langar hall Archives - Ludhiana Live

ਸ੍ਰੀ ਦਰਬਾਰ ਸਾਹਿਬ: ਲੰਗਰ ਹਾਲ ਵਿੱਚ ਸੇਵਾਦਾਰ ਨਾਲ ਵਾਪਰਿਆ ਵੱਡਾ ਹਾਦਸਾ
ਅੰਮ੍ਰਿਤਸਰ: ਹਰ ਰੋਜ਼ ਲੱਖਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਸੇਵਾ ਕਰਨ ਲਈ ਆਉਂਦੇ ਹਨ। ਇਸ ਦੌਰਾਨ ਪਿਛਲੇ ਦਿਨੀਂ ਇੱਕ ਸ਼ਰਧਾਲੂ ਬਲਬੀਰ ਸਿੰਘ ਪੁੱਤਰ ਖਜਾਨ ਸਿੰਘ ਵਾਸੀ ਪਿੰਡ ਲਹਿਲ, ਤਹਿਸੀਲ ਧਾਰੀਵਾਲ, ਜ਼ਿਲ੍ਹਾ ਗੁਰਦਾਸਪੁਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਇਆ ਸੀ ਅਤੇ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਹਾਲ ਵਿਖੇ ਸੇਵਾ ਲਈ ਗਿਆ | ਜਿੱਥੇ ਉਸ ਨਾਲ ਵੱਡਾ ਹਾਦਸਾ ਵਾਪਰ ਗਿਆ।

ਜਾਣਕਾਰੀ ਅਨੁਸਾਰ ਬਲਬੀਰ ਸਿੰਘ ਜਦੋਂ ਸੇਵਾ ਕਰ ਰਿਹਾ ਸੀ ਤਾਂ ਉਹ ਤਿਲਕ ਕੇ ਕੜਾਹੀ ਵਿੱਚ ਡਿੱਗ ਗਿਆ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਨੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹ 70 ਫੀਸਦੀ ਜ਼ਖਮੀ ਹੈ। ਫਿਲਹਾਲ ਉਹ ਖਤਰੇ ਤੋਂ ਬਾਹਰ ਹੈ ਅਤੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ।

The post ਸ੍ਰੀ ਦਰਬਾਰ ਸਾਹਿਬ: ਲੰਗਰ ਹਾਲ ਵਿੱਚ ਸੇਵਾਦਾਰ ਨਾਲ ਵਾਪਰਿਆ ਵੱਡਾ ਹਾਦਸਾ appeared first on Ludhiana Live.

ਵਿਲੱਖਣ ਵਿਵਸਥਾ ਹੈ ਲੰਗਰ ਗੁਰੂ ਰਾਮਦਾਸ ਦੀ, ਹਫ਼ਤੇ ਦੇ ਲੰਗਰ ਦਾ ਮੀਨੂ ਪਹਿਲਾਂ ਹੁੰਦਾ ਹੈ ਤਿਆਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੀ ਸੰਗਤ ਲਈ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਵਿਖੇ ਹਫ਼ਤੇ ਭਰ ਦੇ ਲੰਗਰ ਦਾ ਮੀਨੂ ਪਹਿਲਾਂ ਹੀ ਤਿਆਰ ਹੁੰਦਾ ਹੈ। ਆਮ ਦਿਨਾਂ ਵਿਚ ਇਕ ਲੱਖ, ਸ਼ਨਿਚਰਵਾਰ ਤੇ ਐਤਵਾਰ ਦੋ ਲੱਖ ਤੋਂ ਵੱਧ ਅਤੇ ਗੁਰਪੁਰਬ ਅਤੇ ਇਤਿਹਾਸਕ ਦਿਹਾੜਿਆਂ ’ਤੇ ਦੋ ਤੋਂ ਚਾਰ ਲੱਖ ਸੰਗਤ 24 ਘੰਟਿਆਂ ਵਿਚ ਲੰਗਰ ਛੱਕਦੀਆਂ ਹਨ। ਲੰਗਰ ਵਿਚ ਦਾਲਾਂ, ਸਬਜ਼ੀਆਂ, ਮਿੱਠਾ, ਚਾਵਲ, ਪ੍ਰਸ਼ਾਦਾ, ਚਾਹ ਆਦਿ 24 ਘੰਟੇ ਮਿਲਦੀ ਹੈ, 5 ਕਰੋੜ ਦੇ ਕਰੀਬ ਸੰਗਤ ਹਰ ਸਾਲ ਲੰਗਰ ਛੱਕਦੀ ਹੈ।

