਰਗਟ ਕਰਦੇ ਹੋਏ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਗਿਆ ਸੀ ਕਿ ਜੇਕਰ ਐੱਫ.ਸੀ.ਆਈ. ਵੱਲੋਂ 14-4-22 ਤਕ ਇਸ ਪਾਲਿਸੀ ਵਿਚ ਸੋਧ ਨਹੀਂ ਕੀਤੀ ਜਾਂਦੀ ਤਾਂ ਖਰੀਦ ਏਜੰਸੀਆਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਭਾਰਤ ਸਰਕਾਰ ਨੂੰ ਲਿਖਤੀ ਰੂਪ ਵਿਚ ਇਸ ਪਾਲਿਸੀ ਵਿਚ ਸੋਧ ਲਈ ਲਿਖ ਦਿੱਤਾ ਗਿਆ ਹੈ ਪਰ ਕੇਂਦਰ ਸਰਕਾਰ ਵੱਲੋਂ ਇਸ ਦਾ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਹੁਣ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿਚ ਖਰੀਦ ਕਰ ਰਹੇ ਮੁਲਾਜ਼ਮਾਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਕਣਕ ਮੰਡੀਆਂ ਵਿਚ ਆ ਰਹੀ ਹੈ, ਉਹ ਕੇਂਦਰ ਸਰਕਾਰ ਦੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਖਰੀਦੀ ਨਹੀਂ ਜਾ ਸਕਦੀ, ਜਿਸ ਦੀ ਪੁਸ਼ਟੀ ਐੱਫ.ਸੀ.ਆਈ. ਵੱਲੋਂ ਕਣਕ ਦੇ ਸੈਂਪਲਾਂ ਦੇ ਨਿਰੀਖਣ ਤੋਂ ਕੀਤੀ ਜਾ ਸਕਦੀ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਫਸਲੀ ਸਾਲ 2022-23 ਦੌਰਾਨ ਹੁਣ ਤੱਕ ਏਜੰਸੀਆਂ ਵੱਲੋਂ ਖਰੀਦੀ ਕਣਕ ਐੱਫ.ਸੀ.ਆਈ. ਵੱਲੋਂ ਡਾਇਰੈਕਟ ਡਲਿਵਰੀ ਲੈਣ ਸਮੇਂ ਰਿਜੈਕਟ ਕੀਤੀ ਜਾ ਰਹੀ ਹੈ, ਜਿਸ ਦਾ ਖਮਿਆਜ਼ਾ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਪੰਜਾਬ ਸਰਕਾਰ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਭੁਗਤਣਾ ਪਵੇਗਾ।

ਉਪਰੋਕਤ ਤੱਥਾਂ ਦੇ ਸਨਮੁਖ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਣਕ ਦੇ ਨਿਰਧਾਰਿਤ ਮਾਪਦੰਡਾਂ ’ਚ ਲੋੜ ਅਨੁਸਾਰ ਛੋਟ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਖਰੀਦ ਏਜੰਸੀਆਂ ਦੇ ਮੁਲਾਜ਼ਮ ਕਣਕ ਦੀ ਖਰੀਦ ਕਰਨ ਵਿਚ ਅਸਮਰੱਥ ਹੋਣਗੇ। ਇਸ ਲਈ ਪੰਜਾਬ ਦੀ ਸਮੂਹ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਮੁਕੰਮਲ ਬਾਈਕਾਟ ਕੀਤਾ ਗਿਆ ਹੈ।

The post ਪੰਜਾਬ ਦੀਆਂ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦੇ ਮੁਕੰਮਲ ਬਾਈਕਾਟ ਦਾ ਐਲਾਨ appeared first on Ludhiana Live.

