Connect with us

ਪੰਜਾਬੀ

ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਕਰ ਰਹੇ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ

Published

on

Surinder Kumar from Ludhiana Central is campaigning from door to door

ਲੁਧਿਆਣਾ :   ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ ਦਾ ਚੋਣ ਪ੍ਰਚਾਰ ਆਪਣੇ ਸਿਖਰਾਂ ‘ਤੇ ਹੈ। ਉਹ ਆਏ ਦਿਨ ਸਵੇਰ ਤੋਂ ਲੈ ਕੇ ਰਾਤ ਤੱਕ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਅਤੇ ਹਲਕਾ ਨਿਵਾਸੀਆਂ ਨਾਲ ਘਰ ਘਰ ਜਾ ਕੇ ਵੋਟ ਦੀ ਅਪੀਲ ਕਰ ਰਹੇ ਹਨ। ਹਲਕਾ ਨਿਵਾਸੀਆਂ ਚ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਵਾਲਾ ਮਾਹੌਲ ਹੈ ਅਤੇ ਉਹ ਡਾਵਰ ਦਾ ਹਰ ਵਾਰਡ ਵਿੱਚ ਨਿੱਘਾ ਸਵਾਗਤ ਕਰ ਰਹੇ ਹਨ।

ਡਾਵਰ ਨੇ ਸੁੰਦਰ ਨਗਰ,ਬਾਜਵਾ ਨਗਰ, ਮਿਲਰ ਗੰਜ, ਵਾਰਡ ਨੰ 53, 52 ਸੁਭਾਸ਼ ਨਗਰ, ਇਸਲਾਮ ਗੰਜ, ਸਰਕੁਲਰ ਰੋਡ ਵਿਖੇ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਲੋਕਾ ਨੇ ਵਿਸ਼ਵਾਸ ਦਵਾਇਆ ਕਿ ਲੁਧਿਆਣਾ ਕੇਂਦਰੀ ਦੇ ਵਿਕਾਸ ਲਈ ਹਰ ਮੁਮਕਿਨ ਕੋਸ਼ਿਸ਼ ਕਰਦੇ ਰਹਿਣਗੇ ਅਤੇ ਇਸ ਨੂੰ ਹਰ ਪੱਖ ਤੋਂ ਵਿਕਸਿਤ ਬਣਾਉਣ ਲਈ ਨਵੇਂ ਪ੍ਰੋਜੈਕਟ ਸ਼ੁਰੂ ਕਰਨਗੇ।

ਇਸ ਮੌਕੇ ਉਹਨਾਂ ਨਾਲ ਸਤਪਾਲ ਬੇਰੀ, ਮੰਗਾ ਬੇਰੀ, ਰਮੇਸ਼ ਕਾਮਰੇਡ, ਦਰਸ਼ਨ ਡਾਵਰਸ, ਸ਼ੰਟੀ ਚੋਪੜਾ, ਅਨਿਲ ਮਲਹੋਤਰਾ, ਜੌਲੀ ਮਿੱਤਲ, ਗੁਰਦੀਪ ਨੀਤੂ, ਅਮਰਜੀਤ ਬਿੱਟੂ, ਅਰੁਣ ਕਪੂਰ, ਵਿਪਰੀਤ ਸ਼ਾਮ ਸੁੰਦਰ ਮਲਹੋਤਰਾ, ਸਿਮਰਨ ਲੋਟਾ, ਅਮਿਤ, ਮਿੱਠੂ ਬਾਂਸਲ, ਵਿਵੇਕ ਗੁਪਤਾ, ਬੋਬੀਕਾਟਨਾ, ਰਾਜੂ ਵੋਹਰਾ, ਵਿਪਨ ਅਰੋੜਾ, ਪਵਨ, ਲਵੀਸ ਆਦਿ ਮੌਜੂਦ ਸਨ।

Facebook Comments

Trending