ਲੰਗਰ ਦੇ ਪ੍ਰਬੰਧ ਲਈ ਮੈਨੇਜਰ ਸਤਿੰਦਰ ਸਿੰਘ ਤੇ ਦੋ ਮੀਤ ਮੈਨੇਜਰ ਗੁਰਤਿੰਦਰ ਪਾਲ ਸਿੰਘ ਤੇ ਬਲਵਿੰਦਰ ਸਿੰਘ 450 ਸੇਵਾਦਾਰਾਂ ਤੇ 12 ਹਲਵਾਈਆਂ ਨਾਲ 24 ਘੰਟੇ ਪ੍ਰਬੰਧ ਚਲਾਉਂਦੇ ਹਨ। ਇਥੇ ਅਣਗਿਣਤ ਸੰਗਤ ਸ਼ਰਧਾ ਅਨੁਸਾਰ ਲੰਗਰ ਤਿਆਰ ਕਰਨ, ਵਰਤਾਉਣ, ਬਰਤਨਾਂ ਦੀ ਸਫਾਈ ਆਦਿ ਦੀ ਸੇਵਾ ਕਰਦੀ ਹੈ। ਦੁਨੀਆ ਭਰ ਵਿਚ ਸਭ ਤੋਂ ਵੱਡੀ ਫ੍ਰੀ ਰਸੋਈ ਵੱਜੋਂ ਜਾਣੀ ਜਾਂਦੀ ਸ੍ਰੀ ਗੁਰੂ ਰਾਮਦਾਸ ਜੀ ਦਾ ਲੰਗਰ ਘਰ ਹੈ।

ਇਥੇ ਧਾਰਮਿਕ ਸ਼ਖ਼ਸੀਅਤਾਂ, ਦੇਸ਼ਾਂ ਦੇ ਰਾਜੇ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਮੰਤਰੀ, ਸੂਬਿਆਂ ਦੇ ਮੁੱਖ ਮੰਤਰੀ, ਸਰਕਾਰੀ ਉੱਚ ਅਹੁਦਿਆਂ ’ਤੇ ਤਾਇਨਾਤ ਅਧਿਕਾਰੀ ਆਮ ਸੰਗਤ ਨਾਲ ਪੰਗਤ ਵਿਚ ਬੈਠ ਕੇ ਮਰਿਆਦਾ ਅਨੁਸਾਰ ਲੰਗਰ ਛਕਦੇ ਹਨ। ਇਥੇ ਸੰਗਤ ਦੀ ਆਮਦ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਇਥੋਂ ਦੇ ਪ੍ਰਬੰਧ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ।

24 ਘੰਟੇ ਲੰਗਰ ਤਿਆਰ ਕਰਨ ਲਈ ਲੱਕੜ, ਪਾਈਪ ਲਾਈਨ ਗੈਸ ਤੇ ਗੈਸ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਿਸ ਵਿਚ 100 ਕੁਇੰਟਲ ਲੱਕੜ, 20 ਸਿਲੰਡਰ, 150 ਯੂਨਿਟ ਪੀਐੱਨਜੀ ਪਾਈਪ ਲਾਈਨ ਰਾਹੀਂ ਗੈਸ ਦੀ ਹਰ ਰੋਜ਼ ਵਰਤੋਂ ਹੁੰਦੀ ਹੈ ਜੋ ਵੱਧ ਲੰਗਰ ਤਿਆਰ ਕਰਨ ਸਮੇਂ ਵੱਧ ਜਾਂਦੀ ਹੈ।

ਲੰਗਰ ਵਿਚ ਮੌਸਮੀ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਸਾਲ ’ਚ ਜ਼ਿਆਦਾਤਰ ਆਲੂ-ਮਟਰ, ਆਲੂ-ਪਨੀਰ, ਆਲੂ-ਨਿਊਟਰੀ ਤਿਆਰ ਹੁੰਦੀ ਹੈ। ਇਸ ਤੋਂ ਇਲਾਵਾ ਆਲੂ-ਗੋਭੀ, ਆਲੂ-ਗਾਜਰ, ਆਲੂ-ਬੈਂਗਣ, ਸ਼ਲਗਮ, ਕੱਦੂ, ਘੀਆਂ, ਘੀਆ ਤੋਰੀ ਆਦਿ ਮੌਸਮੀ ਸਬਜ਼ੀਆਂ ਤਿਆਰ ਕੀਤੀਆਂ ਜਾਂਦੀਆਂ ਹਨ। ਫਰਵਰੀ ’ਚ ਸਾਗ-ਮੱਕੀ ਦੀ ਰੋਟੀ ਤੇ ਸਾਉਣ ਵਿਚ ਖੀਰ-ਪੂੜੇ ਵੀ ਤਿਅਰ ਕੀਤੇ ਜਾਂਦੇ ਹਨ।

