mou Archives - Ludhiana Live

ਪਰਾਲੀ ਨਾਲ ਚੱਲਣ ਵਾਲੇ ਬਾਇਓਗੈਸ ਪਲਾਂਟ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੂਨੇ ਸਥਿਤ ਇਕ ਫਰਮ ਪੈਂਟਾਗਨ ਬਾਇਓ ਫਿਊਲਜ਼ ਪ੍ਰਾਈਵੇਟ ਲਿਮਿਟਡ ਨਾਲ ਲਿੰਗਨਿਨ ਅਤੇ ਸਿਲੀਕਾ ਤੋਂ ਬਣੇ ਫੰਗਲ ਕੰਨਸ਼ੋਰਸ਼ੀਅਮ ਅਧਾਰਿਤ ਪੇਟੈਂਟ ਹੋਈ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਇਹ ਤਕਨਾਲੋਜੀ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ. ਉਰਮਿਲਾ ਗੁਪਤਾ ਫੁਟੇਲਾ ਅਤੇ ਡਾ. ਕਰਮਜੀਤ ਕੌਰ ਵੱਲੋਂ ਵਿਕਸਿਤ ਕੀਤੀ ਗਈ ਹੈ|

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪੂਨੇ ਦੀ ਸੰਬੰਧਿਤ ਫਰਮ ਵੱਲੋਂ ਸ਼੍ਰੀ ਉਜਵਲ ਅਠਾਲਵੇ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਸਹੀ ਪਾਈ| ਖੇਤੀ ਇੰਜਨੀਅਰਿੰਗ ਕਾਲਜ ਦੇ ਕਾਰਜਕਾਰੀ ਡੀਨ ਡਾ. ਰਾਜਨ ਅਗਰਵਾਲ ਨੇ ਦੱਸਿਆ ਕਿ ਇਸ ਤਕਨਾਲੋਜੀ ਤਹਿਤ ਵਿਕਸਿਤ ਫੰਗਲ ਕੰਨਸ਼ੋਰਸ਼ੀਅਮ ਪਰਾਲੀ ਤੋਂ ਬਣਨ ਵਾਲੇ ਬਾਇਓ ਗੈਸ ਦੇ ਨਿਰਮਾਣ ਵਿਚ 15% ਤੱਕ ਦਾ ਵਾਧਾ ਕਰ ਦਿੰਦਾ ਹੈ| ਉਹਨਾਂ ਕਿਹਾ ਕਿ ਪਰਾਲੀ ਨੂੰ ਬਾਲਣ ਦੇ ਤੌਰ ਤੇ ਵਰਤ ਕੇ ਤਾਪ ਦੀ ਪ੍ਰਕਿਰਿਆ ਨੂੰ ਵਧਾਇਆ ਜਾ ਸਕਦਾ ਹੈ ਜਿਸ ਨਾਲ ਕੰਪਰੈਸਟ ਬਾਇਓਗੈਸ ਅਤੇ ਊਰਜਾ ਪੈਦਾ ਕੀਤੀ ਜਾ ਸਕਦੀ ਹੈ|

The post ਪਰਾਲੀ ਨਾਲ ਚੱਲਣ ਵਾਲੇ ਬਾਇਓਗੈਸ ਪਲਾਂਟ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ  appeared first on Ludhiana Live.

ਪੀਏਯੂ ਨੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਦਾ ਕੀਤਾ 21ਵਾਂ ਸਮਝੌਤਾ
ਲੁਧਿਆਣਾ :  ਪੀ.ਏ.ਯੂ ਨੇ ਹਰਿਆਣਾ ਆਧਾਰਿਤ ਇਕ ਫਰਮ ਸ਼੍ਰੀ ਵਿਸ਼ਵਾਸ ਅਗਰਵਾਲ, ਮਹਾਯੋਗੀ ਆਰਗੈਨਿਕ ਪ੍ਰੋਡਕਟਸ (ਇੰਡੀਆ) ਪ੍ਰਾਈਵੇਟ ਲਿਮਟਿਡ,  ਯਮੁਨਾਨਗਰ ਹਰਿਆਣਾ  ਨਾਲ ਗੰਨੇ ਦੀ ਬੋਤਲਬੰਦ ਰਸ ਤਕਨਾਲੋਜੀ ਦੇ ਵਪਾਰੀਕਰਨ ਲਈ 21ਵੇਂ ਸਮਝੌਤੇ ‘ਤੇ ਦਸਖਤ ਕੀਤੇ।   ਪੀ ਏ ਯੂ ਵਲੋਂ ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਅਤੇ ਸ੍ਰੀ ਵਿਸ਼ਵਾਸ ਅਗਰਵਾਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਹਸਤਾਖਰ ਕੀਤੇ।

