Akshay kumar Archives - Ludhiana Live

ਫ਼ਿਲਮ ‘OMG 2’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ ‘ਚ ਦਿਸੇ ਅਕਸ਼ੈ ਕੁਮਾਰ
ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋਂ ‘OMG 2’ ਨੂੰ ਲੈ ਕੇ ਸੁਰਖੀਆਂ ‘ਚ ਹਨ। ਜਦੋਂ ਤੋਂ ਇਸ ਫ਼ਿਲਮ ਦਾ ਐਲਾਨ ਕੀਤਾ ਗਿਆ ਹੈ, ਉਦੋਂ ਤੋਂ ਪ੍ਰਸ਼ੰਸਕ ਉਸ ਨੂੰ ਵੱਖਰੇ ਕਿਰਦਾਰ ‘ਚ ਦੇਖਣ ਲਈ ਉਤਸੁਕ ਹਨ।

ਦੱਸ ਦਈਏ ਕਿ ਅਕਸ਼ੈ ਕੁਮਾਰ ਦੀ ਇਹ ਆਉਣ ਵਾਲੀ ਫ਼ਿਲਮ ਅਗਸਤ ‘ਚ ਰਿਲੀਜ਼ ਹੋ ਰਹੀ ਹੈ। ਫ਼ਿਲਮ ਦੀ ਰਿਲੀਜ਼ਿੰਗ ‘ਚ ਸਿਰਫ ਇਕ ਮਹੀਨਾ ਬਾਕੀ ਹੈ। ਅਜਿਹੇ ‘ਚ ਮੇਕਰਸ ਨੇ ‘OMG 2’ ਦਾ ਟੀਜ਼ਰ ਕੁਝ ਹੀ ਦਿਨਾਂ ‘ਚ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।

ਇਸ ਦੇ ਨਾਲ ਹੀ ‘OMG 2’ ਤੋਂ ਅਕਸ਼ੈ ਕੁਮਾਰ ਦਾ ਨਵਾਂ ਲੁੱਕ ਸਾਹਮਣੇ ਆਇਆ ਹੈ, ਜਿਸ ‘ਚ ਉਹ ਮਹਾਦੇਵ ਵਾਂਗ ਨਜ਼ਰ ਆ ਰਹੇ ਹਨ। ਅਕਸ਼ੈ ਕੁਮਾਰ ਦੇ ਇਸ ਲੁੱਕ ਨੂੰ ਵੇਖ ਕੇ ਫੈਨਜ਼ ਹੁਣ ਫ਼ਿਲਮ ਪ੍ਰਤੀ ਹੋਰ ਉਤਸ਼ਾਹਿਤ ਹੋ ਗਏ ਹਨ।

The post ਫ਼ਿਲਮ ‘OMG 2’ ਦਾ ਨਵਾਂ ਪੋਸਟਰ ਆਇਆ ਸਾਹਮਣੇ, ਮਹਾਦੇਵ ਦੇ ਰੂਪ ‘ਚ ਦਿਸੇ ਅਕਸ਼ੈ ਕੁਮਾਰ appeared first on Ludhiana Live.

ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ
ਬਾਲੀਵੁੱਡ ਲਈ ਸਾਲ 2022 ਬਾਕਸ ਆਫਿਸ ਦੇ ਲਿਹਾਜ਼ ਨਾਲ ਕੁਝ ਖ਼ਾਸ ਨਹੀਂ ਰਿਹਾ। ਇਕ ਜਾਂ ਦੋ ਫ਼ਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ ਵੱਡੇ-ਵੱਡੇ ਕਲਾਕਾਰਾਂ ਦੀਆਂ ਵੱਡੇ ਬਜਟ ਦੀਆਂ ਫ਼ਿਲਮਾਂ ਫਲਾਪ ਰਹੀਆਂ ਹਨ। ਅੱਜ ਅਸੀਂ ਤੁਹਾਡੇ ਲਈ ਸਾਲ 2022 ਦੀਆਂ ਵੱਡੇ ਬਜਟ ਵਾਲੀਆਂ 10 ਫ਼ਿਲਮਾਂ ਦੀ ਲਿਸਟ ਲੈ ਕੇ ਆਏ ਹਾਂ, ਜਿਨ੍ਹਾਂ ਦੀ ਕਮਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ–