ਇਆਲੀ ਖੁਰਦ ਦੀ ਅਨਾਜ ਮੰਡੀ ਵਿਖੇ 4 ਹਜ਼ਾਰ ਬੋਰੀ ਕਣਕ ਦੀ ਹੋਈ ਖਰੀਦ, ਪ੍ਰਬੰਧਾਂ ਦੀ ਘਾਟ
ਲੁਧਿਆਣਾ : ਹੰਬੜਾਂ ਸੜਕ ਸਥਿਤ ਇਆਲੀ ਖੁਰਦ ਦੀ ਅਨਾਜ ਮੰਡੀ ਵਿਖੇ ਕਣਕ ਦੀ ਆਮਦ ਦੇ ਦੂਜੇ ਦਿਨ ਪਨਗ੍ਰੇਨ ਵਲੋਂ ਕਣਕ ਦੀਆਂ 4 ਹਜ਼ਾਰ ਦੇ ਕਰੀਬ ਬੋਰੀਆਂ ਦੀ ਖਰੀਦ ਕੀਤੀ ਗਈ।

ਪ੍ਰਸ਼ਾਸਨ ਵਲੋਂ ਮੰਡੀ ਵਿਚ ਆਉਣ ਵਾਲੇ ਕਿਸਾਨਾਂ ਅਤੇ ਪੱਲੇਦਾਰਾਂ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਦੀ ਘਾਟ ਰੜਕੀ। ਪੀਣ ਵਾਲੇ ਪਾਣੀ ਲਈ ਲਗਾਈ ਟੈਂਪਰੇਰੀ ਪਲਾਸਟਿਕ ਦੀ ਟੈਂਕੀ ਅਤੇ ਆਰਜ਼ੀ ਤੌਰ ਤੇ ਬਣਾਏ ਪਖਾਨਿਆਂ ਵਿਚ ਪਾਣੀ ਦੇ ਕੋਈ ਪੁਖਤਾ ਇੰਤਜ਼ਾਮ ਦੇਖਣ ਵਿਚ ਸਾਹਮਣੇ ਨਹੀਂ ਆਏ।

ਸਿਰਫ ਬੁੱਤਾ ਸਾਰਨ ਲਈ ਆਰਜ਼ੀ ਖੂਹੀ ਪੁੱਟ ਕੇ ਉਸ ਉੱਪਰ ਟੀਨਾ ਦੀ ਚਾਰਦੀਵਾਰੀ ਦੇ ਨਾਲ ਨਾਲ ਬੋਰੀਆਂ ਲਟਕਾ ਕੇ ਪਖਾਨੇ ਲਈ ਬਣਾਈਆਂ ਆਰਜ਼ੀ ਸੀਮਿੰਟ ਦੇ ਮਘੋਰਿਆਂ ਤੇ ਪਾਣੀ ਦੇ ਪ੍ਰਬੰਧਾਂ ਤੋਂ ਬਗੈਰ ਪ੍ਰਸ਼ਾਸਨ ਵਲੋਂ ਮੰਡੀਆਂ ਵਿਚ ਕੀਤੇ ਅਗਾਊ ਪੁਖਤਾ ਇਤਜਾਮਾਂ ਦੇ ਨਿੱਤ ਦਿਨ ਕੀਤੇ ਜਾਂਦੇ ਦਾਅਵਿਆਂ ਫੂਕ ਨਿਕਲਦੀ ਜਾਪੀ!

The post ਇਆਲੀ ਖੁਰਦ ਦੀ ਅਨਾਜ ਮੰਡੀ ਵਿਖੇ 4 ਹਜ਼ਾਰ ਬੋਰੀ ਕਣਕ ਦੀ ਹੋਈ ਖਰੀਦ, ਪ੍ਰਬੰਧਾਂ ਦੀ ਘਾਟ appeared first on Ludhiana Live.

ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਗਿੱਲ ਰੋਡ ਅਨਾਜ ਮੰਡੀ ਚ ਕਣਕ ਦੀ ਖ਼ਰੀਦ ਦਾ ਜਾਇਜ਼ਾ
ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿੱਚ ਕਣਕ ਦੀ ਖਰੀਦ ਸਬੰਧੀ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕੀਤੇ ਗਏ ਹਨ ਤੇ ਕਿਸਾਨਾਂ ਸਮੇਤ ਕਣਕ ਦੀ ਖ਼ਰੀਦ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾ ਰਹੀ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਨਿਰਵਿਘਨ ਜਾਰੀ ਹੈ। ਇਹ ਗੱਲ ਹਲਕਾ ਆਤਮ ਨਗਰ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਸਥਾਨਕ ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਦੀ ਅਨਾਜ ਮੰਡੀ ਵਿੱਚ ਕਣਕ ਦੀ ਖ਼ਰੀਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਆਖੀ।