ਡਾ: ਪੂਨਮ ਸਚਦੇਵ ਨੇ ਦੱਸਿਆ ਕਿ ਇਸ ਤਕਨਾਲੋਜੀ ਵਿਚ ਗੰਨੇ ਦੇ ਰਸ ਵਿਚਲੇ ਸੂਖਮ ਜੀਵਾਂ ਨੂੰ ਮਾਰਨ ਅਤੇ ਸ਼ੈਲਫ ਲਾਈਫ ਵਧਾਉਣ ਲਈ ਥਰਮਲ ਤੌਰ ‘ਤੇ ਪ੍ਰੋਸੈਸ ਕੀਤਾ ਜਾਂਦਾ ਹੈ।  ਬੋਤਲਬੰਦ ਗੰਨੇ ਦੇ ਰਸ ਨੂੰ ਪਰੋਸਣ ਲਈ ਤਿਆਰ ਇਹ ਤਕਨਾਲੋਜੀ ਪੂਰੀ ਤਰ੍ਹਾਂ ਸਿਹਤਮੰਦ ਅਤੇ ਸਾਫ਼ ਉਤਪਾਦ ਹੈ, ਜੋ ਕਿ ਬਿਨਾਂ ਰਸਾਇਣਾਂ, ਸਿੰਥੈਟਿਕ ਸੁਆਦ, ਰੰਗ ਦੇ ਤਿਆਰ ਕੀਤੀ ਜਾਂਦੀ ਹੈ।  ਇਹ ਉਦਯੋਗਾਂ ਦੇ ਵਪਾਰੀਕਰਨ ਲਈ ਪ੍ਰਵਾਨਿਤ ਤਕਨੀਕ ਹੈ।

The post ਪੀਏਯੂ ਨੇ ਗੰਨੇ ਦੇ ਜੂਸ ਦੀ ਬੋਤਲਬੰਦ ਤਕਨਾਲੋਜੀ ਦਾ ਕੀਤਾ 21ਵਾਂ ਸਮਝੌਤਾ appeared first on Ludhiana Live.

ਵਿੱਤ ਪ੍ਰਦਾਨ ਕਰਨ ਲਈ ਨੀਲਮ ਸਾਈਕਲ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਿਚਕਾਰ ਸਮਝੌਤਾ
ਲੁਧਿਆਣਾ : ਸਾਈਕਲਾਂ, ਈ-ਰਿਕਸ਼ਾ ਅਤੇ ਈ-ਲੋਡਰਾਂ ਦੇ ਨਿਰਮਾਤਾ ਸੇਠ ਇੰਡਸਟਰੀਅਲ ਕਾਰਪੋਰੇਸ਼ਨ ਨੇ ਯੂਨੀਅਨ ਬੈਂਕ ਆਫ ਇੰਡੀਆ ਨਾਲ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਸਰਕਾਰ ਦੀ ਮੁਦਰਾ ਸਕੀਮ ਦੇ ਤਹਿਤ ਆਮ ਰਿਕਸ਼ਾ ਚਾਲਕਾਂ ਨੂੰ ਨੀਲਮ ਬ੍ਰਾਂਡ ਈ-ਲੋਡਰ ਅਤੇ ਈ-ਰਿਕਸ਼ਾ ‘ਤੇ ਯੂਨੀਅਨ ਬੈਂਕ ਆਫ ਇੰਡੀਆ ਵਲੋਂ ਵਿੱਤ ਉਪਲਬਧ ਕਰਵਾਇਆ ਜਾਵੇਗਾ | ਇਹ ਸੇਵਾ ਪੰਜਾਬ ਰਾਜ ਤੋਂ ਸ਼ੁਰੂ ਹੋਵੇਗੀ ਅਤੇ ਜਲਦੀ ਹੀ ਇਹ ਪੂਰੇ ਦੇਸ਼ ਨੂੰ ਕਵਰ ਕਰੇਗੀ।

ਇਸ ਮੌਕੇ ਤੇ ਸਮਝੌਤਾ ਪੱਤਰ ‘ਤੇ ਮੈਸਰਜ਼ ਸੇਠ ਇੰਡਸਟਰੀਅਲ ਕਾਰਪੋਰੇਸ਼ਨ ਵਲੋਂ ਸ਼੍ਰੀ ਕੇ ਕੇ ਸੇਠ ਚੇਅਰਮੈਨ ਅਤੇ ਸ਼੍ਰੀ ਰਾਜੇਸ਼ ਸੇਠ ਅਤੇ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਲੋਂ ਸ਼੍ਰੀ ਰਾਕੇਸ਼ ਮਿੱਤਲ ਡੀਜੀਐਮ, ਸ਼੍ਰੀ ਅਮਿਤ ਕੁਮਾਰ ਡਿਪਟੀ ਡੀ.ਜੀ.ਐਮ., ਸ਼੍ਰੀ ਲੇਖਨਾਥ ਝਾਅ ਯੂਨੀਅਨ ਬੈਂਕ ਆਫ ਇੰਡੀਆ ਦੀ ਲੁਧਿਆਣਾ ਸ਼ਾਖਾ ਦੇ ਬ੍ਰਾਂਚ ਮੈਨੇਜਰ ਹਾਜਰ ਸਨ |