ਹੀਰੋਪੰਤੀ 2

29 ਅਪ੍ਰੈਲ, 2022 ਨੂੰ ਰਿਲੀਜ਼ ਹੋਈ ਅਹਿਮਦ ਖ਼ਾਨ ਦੀ ਇਹ ਫ਼ਿਲਮ ਬਾਕਸ ਆਫਿਸ ’ਤੇ ਕੁਝ ਕਰ ਦਿਖਾਉਣ ’ਚ ਸਫਲ ਨਹੀਂ ਰਹੀ। ਇਸ ਫ਼ਿਲਮ ’ਚ ਟਾਈਗਰ ਸ਼ਰਾਫ ਤੇ ਤਾਰਾ ਸੁਤਾਰੀਆ ਮੁੱਖ ਭੂਮਿਕਾ ’ਚ ਸਨ, ਜਦਕਿ ਨਵਾਜ਼ੂਦੀਨ ਸਿੱਦੀਕੀ ਨੇ ਵੀ ਅਹਿਮ ਭੂਮਿਕਾ ਨਿਭਾਈ। ਮੀਡੀਆ ਰਿਪੋਰਟ ਦੀ ਮੰਨੀਏ ਤਾਂ 70 ਕਰੋੜ ਰੁਪਏ ’ਚ ਬਣ ਕੇ ਤਿਆਰ ਹੋਈ ਇਹ ਫ਼ਿਲਮ ਬਾਕਸ ਆਫਿਸ ’ਤੇ ਲਗਭਗ 35.13 ਕਰੋੜ ਰੁਪਏ ਹੀ ਕਮਾ ਸਕੀ।

ਜਯੇਸ਼ਭਾਈ ਜ਼ੋਰਦਾਰ

13 ਮਈ, 2022 ਨੂੰ ਰਿਲੀਜ਼ ਹੋਈ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਦੀ ਇਸ ਫ਼ਿਲਮ ਨੂੰ ਕਾਫੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਦਿਵਿਆਂਗ ਠੱਕਰ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਕੁਲ ਬਜਟ 86 ਕਰੋੜ ਰੁਪਏ ਦੱਸਿਆ ਗਿਆ ਸੀ ਪਰ ਬਾਕਸ ਆਫਿਸ ’ਤੇ ਇਹ ਕੁਝ ਕਮਾਲ ਨਹੀਂ ਦਿਖਾ ਸਕੀ ਤੇ ਫ਼ਿਲਮ ਸਿਰਫ 26.13 ਕਰੋੜ ਰੁਪਏ ਹੀ ਕਮਾਈ ਕਰ ਸਕੀ।

ਬੱਚਨ ਪਾਂਡੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਅਕਸ਼ੇ ਕੁਮਾਰ ਦੀ ਇਹ ਫ਼ਿਲਮ 18 ਮਾਰਚ, 2022 ਨੂੰ ਰਿਲੀਜ਼ ਹੋਈ ਸੀ ਪਰ ਇਹ ਫ਼ਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ’ਚ ਅਸਮਰੱਥ ਰਹੀ। ਫਰਹਾਦ ਸਾਮਜੀ ਦੀ ਇਸ ਫ਼ਿਲਮ ਨੂੰ ਬਣਨ ’ਚ ਲਗਭਗ 165 ਕਰੋੜ ਰੁਪਏ ਲੱਗੇ ਪਰ ਬਾਕਸ ਆਫਿਸ ’ਤੇ ਫ਼ਿਲਮ ਦੀ ਕਮਾਈ ਸਿਰਫ 73.17 ਕਰੋੜ ਰੁਪਏ ਹੀ ਰਹੀ।

