ਪੰਜਾਬ ਨਿਊਜ਼
ਡੇਰਾ ਸੱਚਾ ਸੌਦਾ ਦੇ ਸਮਰਥਨ ਨਾਲ ਭਾਜਪਾ ਤੇ ਅਕਾਲੀ ਦਲ ਨੂੰ ਹੋਵੇਗਾ ਫਾਇਦਾ
Published
3 years agoon

ਚੰਡੀਗੜ੍ਹ : ਡੇਰਾ ਸੱਚਾ ਸੌਦਾ 2007 ਤੋਂ ਲਗਾਤਾਰ ਸਿਆਸੀ ਪਾਰਟੀਆਂ ਦੀ ਹਮਾਇਤ ਕਰਦਾ ਆ ਰਿਹਾ ਹੈ, ਜਿਸ ਕਾਰਨ ਮਾਲਵੇ ਦੇ ਵਿਧਾਨ ਸਭਾ ਹਲਕਿਆਂ ‘ਚ ਪੰਜਾਬ ਦੇ ਦੋਵਾਂ ਖੇਤਰਾਂ ਮਾਝਾ ਤੇ ਦੋਆਬਾ ਨਾਲੋਂ ਵੋਟ ਫ਼ੀਸਦ ਵੱਧ ਜਾਂਦਾ ਹੈ। ਇਸ ਵਾਰ ਵੀ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ। ਮਾਲਵੇ ਦੇ ਅੱਠ ਜ਼ਿਲ੍ਹਿਆਂ ‘ਚ 75 ਫੀਸਦੀ ਤੋਂ ਜ਼ਿਆਦਾ ਮਤਦਾਨ ਦਰਜ ਕੀਤਾ ਗਿਆ।
ਮਾਲਵੇ ਦੀਆਂ ਕੁੱਲ 69 ‘ਚੋਂ 40 ਤੋਂ ਵੱਧ ਸੀਟਾਂ ਡੇਰਾ ਸੱਚਾ ਸੌਦਾ ਦੇ ਪ੍ਰਭਾਵ ਹੇਠ ਹਨ। ਡੇਰੇ ਤੋਂ ਹਦਾਇਤਾਂ ਮਿਲਣ ‘ਤੇ ਉਸ ਦੇ ਪੈਰੋਕਾਰ ਇਕਜੁੱਟ ਹੋ ਕੇ ਭਾਰੀ ਵੋਟਾਂ ਪਾਉਂਦੇ ਹਨ। ਇਸ ਵਾਰ ਵੀ ਉਨ੍ਹਾਂ ਦੇ ਚੇਲੇ ਭਾਜਪਾ ਉਮੀਦਵਾਰਾਂ ਨੂੰ ਵੋਟਾਂ ਪਾਉਂਦੇ ਨਜ਼ਰ ਆਏ। ਮਾਲਵੇ ‘ਚ ਇਕ ਵਾਰ ਫਿਰ ਮਾਨਸਾ ਜ਼ਿਲ੍ਹੇ ਨੇ ਪੂਰੇ ਪੰਜਾਬ ‘ਚ ਬਾਜ਼ੀ ਮਾਰ ਲਈ ਹੈ। ਮਾਲਵੇ ਦੀਆਂ ਸੀਟਾਂ ‘ਤੇ ਡੇਰਾ ਸੱਚਾ ਸੌਦਾ ਤੇ ਆਮ ਆਦਮੀ ਪਾਰਟੀ ਦਾ ਉਭਾਰ ਦਿਖਾਈ ਦੇਣ ਕਾਰਨ ਵੀ ਅਜਿਹਾ ਨਜ਼ਰ ਆ ਰਿਹਾ ਹੈ।
ਪਿਛਲੀਆਂ ਚੋਣਾਂ ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦਾ ਵੱਡਾ ਮੁੱਦਾ ਸੀ ਅਤੇ ਸਰਕਾਰ ਪ੍ਰਤੀ ਨਾਰਾਜ਼ਗੀ ਸਾਫ਼ ਨਜ਼ਰ ਆ ਰਹੀ ਸੀ ਪਰ ਇਸ ਵਾਰ ਕਾਂਗਰਸ ਸਰਕਾਰ ਹੋਣ ਕਾਰਨ ਅਜਿਹਾ ਨਜ਼ਰ ਨਹੀਂ ਆ ਰਿਹਾ। ਜ਼ਿਆਦਾਤਰ ਸੀਟਾਂ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਟੱਕਰ ਦੇਖਣ ਨੂੰ ਮਿਲੀ ਪਰ ਜੇਕਰ ਡੇਰਾ ਸੱਚਾ ਸੌਦਾ ਭਾਜਪਾ ਦੇ ਪੱਖ ‘ਚ ਝੁਕਿਆ ਤਾਂ ਇਹ ਸਮੀਕਰਨ ਵਿਗੜ ਸਕਦਾ ਹੈ।