ਈ-ਲੋਡਰ ਅਤੇ ਈ-ਰਿਕਸ਼ਾ ਵਾਤਾਵਰਣ ਅਨੁਕੂਲ ਹਨ ਕਿਉਂਕਿ ਇਹ ਕੋਈ ਪ੍ਰਦੂਸ਼ਣ ਨਹੀਂ ਛੱਡਦੇ। ਈ-ਲੋਡਰ ਅਤੇ ਈ-ਰਿਕਸ਼ਾ ਸਮਾਰਟ ਸਿਟੀ ਪ੍ਰੋਜੈਕਟਾਂ ਲਈ ਵੀ ਮਦਦ ਕਰਨਗੇ ਕਿਉਂਕਿ ਕਿਸੇ ਵੀ ਕਿਸਮ ਦਾ ਸ਼ੋਰ ਪ੍ਰਦੂਸ਼ਣ ਜਾਂ ਹਵਾ ਪ੍ਰਦੂਸ਼ਣ ਨਹੀਂ ਪੈਦਾ ਕਰਦੇ।

The post ਵਿੱਤ ਪ੍ਰਦਾਨ ਕਰਨ ਲਈ ਨੀਲਮ ਸਾਈਕਲ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਿਚਕਾਰ ਸਮਝੌਤਾ appeared first on Ludhiana Live.

ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਕੀਤੀ ਸੰਧੀ
ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਮੱਧ ਪ੍ਰਦੇਸ਼ ਸਥਿਤ ਇੱਕ ਕੰਪਨੀ ਖਜੁਰਾਹੋ ਸੀਡਜ਼ ਪ੍ਰਾਈਵੇਟ ਲਿਮਿਟਡ, ਭੋਪਾਲ ਨਾਲ ਟਮਾਟਰਾਂ ਦੀਆਂ ਦੋ ਹਾਈਬ੍ਰਿਡ ਕਿਸਮਾਂ ਟੀ ਐੱਚ-1 ਅਤੇ ਪੀ ਟੀ ਐੱਚ-2 ਦੇ ਵਪਾਰੀਕਰਨ ਲਈ ਸੰਧੀ ਤੇ ਸਹੀ ਪਾਈ | ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ਼੍ਰੀ ਨੀਕੇ ਨਵੀਨ ਸਾਹੂ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ |

ਡਾ. ਤਰਸੇਮ ਸਿੰਘ ਢਿੱਲੋਂ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਸਬਜ਼ੀਆਂ ਦੀਆਂ ਕਿਸਮਾਂ ਅਤੇ ਹਾਈਬ੍ਰਿਡਾਂ ਦੀ ਭਾਰੀ ਮੰਗ ਹੈ | ਇਹ ਮੰਗ ਸਰਕਾਰੀ ਅਤੇ ਨਿੱਜੀ ਦੋਵਾਂ ਸੈਕਟਰਾਂ ਵਿੱਚ ਪਾਈ ਜਾਂਦੀ ਹੈ | ਪੀ.ਏ.ਯੂ. ਨੇ ਹੁਣ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਲਈ ਜੋ ਸਮਝੌਤੇ ਕੀਤੇ ਉਹ ਭਾਗੀਦਾਰੀ ਲਈ ਵਿਸ਼ੇਸ਼ ਤੌਰ ਤੇ ਲਾਹੇਵੰਦ ਸਿੱਧ ਹੋਏ ਹਨ | ਉਹਨਾਂ ਇਹ ਵੀ ਦੱਸਿਆ ਕਿ ਅੱਜ ਤੱਕ ਸਬਜ਼ੀਆਂ ਦੀਆਂ ਵੱਖ-ਵੱਖ ਕਿਸਮਾਂ ਅਤੇ ਹਾਈਬ੍ਰਿਡਾਂ ਲਈ 57 ਸਮਝੌਤੇ ਕੀਤੇ ਗਏ ਹਨ |