ਸਮਰਾਟ ਪ੍ਰਿਥਵੀਰਾਜ

ਉਥੇ ਅਕਸ਼ੇ ਕੁਮਾਰ ਦੀ ਇਹ ਦੂਜੀ ਫ਼ਿਲਮ ਸੀ, ਜੋ ਫਲਾਪ ਸਾਬਿਤ ਹੋਈ। ਚੰਦਰਪ੍ਰਕਾਸ਼ ਦਿਵੇਦੀ ਵਲੋਂ ਨਿਰਦੇਸ਼ਿਤ ਇਹ ਫ਼ਿਲਮ 3 ਜੂਨ, 2022 ’ਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਬਣਾਉਣ ’ਚ ਲਗਭਗ 150 ਤੋਂ 200 ਕਰੋੜ ਰੁਪਏ ਖਰਚਾ ਆਇਆ ਸੀ ਪਰ ਫ਼ਿਲਮ ਬਾਕਸ ਆਫਿਸ ’ਤੇ ਸਿਰਫ 90.32 ਕਰੋੜ ਰੁਪਏ ਹੀ ਕਮਾ ਪਾਈ।

ਰਕਸ਼ਾ ਬੰਧਨ

ਅਕਸ਼ੇ ਕੁਮਾਰ ਦੀ ਤੀਜੀ ਫ਼ਿਲਮ ‘ਰਕਸ਼ਾ ਬੰਧਨ’ ਤੋਂ ਵੀ ਜਿੰਨੀ ਮੇਕਰਜ਼ ਨੂੰ ਉਮੀਦ ਸੀ, ਉਸ ’ਤੇ ਫ਼ਿਲਮ ਖਰੀ ਨਹੀਂ ਉਤਰੀ। ਆਨੰਦ ਐੱਲ. ਰਾਏ ਦੇ ਨਿਰਦੇਸ਼ਨ ’ਚ ਬਣੀ ਇਸ ਫ਼ਿਲਮ ਦਾ ਬਜਟ ਲਗਭਗ 100 ਕਰੋੜ ਰੁਪਏ ਸੀ ਪਰ ਇਸ ਦੀ ਕੁਲ ਕਮਾਈ ਸਿਰਫ 62.62 ਕਰੋੜ ਰੁਪਏ ਹੀ ਰਹੀ।

ਲਾਲ ਸਿੰਘ ਚੱਢਾ

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਨੂੰ ਆਪਣੀ ਇਸ ਫ਼ਿਲਮ ਤੋਂ ਕਾਫੀ ਉਮੀਦਾਂ ਸਨ। ਇਸ ਲਈ ਉਨ੍ਹਾਂ ਨੇ ਫ਼ਿਲਮ ਦੀ ਰੱਜ ਕੇ ਪ੍ਰਮੋਸ਼ਨ ਕੀਤੀ ਪਰ ਫ਼ਿਲਮ ਦੀ ਕਹਾਣੀ ਦਰਸ਼ਕਾਂ ਨੂੰ ਸਿਨੇਮਾਘਰਾਂ ਤਕ ਲਿਆਉਣ ’ਚ ਸਫਲ ਨਹੀਂ ਰਹੀ ਤੇ ਫ਼ਿਲਮ ਫਲਾਪ ਹੋ ਗਈ। ਫ਼ਿਲਮ ਦਾ ਬਜਟ 180 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਸਿਰਫ 129.64 ਕਰੋੜ ਰੁਪਏ ਹੀ ਰਹੀ।

ਧਾਕੜ

20 ਮਈ, 2022 ਨੂੰ ਰਿਲੀਜ਼ ਹੋਈ ਕੰਗਨਾ ਰਣੌਤ ਦੀ ਇਹ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਸਾਬਿਤ ਹੋਈ। ਰਜਨੀਸ਼ ਘਈ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਬਜਟ ਲਗਭਗ 85 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਸਿਰਫ 2.5 ਕਰੋੜ ਰੁਪਏ ਹੀ ਰਹੀ।