ਇਸ ਮੌਕੇ ਉਨ੍ਹਾਂ ਦੇ ਨਾਲ ਮੰਡੀ ਬੋਰਡ ਦੇ ਸਕੱਤਰ ਸ. ਤੇਗ ਬਹਾਦੁਰ ਵੀ ਹਾਜ਼ਰ ਸਨ ਜਿਨ੍ਹਾਂ ਵਿਧਾਇਕ ਸਿੱਧੂ ਨੂੰ ਖਰੀਦ ਦੇ ਪੁਖ਼ਤਾ ਅਤੇ ਮੁਕੰਮਲ ਪ੍ਰਬੰਧ ਕੀਤੇ ਹੋਣ ਬਾਰੇ ਜਾਣੂੰ ਕਰਵਾਇਆ। ਵਿਧਾਇਕ ਸਿੱਧੂ ਵੱਲੋਂ ਮੀਡੀਆ ਦੁਆਰਾ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਮੇਰਾ ਦਫ਼ਤਰ ਬਿਲਕੁੱਲ ਦਾਣਾ ਮੰਡੀ ਦੇ ਵਿੱਚ ਸਥਿਤ ਹੈ ਅਤੇ ਅੰਨਦਾਤਾ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਮੰਡੀਆਂ ਵਿੱਚ ਪਾਣੀ, ਲਾਈਟਾਂ, ਬੈਠਣ, ਪਖਾਨਿਆਂ ਸਮੇਤ ਲੋੜੀਂਦੇ ਸਾਰੇ ਪ੍ਰਬੰਧ ਕੀਤੇ ਗਏ ਹਨ।

ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਕਣਕ ਥੋੜੀ ਪਛੜ ਕੇ ਆਈ ਹੈ ਤੇ ਝਾੜ ਵੀ ਘਟ ਹੈ ਪਰ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਇਸ ਮੌਕੇ ਉਨ੍ਹਾਂ ਐਲਾਨ ਕੀਤਾ ਕਿ ਮੰਡੀ ਵਿੱਚ ਫਸਲ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਰੋਟੀ-ਪਾਣੀ ਦਾ ਪ੍ਰਬੰਧ ਉਨ੍ਹਾਂ ਵੱਲੋ ਨਿੱਜੀ ਤੌਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਡਾ ਕਿਸਾਨ ਖੁ਼ਸ਼ ਹੈ ਤਾਂ ਭਗਵਾਨ ਵੀ ਖੁ਼ਸ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਇਸ ਸੀਜਨ ਦੌਰਾਨ 9.24 ਲੱਖ ਐਮ.ਟੀ. ਕਣਕ ਦੇ ਆਉਣ ਦਾ ਅਨੁਮਾਨ ਹੈ।

ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਵਾਰ ਕਣਕ ਦੀ ਮੰਗ ਵਧੀ ਹੈ ਤੇ ਵਪਾਰੀਆਂ ਵੱਲੋਂ ਐਮ. ਐਸ. ਪੀ. ਤੋਂ ਵੱਧ ਭਾਅ ਉੱਤੇ ਕਣਕ ਖਰੀਦੀ ਜਾ ਰਹੀ ਹੈ। ਸਰਕਾਰ ਦੀਆਂ ਮੰਡੀਆਂ ਵਿੱਚੋਂ ਟੈਕਸ ਭਰ ਕੇ ਵਪਾਰੀਆਂ ਵਲੋਂ ਨਿਰਵਿਘਨ ਕਣਕ ਖਰੀਦੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲ ਦਾ ਸਮਾਂ ਬੱਧ ਢੰਗ ਨਾਲ ਭੁਗਤਾਨ ਕੀਤਾ ਜਾਣਾ ਯਕੀਨੀ ਬਣਾਇਆ ਗਿਆ ਹੈ।

The post ਵਿਧਾਇਕ ਕੁਲਵੰਤ ਸਿੰਘ ਸਿੱਧੂ ਵਲੋਂ ਗਿੱਲ ਰੋਡ ਅਨਾਜ ਮੰਡੀ ਚ ਕਣਕ ਦੀ ਖ਼ਰੀਦ ਦਾ ਜਾਇਜ਼ਾ appeared first on Ludhiana Live.