ਇਸ ਮੌਕੇ ਡਾ. ਜਿੰਦਲ ਨੇ ਦੱਸਿਆ ਕਿ ਟੀ ਐੱਚ-1 ਵਧੇਰੇ ਝਾੜ ਦੇਣ ਵਾਲਾ ਟਮਾਟਰਾਂ ਦਾ ਹਾਈਬ੍ਰਿਡ ਹੈ | ਇਸਦਾ ਝਾੜ ਤਕਰੀਬਨ 245 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ | ਇਸ ਕਿਸਮ ਦੇ ਫਲ ਗੂੜੇ ਲਾਲ, ਗੋਲ ਅਤੇ 70-75 ਗ੍ਰਾਮ ਦੇ ਕਰੀਬ ਔਸਤਨ ਭਾਰ ਵਾਲੇ ਹੁੰਦੇ ਹਨ | ਉਹਨਾਂ ਦੱਸਿਆ ਕਿ ਪੀ ਟੀ ਐੱਚ-2 ਦਾ ਔਸਤਨ ਝਾੜ 270 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ |ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 330 ਸਮਝੌਤੇ ਕੀਤੇ ਹਨ |

The post ਪੀ.ਏ.ਯੂ. ਨੇ ਟਮਾਟਰਾਂ ਦੇ ਹਾਈਬ੍ਰਿਡ ਦੇ ਵਪਾਰੀਕਰਨ ਲਈ ਕੀਤੀ ਸੰਧੀ appeared first on Ludhiana Live.

ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸ਼ਰਵਾ ਫਾਰਮਾਸੂਟੀਕਲਜ਼, ਮੁਜ਼ੱਫਰਨਗਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ਼੍ਰੀ ਪੰਕਜ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ|

ਡਾ. ਕੋਚਰ ਨੇ ਕਿਹਾ ਕਿ ਪੀਏਯੂ ਫਰਮੈਂਟੇਡ ਸਿਰਕੇ ਦੀ ਖੋਜ ਵਿੱਚ ਸਰਗਰਮੀ ਨਾਲ ਕਾਰਜਸ਼ੀਲ ਹੈ | ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਰਕੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ |

The post ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ  appeared first on Ludhiana Live.

ਪੀਏਯੂ ਨੇ ਵਪਾਰਕ ਬੀਜ ਉਤਪਾਦਨ ਲਈ ਭੋਪਾਲ ਦੀ ਫਰਮ ਨਾਲ ਕੀਤਾ ਸਮਝੌਤਾ
ਲੁਧਿਆਣਾ : ਪੀਏਯੂ ਨੇ ਗਾਜਰ ਦੀ ਕਿਸਮ ਪੀਸੀ-161, ਮਿਰਚ ਹਾਈਬ੍ਰਿਡ ਸੀਐਚ 27 ਅਤੇ ਖਰਬੂਜ਼ੇ ਦੇ ਹਾਈਬ੍ਰਿਡ ਐਮਐਚ-27 ਦੇ ਵਪਾਰਕ ਬੀਜ ਉਤਪਾਦਨ ਲਈ ਖਜੂਰਾਹੋ ਸੀਡਜ਼ ਪ੍ਰਾਈਵੇਟ ਲਿਮਟਿਡ, ਭੋਪਾਲ ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸ਼੍ਰੀ ਉਤਸਵ ਤਿਵਾੜੀ, ਖਜੂਰਾਹੋ ਸੀਡਜ਼ ਪ੍ਰਾਈਵੇਟ ਲਿਮਟਿਡ, ਮੱਧ ਪ੍ਰਦੇਸ਼ ਦੁਆਰਾ ਹਸਤਾਖਰ ਕੀਤੇ ।

ਡਾ: ਢਿੱਲੋਂ ਨੇ ਦੱਸਿਆ ਕਿ ਪੀ.ਸੀ.-161 ਗਾਜਰ ਦੀ ਇੱਕ ਵਧੀਆ ਕਿਸਮ ਹੈ ਅਤੇ ਇਸ ਕਿਸਮ ਦੀਆਂ ਗਾਜਰਾਂ ਬਿਜਾਈ ਤੋਂ 90 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ। ਗਾਜਰਾਂ ਗੂੜ੍ਹੇ ਲਾਲ ਰੰਗ ਦੀਆਂ, 30 ਸੈਂਟੀਮੀਟਰ ਲੰਬੀਆਂ, ਪਤਲੀਆਂ ਅਤੇ 2.84 ਸੈਂਟੀਮੀਟਰ ਵਿਆਸ ਵਾਲੀਆਂ ਹੁੰਦੀਆਂ ਹਨ। ਗਾਜਰ ਵਿੱਚ ਜੂਸ ਦੀ ਮਾਤਰਾ ਵਧੇਰੇ ਹੁੰਦੀ ਹੈ, ਮਿੱਠੇ (ਖੰਡ ਦੀ ਮਾਤਰਾ 8.75%) ਅਤੇ ਕੈਰੋਟੀਨ ਨਾਲ ਭਰਪੂਰ ਹੁੰਦੀ ਹੈ। ਔਸਤ ਝਾੜ 256 ਕੁਇੰਟਲ/ਏਕੜ ਹੈ।