ਅਟੈਕ ਪਾਰਟ 1

1 ਅਪ੍ਰੈਲ, 2022 ਨੂੰ ਰਿਲੀਜ਼ ਹੋਈ ਬਾਲੀਵੁੱਡ ਦੇ ਦਿੱਗਜ ਅਦਾਕਾਰ ਜੌਨ ਅਬ੍ਰਾਹਮ ਦੀ ਇਹ ਫ਼ਿਲਮ ਵੀ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਲਿਆਉਣ ’ਚ ਸਫਲ ਨਹੀਂ ਹੋਈ। ਲਕਸ਼ੇ ਰਾਜ ਆਨੰਦ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਬਣਾਉਣ ’ਚ 80 ਕਰੋੜ ਰੁਪਏ ਲੱਗੇ ਪਰ ਫ਼ਿਲਮ ਦੀ ਕਮਾਈ ਸਿਰਫ 22.07 ਕਰੋੜ ਰੁਪਏ ਰਹੀ।

ਜਰਸੀ

ਸ਼ਾਹਿਦ ਕਪੂਰ ਦੀ ਇਹ ਫ਼ਿਲਮ ਬਹੁਤ ਪਹਿਲਾਂ ਹੀ ਰਿਲੀਜ਼ ਹੋ ਜਾਣੀ ਸੀ ਪਰ ਕੋਵਿਡ ਕਾਰਨ ਇਸ ਨੂੰ 22 ਅਪ੍ਰੈਲ, 2022 ਨੂੰ ਰਿਲੀਜ਼ ਕੀਤਾ ਗਿਆ ਪਰ ਫ਼ਿਲਮ ਬਾਕਸ ਆਫਿਸ ’ਤੇ ਫਲਾਪ ਹੋ ਗਈ। ਇਸ ਫ਼ਿਲਮ ਦਾ ਬਜਟ 80 ਕਰੋੜ ਰੁਪਏ ਸੀ ਪਰ ਇਸ ਦੀ ਕਮਾਈ ਸਿਰਫ 27.9 ਕਰੋੜ ਰੁਪਏ ਹੀ ਰਹੀ।

ਸ਼ਮਸ਼ੇਰਾ

ਰਣਬੀਰ ਕਪੂਰ ਦੀ ਇਸ ਫ਼ਿਲਮ ਦੀ ਦਰਸ਼ਕਾਂ ਨੂੰ ਕਾਫੀ ਬੇਸਬਰੀ ਨਾਲ ਉਡੀਕ ਸੀ ਪਰ ਜਦੋਂ ਫ਼ਿਲਮ ਰਿਲੀਜ਼ ਹੋਈ ਤਾਂ ਇਸ ਦਾ ਕੁਝ ਖ਼ਾਸ ਅਸਰ ਬਾਕਸ ਆਫਿਸ ’ਤੇ ਨਹੀਂ ਦਿਖਿਆ। ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਬਜਟ ਲਗਭਗ 150 ਕਰੋੜ ਰੁਪਏ ਸੀ ਪਰ ਫ਼ਿਲਮ ਦੀ ਕੁਲ ਕਮਾਈ ਲਗਭਗ 63.58 ਕਰੋੜ ਰੁਪਏ ਹੀ ਰਹੀ।

The post ਬਾਲੀਵੁੱਡ ਦੀਆਂ 10 ਵੱਡੀਆਂ ਫ਼ਿਲਮਾਂ, ਜੋ ਬਾਕਸ ਆਫਿਸ ’ਤੇ ਡਿੱਗੀਆਂ ਮੂਧੇ ਮੂੰਹ appeared first on Ludhiana Live.

ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ ‘ਚ ਨੇ ਇਹ ਫ਼ਿਲਮਾਂ
ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ 9 ਸਤੰਬਰ ਨੂੰ ਆਪਣਾ ਜਨਮਦਿਨ ਮਨਾ ਰਹੇ ਹਨ। ਪੰਜਾਬ ਦੇ ਅੰਮ੍ਰਿਤਸਰ ’ਚ ਜਨਮੇ ਅਕਸ਼ੈ ਕੁਮਾਰ ਦਾ ਅਸਲੀ ਨਾਂ ਰਾਜੀਵ ਹਰੀ ਓਮ ਭਾਟੀਆ ਹੈ। ਅਦਾਕਾਰਾ ਨੂੰ ਪ੍ਰਸ਼ੰਸਕਾਂ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਹੈਸ਼ਟੈਗ ਅਕਸ਼ੈ ਕੁਮਾਰ ਟ੍ਰੈਂਡ ਕਰ ਰਿਹਾ ਹੈ। ਅਕਸ਼ੈ ਨੇ ਬਾਲੀਵੁੱਡ ਇੰਡਸਟਰੀ ’ਤੇ ਵਖਰੀ ਪਹਿਚਾਣ ਬਣਾਈ ਹੈ। ਅਦਾਕਾਰੀ ਦੇ ਨਾਲ-ਨਾਲ ਅਕਸ਼ੈ ਨੇ ਆਪਣੇ ਕਿਰਦਾਰਾਂ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਦਿਖਾਇਆ ਹੈ।

ਅਕਸ਼ੈ ਨੇ ਤੀਹ ਸਾਲ ਤੋਂ ਜ਼ਿਆਦਾ ਦੇ ਆਪਣੇ ਕਰੀਅਰ ’ਚ ਕਈ ਕਿਰਦਾਰ ਨਿਭਾਏ ਹਨ। ਇਨ੍ਹਾਂ ’ਚ ਸਟੰਟਮੈਨ ਤੋਂ ਲੈ ਕੇ ਬੇਰੁਜ਼ਗਾਰਾਂ, ਪੁਲਸ ਅਫ਼ਸਰਾਂ ਅਤੇ ਫ਼ੌਜੀ ਅਫ਼ਸਰਾਂ ਤੱਕ ਦੀਆਂ ਭੂਮਿਕਾਵਾਂ ਸ਼ਾਮਲ ਹਨ। ਇਕ ਪਾਸੇ ਜਿੱਥੇ ਅਕਸ਼ੈ ਆਪਣੀਆਂ ਫਿਲਮਾਂ ਨੂੰ ਲੈ ਕੇ ਸੁਰਖੀਆਂ ‘ਚ ਰਹੇ, ਉਥੇ ਹੀ ਦੂਜੇ ਪਾਸੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਸੁਰਖੀਆਂ ’ਚ ਰਹੀ। ਜਨਮਦਿਨ ਦੇ ਖਾਸ ਮੌਕੇ ’ਤੇ ਤੁਹਾਨੂੰ ਅਕਸ਼ੈ ਕੁਮਾਰ ਦੇ ਦੀ ਨੈੱਟਵਰਥ ਬਾਰੇ ਦੱਸਦੇ ਹਾਂ।

ਅਕਸ਼ੈ ਕੁਮਾਰ ਕਾਫ਼ੀ ਲਗਜ਼ਰੀ ਜੀਵਨ ਜਿਉਂਦੇ ਹਨ। ਖ਼ਬਰਾਂ ਮੁਤਾਬਕ ਅਕਸ਼ੈ ਕੁਮਾਰ ਦੀ ਕੁੱਲ ਜਾਇਦਾਦ 2 ਹਜ਼ਾਰ ਕਰੋੜ ਰੁਪਏ ਹੈ ਅਤੇ ਉਹ ਹਰ ਮਹੀਨੇ ਕਰੀਬ 4 ਕਰੋੜ ਰੁਪਏ ਕਮਾਉਂਦੇ ਹਨ। ਅਕਸ਼ੈ ਕੁਮਾਰ ਫ਼ਿਲਮਾਂ ਦੇ ਨਾਲ-ਨਾਲ ਵਿਗਿਆਪਨਾਂ ’ਚ ਵੀ ਕਮਾਈ ਕਰਦੇ ਹਨ। ਇਸ ਦੇ ਨਾਲ ਅਕਸ਼ੈ ਕੁਮਾਰ ਕੋਲ ਇਕ ਪ੍ਰਾਈਵੇਟ ਜੈੱਟ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਜੁਹੂ ਸਥਿਤ ਬੰਗਲੇ ਦੀ ਕੀਮਤ ਕਰੀਬ 100 ਕਰੋੜ ਰੁਪਏ ਹੋਵੇਗੀ। ਅਕਸ਼ੈ ਕੁਮਾਰ ਕੋਲ ਰੋਲਸ ਰਾਇਸ ਤੋਂ ਲੈ ਕੇ ਬੈਂਟਲੇ ਤੱਕ ਲਗਜ਼ਰੀ ਕਾਰਾਂ ਹਨ।