ਸੋਮਵਾਰ- ਪ੍ਰਸ਼ਾਦੇ ਨਾਲ ਚਿੱਟੇ ਛੋਲੇ, ਦਾਲ, ਸਬਜ਼ੀ, ਖੀਰ, ਨਮਕੀਨ ਚੌਲ ਤਿਆਰ ਹੁੰਦੇ ਹਨ।

ਮੰਗਲਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਦਾਲ, ਸਬਜ਼ੀ, ਸੇਵੀਆਂ, ਨਮਕੀਨ ਚੌਲ ਤਿਆਰ ਹੁੰਦੇ ਹਨ।

ਬੁੱਧਵਾਰ- ਪ੍ਰਸ਼ਾਦੇ ਨਾਲ ਦਾਲ, ਕੜੀ-ਚਾਵਲ, ਖੀਰ ਸਬਜ਼ੀ ਤਿਆਰ ਹੁੰਦੀ ਹੈ।

ਵੀਰਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਦਾਲ, ਕੜਾਹ ਪ੍ਰਸ਼ਾਦ, ਨਮਕੀਨ ਚੌਲ ਤਿਆਰ ਹੁੰਦੇ ਹਨ।

ਸ਼ੁੱਕਰਵਾਰ- ਪ੍ਰਸ਼ਾਦੇ ਨਾਲ ਰਾਜਮਾਂਹ, ਦਾਲ, ਸਬਜ਼ੀ, ਖੀਰ, ਚੌਲ ਤਿਆਰ ਹੁੰਦੇ ਹਨ।

ਸ਼ਨਿਚਰਵਾਰ- ਪ੍ਰਸ਼ਾਦੇ ਨਾਲ ਕਾਲੇ ਛੋਲੇ, ਸਬਜ਼ੀ, ਦਾਲ, ਖੀਰ, ਨਮਕੀਨ ਚੌਲ ਤਿਆਰ ਹੁੰਦੇ ਹਨ।

ਐਤਵਾਰ- ਪ੍ਰਸ਼ਾਦੇ ਨਾਲ ਕੜੀ-ਚੌਲ, ਦਾਲ, ਸਬਜ਼ੀ, ਨਮਕੀਨ ਚੌਲ, ਸੇਵੀਆਂ, ਖੀਰ ਤਿਆਰ ਹੁੰਦੀ ਹੈ।

ਆਮ ਦਿਨਾਂ ’ਚ ਇਕ ਲੱਖ ਸੰਗਤ ਲਈ ਲੰਗਰ ਤਿਆਰ ਕਰਨ ਵਾਸਤੇ 60 ਕੁਇੰਟਲ ਆਟਾ, 15 ਕੁਇੰਟਲ ਚੌਲ, 17 ਕੁਇੰਟਲ ਦਾਲਾਂ, 20 ਕੁਇੰਟਲ ਸਬਜ਼ੀ, 2000 ਲੀਟਰ ਦੁੱਧ, 15 ਕੁਇੰਟਲ ਸੁੱਕਾ ਦੁੱਧ, ਦੇਸੀ ਘਿਓ, ਮਸਾਲੇ ਆਦਿ ਲੱਗਦੇ ਹਨ। ਜਿਸ ਤਰ੍ਹਾਂ ਸੰਗਤ ਦੀ ਆਮਦ ਵੱਧਦੀ ਹੈ ਲਾਗਤ ਦੁੱਗਣੀ ਜਾਂ ਇਸ ਤੋਂ ਵੀ ਵੱਧ ਹੋ ਜਾਂਦੀ ਹੈ।

The post ਵਿਲੱਖਣ ਵਿਵਸਥਾ ਹੈ ਲੰਗਰ ਗੁਰੂ ਰਾਮਦਾਸ ਦੀ, ਹਫ਼ਤੇ ਦੇ ਲੰਗਰ ਦਾ ਮੀਨੂ ਪਹਿਲਾਂ ਹੁੰਦਾ ਹੈ ਤਿਆਰ appeared first on Ludhiana Live.

ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਦੇ ਲੰਗਰ ਹਾਲ ਦਾ ਰੱਖਿਆ ਨੀਂਹ ਪੱਥਰ
ਲੁਧਿਆਣਾ : ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ (ਰਜਿ.) ਬਲਾਕ ਜੇ, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਦੇ ਲੰਗਰ ਹਾਲ ਦਾ ਨੀਂਹ ਪੱਥਰ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਅਰਦਾਸ ਕਰਨ ਉਪਰੰਤ ਚੇਅਰਮੈਨ ਜਿਲ੍ਹਾ ਵਿੱਤ ਅਤੇ ਯੋਜਨਾ ਵਿਭਾਗ ਸ਼ਰਨ ਪਾਲ ਸਿੰਘ ਮੱਕੜ ਅਤੇ ਚੇਅਰਮੈਨ ਕੋਅਪਰੇਟਿਵ ਐਗਰੀ ਡਿਵੈਲਪਮੈਂਟ ਬੈਂਕ ਸੀ ਏ ਸੁਰੇਸ਼ ਗੋਇਲ ਨੇ ਕੀਤਾ।

ਇਸ ਮੌਕੇ ‘ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਮਨ ਭੱਠਲ, ਰਿਟਾ. ਡੀ ਐਸ ਪੀ ਜਗਦੀਪ ਸਿੰਘ ਭੱਠਲ ਅਤੇ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਚੇਅਰਮੈਨ ਦਲਜੀਤ ਸਿੰਘ ਗਰੇਵਾਲ, ਪ੍ਰਧਾਨ ਰਾਜਿੰਦਰ ਸਿੰਘ ਗੋਲਡੀ, ਸੈਕਟਰੀ ਭੁਪਿੰਦਰ ਸਿੰਘ, ਗੁਰਿੰਦਰਪਾਲ ਸਿੰਘ ਪੱਪੂ, ਗੁਰਚਰਨ ਸਿੰਘ ਵਿੰਟਾ, ਗੁਲਸ਼ਨ ਸਿੰਘ ਬੁਟਰ, ਗੁਰਮੀਤ ਸਿੰਘ, ਮੋਹਨੀ ਕੰਗ, ਹਰਪ੍ਰੀਤ ਸਿੰਘ ਬੁਟਰ ਮੌਜੂਦ ਸਨ।

ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਨੇ ਸੰਗਤਾਂ ਨੂੰ ਛਬੀਲ ਪਿਲਾਉਣ ਦੀ ਸੇਵਾ ਕੀਤੀ। ਗੁਰਦੁਆਰਾ ਸਾਹਿਬ ਦੇ ਆਸ ਪਾਸ ਦੇ ਇਲਾਕਾ ਵਾਸੀਆਂ ਨੇ ਇਲਾਕੇ ਦੀਆਂ ਮੁਸ਼ਕਿਲਾਂ ਦਾ ਮੰਗ ਪੱਤਰ ਚੇਅਰਮੈਨ ਮੱਕੜ ਹੋਰਾਂ ਨੂੰ ਸੋਂਪਿਆ। ਮੌਕੇ ਤੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਚੇਅਰਮੈਨ ਮੱਕੜ ਨੇ ਉਨ੍ਹਾਂ ਦੇ ਇਲਾਕੇ ਦਾ ਦੌਰਾ ਵੀ ਕੀਤਾ।

ਇਸ ਮੌਕੇ ‘ਤੇ ਸਬੰਧਿਤ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਇਲਾਕੇ ਦੀਆਂ ਮੁਸ਼ਕਿਲਾਂ ਨੂੰ ਜਲਦੀ ਹੱਲ ਕਰਨ ਲਈ ਕਿਹਾ। ਇਸ ਉਪਰੰਤ ਚੇਅਰਮੈਨ ਮੱਕੜ ਬਲਾਕ ਪ੍ਰਧਾਨ ਅਮਨ ਭੱਠਲ ਹੋਰਾਂ ਦੇ ਗ੍ਰਹਿ ਵਿਖੇ ਗਏ ਜਿਥੇ ਪੁੱਜਣ ਤੇ ਜਗਦੀਪ ਸਿੰਘ ਭੱਠਲ ਹੋਰਾਂ ਵੱਲੋਂ ਚੇਅਰਮੈਨ ਮੱਕੜ ਹੋਰਾਂ ਦਾ ਆਉਣ ਤੇ ਧੰਨਵਾਦ ਕੀਤਾ।

The post ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਦੇ ਲੰਗਰ ਹਾਲ ਦਾ ਰੱਖਿਆ ਨੀਂਹ ਪੱਥਰ appeared first on Ludhiana Live.