ਹੁਣ ਤੱਕ ਵੱਖ-ਵੱਖ ਕੰਪਨੀਆਂ/ ਕਿਸਾਨਾਂ ਨਾਲ ਵੱਖ-ਵੱਖ ਸਬਜ਼ੀਆਂ ਦੀਆਂ ਹਾਈਬ੍ਰਿਡ/ਕਿਸਮਾਂ ਵਿੱਚ 55 ਸਮਝੌਤਿਆਂ ਤੇ ਹਸਤਾਖਰ ਕੀਤੇ ਗਏ ਹਨ। ਡਾ: ਜਿੰਦਲ ਨੇ ਦੱਸਿਆ ਕਿ ਸੀਐਚ 27 ਮਿਰਚ ਦਾ ਵਧੇਰੇ ਝਾੜ ਵਾਲਾ ਹਾਈਬ੍ਰਿਡ ਹੈ ਜਿਸ ਵਿੱਚ ਪੱਤਾ ਮਰੋੜ, ਫਲ ਸੜਨ ਅਤੇ ਜੜ੍ਹਾਂ ਦੀਆਂ ਗੰਢਾਂ ਦੇ ਨਿਮਾਟੋਡਾਂ ਪ੍ਰਤੀ ਬਹੁਤ ਸਹਿਣਸ਼ੀਲਤਾ ਹੈ। ਇਸ ਕਿਸਮ ਦੇ ਬੂਟੇ ਭਾਰੇ ਅਤੇ ਲੰਬੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ।

ਡਾ: ਸ਼ਰਮਾ ਨੇ ਦੱਸਿਆ ਕਿ ਖਰਬੂਜ਼ੇ ਦੀ ਹਾਈਬ੍ਰਿਡ ਕਿਸਮ ਐਮ.ਐਚ.-27 ਦੇ ਫਲ ਗੋਲ, ਹਲਕੇ ਪੀਲੇ, ਜਾਲੀਦਾਰ ਹੁੰਦੇ ਹਨ। ਛਿੱਲੜ ਮੋਟਾ,  ਸੰਤਰੀ, 12.5 ਪ੍ਰਤੀਸ਼ਤ ਟੀ ਐੱਸ ਐੱਸ ਦੇ ਨਾਲ ਦਰਮਿਆਨਾ ਰਸਦਾਰ ਹੁੰਦਾ ਹੈ। ਇਸਦੀ ਪਹਿਲੀ ਤੁੜਾਈ 63 ਦਿਨਾਂ ਬਾਅਦ ਹੁੰਦੀ ਹੈ। ਔਸਤ ਫਲ ਦਾ ਭਾਰ 860 ਗ੍ਰਾਮ ਹੈ। ਇਹ ਮੁਰਝਾਉਣ ਅਤੇ ਜੜ੍ਹਾਂ ਦੀਆਂ ਗੰਢਾਂ ਦੇ ਨੀਮਾਟੋਡਾਂ ਪ੍ਰਤੀ ਸਹਿਣਸ਼ੀਲ ਹੈ। ਝਾੜ 87.5 ਕੁਇੰਟਲ ਪ੍ਰਤੀ ਏਕੜ ਹੈ।

The post ਪੀਏਯੂ ਨੇ ਵਪਾਰਕ ਬੀਜ ਉਤਪਾਦਨ ਲਈ ਭੋਪਾਲ ਦੀ ਫਰਮ ਨਾਲ ਕੀਤਾ ਸਮਝੌਤਾ  appeared first on Ludhiana Live.

ਕਿਸਾਨਾਂ ਦੀ ਭਲਾਈ ਲਈ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨਾਲ ਸਾਂਝ ਕੀਤੀ ਮਜ਼ਬੂਤ
ਲੁਧਿਆਣਾ : ਅੱਜ ਪੰਜਾਬ ਦੇ ਕਿਸਾਨਾਂ ਅਤੇ ਕਿਸਾਨੀ ਸਮਾਜ ਦੀ ਬਿਹਤਰੀ ਲਈ ਪੀ.ਏ.ਯੂ. ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨੇ ਨਿੱਠ ਕੇ ਸਹਿਯੋਗ ਕਰਨ ਦਾ ਪ੍ਰਣ ਲਿਆ | ਆਈ ਸੀ ਆਈ ਸੀ ਆਈ ਗਰੁੱਪ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਯੋਜਨਾ ਤਹਿਤ ਤਕਨੀਕੀ ਜਾਣਕਾਰੀ ਦੇ ਅਦਾਨ ਪ੍ਰਦਾਨ ਰਾਹੀਂ ਖੇਤੀ ਨੂੰ ਸਥਿਰ ਬਨਾਉਣ ਲਈ ਇਹ ਸਮਝੌਤਾ ਨੇਪਰੇ ਚੜਿਆ |