ਅਕਸ਼ੈ ਕੁਮਾਰ ਨੇ ਬਾਲੀਵੁੱਡ ਫ਼ਿਲਮਾਂ ’ਚ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਕਈ ਫ਼ਿਲਮਾਂ ’ਚ ਆਰਮੀ ਮੈਨ ਦਾ ਕਿਰਦਾਰ ਨਿਭਾਇਆ ਹੈ। ਅਕਸ਼ੈ ਕੁਮਾਰ ਨੇ ਫ਼ਿਲਮ ਕੇਸਰੀ ’ਚ ਹੌਲਦਾਰ ਈਸ਼ਰ ਸਿੰਘ ਦੀ ਭੂਮਿਕਾ ਨਿਭਾਈ ਸੀ। ਫ਼ਿਲਮ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਫ਼ਿਲਮ ਨੇ ਬਾਕਸ ਆਫ਼ਿਸ ’ਤੇ ਰਿਕਾਰਡ ਤੋੜ ਕਾਰੋਬਾਰ ਕੀਤਾ ਹੈ।ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੇ ਸੂਰਿਆਵੰਸ਼ੀ ’ਚ ਪੁਲਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ। ਅਦਾਕਾਰਾ ਨੇ ਫ਼ਿਲਮ ਜੌਲੀ ਐੱਲ.ਐੱਲ.ਬੀ 2 ’ਚ ਵਕੀਲ ਸਨ। ਜੋ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤੀ ਗਈ ਅਤੇ ਬਾਕਸ ਆਫ਼ਿਸ ’ਤੇ ਵੀ ਚੰਗਾ ਕਲੈਕਸ਼ਨ ਕੀਤਾ ਸੀ।

ਇਸ ਤੋਂ ਇਲਾਵਾ ਅਦਾਕਾਰ ਨੇ ਭੂਲ ਭੁਲਈਆ ’ਚ ਇਕ ਪ੍ਰੋਫ਼ੈਸਰ ਦੀ ਭੂਮਿਕਾ ਨਿਭਾਈ ਹੈ, ਜੋ ਇਕ ਮਨੋਵਿਗਿਆਨ ਦੇ ਪ੍ਰੋਫ਼ੈਸਰ ਹਨ। ਇਨ੍ਹਾਂ ਕਿਰਦਾਰਾਂ ’ਚ ਅਦਾਕਾਰ ਨੂੰ ਪ੍ਰਸ਼ੰਸਕਾਂ ਤੋਂ ਬੇਹੱਦ ਪਿਆਰ ਮਿਲਿਆ ਅਤੇ ਬਾਕਸ ਆਫ਼ਿਸ ’ਤੇ ਫ਼ਿਲਮਾਂ ਨੇ ਚੰਗੀ ਕਮਾਈ ਵੀ ਹਾਸਲ ਕੀਤੀ ਹੈ।

