Connect with us

ਪੰਜਾਬੀ

ਵਿੱਤ ਪ੍ਰਦਾਨ ਕਰਨ ਲਈ ਨੀਲਮ ਸਾਈਕਲ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਿਚਕਾਰ ਸਮਝੌਤਾ

Published

on

Agreement between Neelam Cycle and Union Bank of India to provide financing

ਲੁਧਿਆਣਾ : ਸਾਈਕਲਾਂ, ਈ-ਰਿਕਸ਼ਾ ਅਤੇ ਈ-ਲੋਡਰਾਂ ਦੇ ਨਿਰਮਾਤਾ ਸੇਠ ਇੰਡਸਟਰੀਅਲ ਕਾਰਪੋਰੇਸ਼ਨ ਨੇ ਯੂਨੀਅਨ ਬੈਂਕ ਆਫ ਇੰਡੀਆ ਨਾਲ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ, ਜਿਸ ਨਾਲ ਸਰਕਾਰ ਦੀ ਮੁਦਰਾ ਸਕੀਮ ਦੇ ਤਹਿਤ ਆਮ ਰਿਕਸ਼ਾ ਚਾਲਕਾਂ ਨੂੰ ਨੀਲਮ ਬ੍ਰਾਂਡ ਈ-ਲੋਡਰ ਅਤੇ ਈ-ਰਿਕਸ਼ਾ ‘ਤੇ ਯੂਨੀਅਨ ਬੈਂਕ ਆਫ ਇੰਡੀਆ ਵਲੋਂ ਵਿੱਤ ਉਪਲਬਧ ਕਰਵਾਇਆ ਜਾਵੇਗਾ | ਇਹ ਸੇਵਾ ਪੰਜਾਬ ਰਾਜ ਤੋਂ ਸ਼ੁਰੂ ਹੋਵੇਗੀ ਅਤੇ ਜਲਦੀ ਹੀ ਇਹ ਪੂਰੇ ਦੇਸ਼ ਨੂੰ ਕਵਰ ਕਰੇਗੀ।

ਇਸ ਮੌਕੇ ਤੇ ਸਮਝੌਤਾ ਪੱਤਰ ‘ਤੇ ਮੈਸਰਜ਼ ਸੇਠ ਇੰਡਸਟਰੀਅਲ ਕਾਰਪੋਰੇਸ਼ਨ ਵਲੋਂ ਸ਼੍ਰੀ ਕੇ ਕੇ ਸੇਠ ਚੇਅਰਮੈਨ ਅਤੇ ਸ਼੍ਰੀ ਰਾਜੇਸ਼ ਸੇਠ ਅਤੇ ਅਤੇ ਯੂਨੀਅਨ ਬੈਂਕ ਆਫ ਇੰਡੀਆ ਵਲੋਂ ਸ਼੍ਰੀ ਰਾਕੇਸ਼ ਮਿੱਤਲ ਡੀਜੀਐਮ, ਸ਼੍ਰੀ ਅਮਿਤ ਕੁਮਾਰ ਡਿਪਟੀ ਡੀ.ਜੀ.ਐਮ., ਸ਼੍ਰੀ ਲੇਖਨਾਥ ਝਾਅ ਯੂਨੀਅਨ ਬੈਂਕ ਆਫ ਇੰਡੀਆ ਦੀ ਲੁਧਿਆਣਾ ਸ਼ਾਖਾ ਦੇ ਬ੍ਰਾਂਚ ਮੈਨੇਜਰ ਹਾਜਰ ਸਨ |

ਈ-ਲੋਡਰ ਅਤੇ ਈ-ਰਿਕਸ਼ਾ ਵਾਤਾਵਰਣ ਅਨੁਕੂਲ ਹਨ ਕਿਉਂਕਿ ਇਹ ਕੋਈ ਪ੍ਰਦੂਸ਼ਣ ਨਹੀਂ ਛੱਡਦੇ। ਈ-ਲੋਡਰ ਅਤੇ ਈ-ਰਿਕਸ਼ਾ ਸਮਾਰਟ ਸਿਟੀ ਪ੍ਰੋਜੈਕਟਾਂ ਲਈ ਵੀ ਮਦਦ ਕਰਨਗੇ ਕਿਉਂਕਿ ਕਿਸੇ ਵੀ ਕਿਸਮ ਦਾ ਸ਼ੋਰ ਪ੍ਰਦੂਸ਼ਣ ਜਾਂ ਹਵਾ ਪ੍ਰਦੂਸ਼ਣ ਨਹੀਂ ਪੈਦਾ ਕਰਦੇ।

Facebook Comments

Trending