ਇਸ ਮੌਕੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਅਨੁਜ ਅਗਰਵਾਲ ਅਤੇ ਪੀ.ਏ.ਯੂ. ਦੇ ਰਜਿਸਟਰਾਰ ਡਾ. ਮਾਨਵਇੰਦਰਾ ਸਿੰਘ ਗਿੱਲ ਨੇ ਸਮਝੌਤੇ ਦੀਆਂ ਸ਼ਰਤਾਂ ਉੱਪਰ ਆਪਣੀਆਂ ਸੰਸਥਾਵਾਂ ਤਰਫੋਂ ਸਹੀ ਪਾਈ | ਇਸ ਦੌਰਾਨ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਦੇ ਪ੍ਰਧਾਨ ਸ਼੍ਰੀ ਸੰਜੇ ਦੱਤਾ ਤੋਂ ਬਿਨਾਂ ਉੱਤਰੀ ਜ਼ੋਨ ਦੇ ਮੁਖੀ ਸ਼੍ਰੀ ਅਭੈ ਸ਼ਰਮਾ ਅਤੇ ਉੱਚ ਅਧਿਕਾਰੀ ਮੌਜੂਦ ਸਨ |

ਇਸ ਸਮਝੌਤੇ ਤਹਿਤ ਸੂਚਨਾ ਦੇ ਆਦਾਨ ਪ੍ਰਦਾਨ ਦਾ ਦੁਵੱਲਾ ਮੰਚ ਤਿਆਰ ਕੀਤਾ ਜਾਵੇਗਾ ਅਤੇ ਵੱਖ-ਵੱਖ ਤਰ੍ਹਾਂ ਦੇ ਕਾਰਜਾਂ ਅਤੇ ਗਤੀਵਿਧੀਆਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ | ਇਸ ਨਾਲ ਸਥਿਰ ਖੇਤੀਬਾੜੀ ਵਿਧੀਆਂ ਅਤੇ ਖੋਜੀ ਤਕਨੀਕਾਂ ਨੂੰ ਦੁਨੀਆਂ ਪੱਧਰ ਦੀ ਖੇਤੀ ਅਤੇ ਬਾਗਬਾਨੀ ਤਕਨਾਲੋਜੀ ਦੇ ਰੂਪ ਵਿੱਚ ਲਾਗੂ ਕਰਕੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ | ਦੋਵੇ ਸਾਂਝੀਦਾਰ ਖੇਤੀ ਚੁਣੌਤੀਆਂ ਦੇ ਟਾਕਰੇ ਲਈ ਇਕ ਦੂਜੇ ਨਾਲ ਸਹਿਯੋਗ ਕਰਨਗੇ |

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਢਾਂਚੇ ਰਾਹੀਂ ਖੇਤੀ ਵਿਗਿਆਨ ਅਤੇ ਮੁਹਾਰਤ ਦਾ ਘੇਰਾ ਇਸ ਨਾਲ ਵਧੇਗਾ | ਖੇਤੀ ਖੋਜ ਦੇ ਖੇਤਰ ਵਿੱਚ ਹੋਰ ਬਿਹਤਰ ਸਿੱਟੇ ਸਾਹਮਣੇ ਆਉਣਗੇ | ਡਾ. ਗੋਸਲ ਨੇ ਕਿਹਾ ਕਿ ਸਾਂਝੀਆਂ ਕੋਸ਼ਿਸ਼ਾਂ ਨਾਲ ਖੋਜ ਅਤੇ ਪਸਾਰ ਗਤੀਵਿਧੀਆਂ ਨੂੰ ਮਜ਼ਬੂਤੀ ਤਾਂ ਮਿਲੇਗੀ ਹੀ ਨਾਲ ਹੀ ਸਮਾਜ ਨੂੰ ਉਸਾਰੂ ਦਿਸ਼ਾ ਵੀ ਦਿੱਤੀ ਜਾ ਸਕੇਗੀ |

ਸ਼੍ਰੀ ਸੰਜੇ ਦੱਤਾ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸਮਝੌਤੇ ਨਾਲ ਛੋਟੇ ਕਿਸਾਨਾਂ ਅਤੇ ਯੂਨੀਵਰਸਿਟੀ ਮਾਹਿਰਾਂ ਵਿਚਕਾਰ ਸੰਪਰਕ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਸਥਿਰ ਖੇਤੀਬਾੜੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸਾਕਾਰ ਹੋਣਗੀਆਂ | ਉਹਨਾਂ ਕਿਹਾ ਕਿ ਖੇਤੀ ਸਾਹਮਣੇ ਜੋ ਵੀ ਚੁਣੌਤੀਆਂ ਹਨ ਉਹਨਾਂ ਦੇ ਹੱਲ ਲਈ ਮਾਹਿਰਾਂ ਦੇ ਗਿਆਨ ਅਤੇ ਕਿਸਾਨਾਂ ਦੀ ਲਗਨ ਨੂੰ ਇੱਕੋ ਮੰਚ ਤੇ ਲਿਆਉਣਾ ਇਸ ਸਮਝੌਤੇ ਦਾ ਮੁੱਖ ਉਦੇਸ਼ ਹੈ |

The post  ਕਿਸਾਨਾਂ ਦੀ ਭਲਾਈ ਲਈ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਨਾਲ ਸਾਂਝ ਕੀਤੀ ਮਜ਼ਬੂਤ appeared first on Ludhiana Live.