ਅਕਸ਼ੈ ਕੁਮਾਰ ਨੇ ਬਾਲੀਵੁੱਡ ’ਚ 100 ਤੋਂ ਵੱਧ ਫ਼ਿਲਮਾਂ ’ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਬਾਕਸ ਆਫ਼ਿਸ ’ਤੇ ਹਿੱਟ ਸਾਬਤ ਹੋਈਆਂ ਹਨ। ਇਸ ’ਚ ਧੜਕਨ, ਅੰਦਾਜ਼, ਨਮਸਤੇ ਲੰਡਨ, ਹੇਰਾ ਫ਼ੇਰੀ, ਭੁੱਲ ਭੁਲਾਇਆ, ਸਿੰਘ ਇਜ਼ ਕਿੰਗ, ਗਰਮ ਮਸਾਲਾ, ਸਪੈਸ਼ਲ 26, ਬੇਬੀ, ਏਅਰਲਿਫ਼ਟ, ਕੇਸਰੀ, ਵਕਤ ਹਮਾਰਾ ਹੈ, ਮੈਂ ਖਿਲਾੜੀ ਤੂੰ ਅਨਾੜੀ, ਮੋਹਰਾ, ਮਿਸਟਰ ਐਂਡ ਮਿਸਿਜ਼ ਖਿਲਾੜੀ, ਜਾਨੀ ਦੁਸ਼ਮਨ, ਵੈਲਕਮ, ਹਾਊਸਫੁੱਲ, OMG,ਪੈਡਮੈਨ ਆਦਿ ਵਰਗੀਆਂ ਕਈ ਦਮਦਾਰ ਫ਼ਿਲਮਾਂ ਅਕਸ਼ੈ ਦੀਆਂ ਹਿੱਟ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਫ਼ਿਲਮਫ਼ੇਅਰ ਤੋਂ ਲੈ ਕੇ ਨੈਸ਼ਨਲ ਐਵਾਰਡ ਤੱਕ ਜਿੱਤ ਚੁੱਕੇ ਹਨ।

ਅਕਸ਼ੈ ਕੁਮਾਰ ਦੀ ਅਪਕੰਮਿਗ ਸੂਚੀ ’ਚ ‘ਜੌਲੀ ਐੱਲ.ਐੱਲ.ਬੀ 3’, ‘ਗੋਰਖਾ’, ‘ਰਾਮ ਸੇਤੂ’, ‘ਸੈਲਫੀ’, ‘ਮਿਸ਼ਨ ਸਿੰਡਰੈਲਾ’ ਅਤੇ ‘ਕੈਪਸੂਲ ਗਿੱਲ’ ਵਰਗੀਆਂ ਫ਼ਿਲਮਾਂ ਹਨ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਫ਼ਿਲਮ ‘ਦਿ ਐਂਡ’ ਨਾਲ ਆਪਣਾ ਡਿਜੀਟਲ ਡੈਬਿਊ ਕਰਨ ਜਾ ਰਹੇ ਹਨ।

The post ਅਕਸ਼ੈ ਕੁਮਾਰ ਦੇ ਜਨਮਦਿਨ ’ਤੇ ਜਾਣੋ ਨੈੱਟਵਰਥ ਅਤੇ ਖ਼ਾਸ ਕਿਰਦਾਰਾਂ ਬਾਰੇ, ਪਾਈਪਲਾਈਨ ‘ਚ ਨੇ ਇਹ ਫ਼ਿਲਮਾਂ appeared first on Ludhiana Live.

ਇਸ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’
ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ 11 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਇਸ ਸਾਲ ਰਿਲੀਜ਼ ਹੋਣ ਵਾਲੀ ਇਹ ਅਕਸ਼ੇ ਕੁਮਾਰ ਦੀ ਤੀਜੀ ਫ਼ਿਲਮ ਹੈ। ‘ਬੱਚਨ ਪਾਂਡੇ’ ਤੇ ‘ਸਮਰਾਟ ਪ੍ਰਿਥਵੀਰਾਜ’ ਦੇ ਬਾਕਸ ਆਫਿਸ ’ਤੇ ਨਿਰਾਸ਼ ਕਰਨ ਤੋਂ ਬਾਅਦ ‘ਰਕਸ਼ਾ ਬੰਧਨ’ ਤੋਂ ਕਾਫੀ ਉਮੀਦਾਂ ਹਨ। ਅਕਸ਼ੇ ਵੀ ਆਪਣੀ ਫ਼ਿਲਮ ਨੂੰ ਹਿੱਟ ਕਰਵਾਉਣ ਲਈ ਜੀਅ-ਤੋੜ ਮਿਹਨਤ ਕਰ ਰਹੇ ਹਨ।