ਮਾਝੇ ‘ਚ ਅੰਮ੍ਰਿਤਸਰ ਦੀਆਂ ਕੁਝ ਸੀਟਾਂ ਨੂੰ ਛੱਡ ਕੇ ਮਾਝੇ ਜ਼ਿਆਦਾ ਲੜਾਈ ਦਿਖਾਈ ਨਹੀਂ ਦਿੱਤੀ। ਦਿਲਚਸਪ ਗੱਲ ਇਹ ਹੈ ਕਿ ਅੰਮ੍ਰਿਤਸਰ ਦੀਆਂ ਜਿਨ੍ਹਾਂ ਸੀਟਾਂ ‘ਤੇ ਸਖ਼ਤ ਮੁਕਾਬਲਾ ਸੀ, ਉੱਥੇ ਜ਼ਿਆਦਾ ਵੋਟਿੰਗ ਨਹੀਂ ਹੋਈ। ਪਠਾਨਕੋਟ ‘ਚ ਸੰਕੇਤ ਹੈ ਕਿ ਇੱਥੇ ਭਾਜਪਾ ਦਾ ਵੋਟਰ ਸਾਹਮਣੇ ਆਇਆ ਹੈ। ਐਸਸੀ ਭਾਈਚਾਰੇ ਦਾ ਦੁਆਬੇ ‘ਚ ਚੰਗਾ ਪ੍ਰਭਾਵ ਹੈ ਤੇ ਮੰਨਿਆ ਜਾਂਦਾ ਹੈ ਕਿ ਉਹ ਆਜ਼ਾਦ ਵੋਟ ਪਾਉਂਦੇ ਹਨ, ਪਰ ਵੋਟਿੰਗ ‘ਚ ਗਿਰਾਵਟ ਤੋਂ ਵੱਧ ਕੁਝ ਬਦਲਦਾ ਨਜ਼ਰ ਨਹੀਂ ਆ ਰਿਹਾ ਹੈ।
ਗੁਰੂਗ੍ਰਾਮ ‘ਚ ਡੇਰਾ ਹੈੱਡਕੁਆਰਟਰ ਤੋਂ ਇਲਾਵਾ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨੇ ਪੰਜਾਬ ‘ਚ ਚੋਣਾਂ ‘ਤੇ ਨਜ਼ਰ ਰੱਖੀ। ਵਿਧਾਨ ਸਭਾ ਚੋਣਾਂ ‘ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਗਏ ਸਮਰਥਨ ਦੇ ਐਲਾਨ ਦਾ ਭਾਜਪਾ ਤੇ ਅਕਾਲੀ ਦਲ ਨੂੰ ਫਾਇਦਾ ਹੁੰਦਾ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਫਾਇਦਾ ਹੋ ਸਕਦਾ ਹੈ। ਡੇਰੇ ਨੇ ਸਾਫ ਕਿਹਾ ਸੀ ਕਿ ਡੇਰੇ ਦੇ ਖਿਲਾਫ ਬੋਲਣ ਵਾਲਿਆਂ ਨੂੰ ਵੋਟ ਨਹੀਂ ਪਾਉਣੀ।
You may like
-
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਪੈਰੋਲ ‘ਤੇ ਆਏ ਬਾਹਰ
-
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਹਾਈਕੋਰਟ ਦਾ ਕੀਤਾ ਰੁਖ, ਕੀਤੀ ਇਹ ਮੰਗ
-
ਹਨੀਪ੍ਰੀਤ ਸੰਭਾਲੇਗੀ ਡੇਰਾ ਸੱਚਾ ਸੌਦਾ! ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸੈਟਲ, ਧੀਆਂ ਮਗਰੋਂ ਮੁੰਡਾ ਵੀ ਗਿਆ ਲੰਦਨ
-
ਪੰਜਾਬ ਭਾਜਪਾ ‘ਚ ਵੱਡੇ ਬਦਲਾਅ ਦੀ ਤਿਆਰੀ! ਲਗਾਤਾਰ ਦੂਜੀ ਵਾਰ ਚੋਣ ਹਾਰੀ ਸੂਬਾ ਟੀਮ
-
ਬੇਅਦਬੀ ਮਾਮਲੇ ’ਚ ਰਾਮ ਰਹੀਮ ਵੀ ਨਾਮਜ਼ਦ, 4 ਮਈ ਨੂੰ ਅਦਾਲਤ ’ਚ ਪੇਸ਼ ਹੋਣ ਦੇ ਹੁਕਮ
-
ਲੁਧਿਆਣਾ ’ਚ ਕਾਂਗਰਸ ਨੂੰ ਸਤਾ ਤੋਂ ਬਾਅਦ ਵਜ਼ੂਦ ਦੀ ਚਿੰਤਾ, 7 ਸੀਟਾਂ ’ਤੇ ਤੀਜੇ ਨੰਬਰ ’ਤੇ ਆਏ ਉਮੀਦਵਾਰ