ਪੀ.ਏ.ਯੂ. ਨੇ ਆਲੂ ਤੋਂ ਸਮੋਸੇ, ਪਰਾਂਠੇ ਦੇ ਮਿਸ਼ਰਣ ਦੀ ਤਕਨੀਕ ਲਈ ਕੀਤਾ ਸਮਝੌਤਾ
ਲੁਧਿਆਣਾ : ਪੀ.ਏ.ਯੂ. ਨੇ ਬੀਤੇ ਦਿਨੀਂ ਲੁਧਿਆਣਾ ਸਥਿਤ ਇਕ ਫਰਮ ਮੈਸਰਜ ਜੀ ਐਸ ਫੂਡ ਐਗਰੋ, ਲੁਧਿਆਣਾ ਨਾਲ ਵੱਖ-ਵੱਖ ਕਿਸਮਾਂ ਦੇ ਆਲੂ ਪਰਾਂਠਾ/ਸਮੋਸਾ ਮਿਸਰਣ ਦੀ ਤਕਨੀਕ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਇਸ ਮੌਕੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਸ਼੍ਰੀ ਸਿਮਰਜੀਤ ਸਿੰਘ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਦੀਆਂ ਸ਼ਰਤਾਂ ’ਤੇ ਦਸਤਖਤ ਕੀਤੇ|

ਇਸ ਮੌਕੇ ਮਾਹਰਾਂ ਨੇ ਦੱਸਿਆ ਕਿ ਆਲੂ ਪਰਾਂਠਾ ਅਤੇ ਸਮੋਸਾ ਮਿਸਰਣ ਵੱਖ-ਵੱਖ ਆਲੂਆਂ ਦੀਆਂ ਕਿਸਮਾਂ ਦੀ ਵਰਤੋਂ ਕਰਕੇ ਤਿਆਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਐਸੀਆਂ ਕਿਸਮਾਂ ਸਾਮਲ ਹਨ ਜਿਨ੍ਹਾਂ ਨੂੰ ਚਿਪਸ ਅਤੇ ਫਰੈਂਚ ਫਰਾਈਜ ਵਿੱਚ ਪ੍ਰੋਸੈਸ ਕਰਨ ਲਈ ਢੁਕਵੀਆਂ ਨਹੀਂ ਮੰਨਿਆ ਜਾਂਦਾ | ਇਹ ਘਰਾਂ ਅਤੇ ਰੈਸਟੋਰੈਂਟਾਂ ਵਿੱਚ ਵਰਤੋਂ ਲਈ ਸੁਵਿਧਾਜਨਕ ਉਤਪਾਦ ਹੈ ਜਿਸ ਦੀ ਵਰਤੋਂ ਅਸਾਨੀ ਨਾਲ ਹੋ ਸਕਦੀ ਹੈ | ਇਸ ਸੁੱਕੇ ਫੌਰੀ ਮਿਸਰਣ ਨੂੰ ਪਰਾਂਠੇ ਅਤੇ ਸਮੋਸੇ ਵਿੱਚ ਭਰਨ ਦੇ ਨਾਲ-ਨਾਲ ਵੱਖ-ਵੱਖ ਫਰੋਜਨ ਆਲੂ ਸਨੈਕਸ ਬਣਾਉਣ ਲਈ ਵਰਤਿਆ ਜਾ ਸਕਦਾ ਹੈ|

The post ਪੀ.ਏ.ਯੂ. ਨੇ ਆਲੂ ਤੋਂ ਸਮੋਸੇ, ਪਰਾਂਠੇ ਦੇ ਮਿਸ਼ਰਣ ਦੀ ਤਕਨੀਕ ਲਈ ਕੀਤਾ ਸਮਝੌਤਾ appeared first on Ludhiana Live.

ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸੋਇਲ ਓਰੀਜਨ ਪ੍ਰੋਡਕਟਸ, ਪਿੰਡ ਬਾੜੀਆਂ ਖੁਰਦ, ਹੁਸ਼ਿਆਰਪੁਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ੍ਰੀਮਤੀ ਨੀਤਾ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ|

ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਕਰੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ | ਡਾ. ਕੋਚਰ ਨੇ ਕਿਹਾ ਕਿ ਸੇਬ ਦੇ ਸਿਰਕੇ ਦੇ ਸਿਹਤ ਸੰਬੰਧੀ ਗੁਣਾਂ ਕਾਰਨ ਇਸ ਦੀ ਭਾਰੀ ਮੰਗ ਹੈ

The post ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ appeared first on Ludhiana Live.

ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਕੀਤੀ ਸੰਧੀ
ਲੁਧਿਆਣਾ : ਪੀਏਯੂ ਨੇ ਸੋਧੇ ਹੋਏ ਪੀਏਯੂ ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਪਰਮ ਹਾਈਟੈੱਕ, ਲੁਧਿਆਣਾ ਨਾਲ ਇੱਕ ਸੰਧੀ ’ਤੇ ਹਸਤਾਖਰ ਕੀਤੇ | ਇਹ ਬਾਇਓਗੈਸ ਤਕਨਾਲੋਜੀ ਨੂੰ ਭਾਰਤੀ ਖੇਤੀ ਖੋਜ ਪ੍ਰੀਸਦ ਵਲੋਂ ਫੰਡ ਕੀਤੇ ਖੇਤੀ ਅਤੇ ਖੇਤੀ-ਅਧਾਰਿਤ ਉਦਯੋਗਾਂ ਵਿੱਚ ਊਰਜਾ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਤਹਿਤ ਡਿਜਾਇਨ ਅਤੇ ਵਿਕਸਤ ਕੀਤਾ ਗਿਆ ਹੈ|

ਨਿਰਦੇਸਕ ਖੋਜ ਡਾ ਅਜਮੇਰ ਸਿੰਘ ਢੱਟ ਅਤੇ ਪਰਮ ਹਾਈਟੈੱਕ ਦੇ ਸ਼੍ਰੀ ਪਰਮਜੀਤ ਸਿੰਘ ਨੇ ਆਪਣੀ ਸੰਸਥਾ ਦੀ ਤਰਫੋਂ ਸਮਝੌਤੇ ਦੀਆਂ ਸਰਤਾਂ ’ਤੇ ਹਸਤਾਖਰ ਕੀਤੇ| ਸਮਝੌਤੇ ਦੇ ਅਨੁਸਾਰ, ਯੂਨੀਵਰਸਿਟੀ ਵਲੋਂ ਭਾਰਤ ਵਿੱਚ 25 ਘਣ ਮੀਟਰ/ਦਿਨ ਤੋਂ 500 ਘਣ ਮੀਟਰ/ਦਿਨ ਤੱਕ ਦੀ ਸਮਰੱਥਾ ਵਾਲੇ  ਫਿਕਸਡ ਡੋਮ ਟਾਈਪ ਜਨਤਾ ਮਾਡਲ ਬਾਇਓਗੈਸ ਪਲਾਂਟ ਬਣਾਉਣ ਲਈ ਕੰਪਨੀ ਨੂੰ ਅਧਿਕਾਰਾਂ ਦਿੱਤੇ ਗਏ|

ਡਾ. ਅਗਰਵਾਲ ਨੇ ਕਿਹਾ ਕਿ ਇਸ ਤਕਨੀਕ ਅਨੁਸਾਰ ਰਹਿੰਦ-ਖੂੰਹਦ ਜਿਵੇਂ ਪਸੂਆਂ ਦਾ ਗੋਹਾ, ਮੁਰਗੀਆਂ ਦੀਆਂ ਵਿੱਠਾਂ ਆਦਿ ਨੂੰ ਥਰਮਲ ਕਾਰਜਾਂ ਲਈ ਬਾਲਣ ਦੇ ਨਾਲ-ਨਾਲ ਬਿਜਲੀ ਉਤਪਾਦਨ ਲਈ ਵਰਤਿਆ ਜਾ ਸਕਦਾ ਹੈ| ਇਹ ਤਕਨਾਲੋਜੀ ਖਾਸ ਤੌਰ ’ਤੇ ਪੇਂਡੂ ਖੇਤਰ ਵਿੱਚ ਸਫਾਈ ਅਤੇ ਹਰੀ ਊਰਜਾ ਦੇ ਉਤਪਾਦਨ ਵਿੱਚ ਮਦਦ ਕਰਦੀ ਹੈ| ਡਾ. ਸੂਚ ਨੇ ਦੱਸਿਆ ਕਿ ਇਸ ਕਿਸਮ ਦੇ ਪਲਾਂਟ ਦੀ ਉਸਾਰੀ ਸੌਖੀ ਹੈ ਅਤੇ ਇਹ ਇੱਟਾਂ ਦਾ ਢਾਂਚਾ ਹੈ| ਇਹ ਡਿਜਾਈਨ ਦੇਸ ਦੇ ਸਾਰੇ ਖੇਤਰਾਂ ਲਈ ਢੁਕਵਾਂ ਹੈ|

The post  ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਵਪਾਰੀਕਰਨ ਲਈ ਕੀਤੀ ਸੰਧੀ  appeared first on Ludhiana Live.