ਅਕਸ਼ੇ ਦੀਆਂ ਫ਼ਿਲਮਾਂ ਦਾ ਉਸ ਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ। ਉਹ ਵੀ ਚਾਹੁਣ ਵਾਲਿਆਂ ਦਾ ਦਿਲ ਨਾ ਤੋੜਦਿਆਂ ਲਗਭਗ ਹਰ ਤਿੰਨ ਮਹੀਨਿਆਂ ’ਚ ਆਪਣੀ ਇਕ ਫ਼ਿਲਮ ਰਿਲੀਜ਼ ਕਰ ਰਹੇ ਹਨ। ਉਨ੍ਹਾਂ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਹੈ, ਜੋ ਕਿਸੇ ਕਾਰਨ ਫ਼ਿਲਮ ਸਿਨੇਮਾਘਰ ’ਚ ਨਹੀਂ ਦੇਖ ਪਾਉਂਦੇ। ਅਕਸ਼ੇ ਕੁਮਾਰ ਦੀ ‘ਰਕਸ਼ਾ ਬੰਧਨ’ ਓ. ਟੀ. ਟੀ. ਦੇ ਜ਼ੀ5 ਪਲੇਟਫਾਰਮ ’ਤੇ ਰਿਲੀਜ਼ ਤੋਂ ਕੁਝ ਦਿਨਾਂ ਬਾਅਦ ਦੇਖੀ ਜਾ ਸਕਦੀ ਹੈ।

ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫ਼ਿਲਮ ਸਿਨੇਮਾਘਰਾਂ ’ਚ ਰਿਲੀਜ਼ ਹੋਣ ਦੇ 8 ਹਫ਼ਤਿਆਂ ਬਾਅਦ ਓ. ਟੀ. ਟੀ. ’ਤੇ ਰਿਲੀਜ਼ ਹੋ ਜਾਵੇਗੀ। ਇਸ ਹਿਸਾਬ ਨਾਲ ਸਤੰਬਰ ਦੇ ਅਖੀਰ ’ਚ ਤੁਸੀਂ ਇਸ ਫ਼ਿਲਮ ਨੂੰ ਜ਼ੀ5 ’ਤੇ ਦੇਖਣ ਦੀ ਉਮੀਦ ਕਰ ਸਕਦੇ ਹੋ।

ਦੂਜੇ ਪਾਸੇ 11 ਅਗਸਤ ਨੂੰ ਹੀ ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਵੀ ਸਿਨੇਮਾਘਰਾਂ ’ਚ ਦਸਤਕ ਦੇ ਰਹੀ ਹੈ। ਇਸ ਫ਼ਿਲਮ ਦਾ ਓ. ਟੀ. ਟੀ. ਪ੍ਰੀਮੀਅਰ ਨੈੱਟਫਲਿਕਸ ’ਤੇ ਹੋਵੇਗਾ ਤੇ ਇਸ ਨੂੰ ਰਿਲੀਜ਼ ਦੇ ਘੱਟ ਤੋਂ ਘੱਟ 6 ਮਹੀਨਿਆਂ ਬਾਅਦ ਓ. ਟੀ. ਟੀ. ’ਤੇ ਦਿਖਾਇਆ ਜਾਵੇਗਾ।

The post ਇਸ ਓ. ਟੀ. ਟੀ. ਪਲੇਟਫਾਰਮ ’ਤੇ ਰਿਲੀਜ਼ ਹੋਵੇਗੀ ਅਕਸ਼ੇ ਕੁਮਾਰ ਦੀ ਫ਼ਿਲਮ ‘ਰਕਸ਼ਾ ਬੰਧਨ’ appeared first on Ludhiana Live.