Connect with us

ਪੰਜਾਬ ਨਿਊਜ਼

ਪੀ.ਏ.ਯੂ. ਨੇ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਪਸਾਰ ਲਈ ਕੀਤੀ ਸੰਧੀ

Published

on

PAU Treaty for the development of apple cider vinegar technology

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸੋਇਲ ਓਰੀਜਨ ਪ੍ਰੋਡਕਟਸ, ਪਿੰਡ ਬਾੜੀਆਂ ਖੁਰਦ, ਹੁਸ਼ਿਆਰਪੁਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ੍ਰੀਮਤੀ ਨੀਤਾ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ|

ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਕਰੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ | ਡਾ. ਕੋਚਰ ਨੇ ਕਿਹਾ ਕਿ ਸੇਬ ਦੇ ਸਿਰਕੇ ਦੇ ਸਿਹਤ ਸੰਬੰਧੀ ਗੁਣਾਂ ਕਾਰਨ ਇਸ ਦੀ ਭਾਰੀ ਮੰਗ ਹੈ

|

Facebook Comments

Trending