Connect with us

ਪੰਜਾਬੀ

ਲੁਧਿਆਣਾ ਮਾਰਕੀਟ ਕਮੇਟੀ ਦੀਆਂ ਮੰੰਡੀਆਂ ‘ਚ 2741 ਟਨ ਕਣਕ ਦੀ ਖ਼ਰੀਦ

Published

on

Procurement of 2741 Tons Of Wheat In Ludhiana Market Committee Mandis

ਲੁਧਿਆਣਾ : ਮਾਰਕੀਟ ਕਮੇਟੀ ਲੁਧਿਆਣਾ ਦੀਆਂ 8 ਮੰਡੀਆਂ ਵਿਚ ਹੁਣ ਤੱਕ 3493 ਟਨ ਕਣਕ ਦੀ ਆਮਦ ‘ਚੋਂ 2741.43 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਮੰਡੀਆਂ ‘ਚ ਪਈ 751.57 ਟਨ ਕਣਕ ਦੀ ਖਰੀਦ ਬਾਕੀ ਹੈ ਤੇ 351 ਟਨ ਕਣਕ ਦੀ ਲਿਫ਼ਟਿੰਗ ਨਹੀਂ ਹੋਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਯਾਲੀ ਕਲਾਂ ਵਿਚ 480 ਟਨ, ਬੱਗਾ ਖੁਰਦ ਵਿਚ 302.50 ਟਨ, ਧਾਂਦਰਾ ਖੁਰਦ ਵਿਚ 125 ਟਨ, ਗਿੱਲ ਰੋਡ ਦਾਣਾ ਮੰਡੀ ਵਿਚ 850.50 ਟਨ, ਖਾਂਸੀ ਕਲਾਂ ਵਿਚ 900 ਟਨ, ਲਲਤੋਂ ਕਲਾਂ ਵਿਚ 240 ਟਨ, ਮੱਤੇਵਾੜਾ ਵਿਚ 200 ਟਨ ਅਤੇ ਸਲੇਮ ਟਾਬਰੀ ਦਾਣਾ ਮੰੰਡੀ ਵਿਚ 395 ਟਨ ਕਣਕ ਦੀ ਆਮਦ ਹੋਈ ਹੈ।

ਇਯਾਲੀ ਕਲਾਂ ਵਿਚ 317.7 ਟਨ, ਬੱਗਾ ਖੁਰਦ ਵਿਚ 119.95 ਟਨ, ਧਾਂਦਰਾ ਖੁਰਦ ਵਿਚ 72.35 ਟਨ, ਗਿੱਲ ਰੋਡ ਦਾਣਾ ਮੰਡੀ ਵਿਚ 518.21 ਟਨ, ਖਾਂਸੀ ਕਲਾਂ ਵਿਚ 390.15 ਟਨ, ਲਲਤੋਂ ਕਲਾਂ ਵਿਚ 201.95 ਟਨ, ਮੱਤੇਵਾੜਾ ਵਿਚ 53.80 ਟਨ ਅਤੇ ਸਲੇਮ ਟਾਬਰੀ ਦਾਣਾ ਮੰੰਡੀ ਵਿਚ 370.80 ਟਨ ਕਣਕ ਦੀ ਸਰਕਾਰੀ ਤੇ ਪ੍ਰਾਈਵੇਟ ਵਪਾਰੀਆਂ ਵਲੋਂ ਖ੍ਰੀਦ ਕੀਤੀ ਗਈ ਹੈ।

ਮਾਰਕੀਟ ਕਮੇਟੀ ਲੁਧਿਆਣਾ ਦੇ ਚੇਅਰਮੈਨ ਦਰਸ਼ਨ ਲਾਲ ਲੱਡੂ ਅਤੇ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਲੁਧਿਆਣਾ ਦੇ ਪ੍ਰਧਾਨ ਮਨਜੀਤ ਸਿੰਘ ਢਿੱਲੋਂ ਨੇ ਕਣਕ ਦੀ ਖ੍ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ। ਮਾਰਕੀਟ ਕਮੇਟੀ ਲੁਧਿਆਣਾ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਭਲਾਈ ਲਈ ਹਰ ਯਤਨ ਕੀਤਾ ਜਾ ਰਿਹਾ ਹੈ।

Facebook Comments

Trending