ਪੰਜਾਬੀ
ਰਾਮਗੜ੍ਹੀਆ ਗਰਲਜ ਕਾਲਜ ਦੇ ਵਿਦਿਆਰਥੀਆਂ ਨੇ ਪੀਯੂ ਪ੍ਰੀਖਿਆਵਾਂ ‘ਚ ਮਾਰੀਆਂ ਮੱਲਾਂ
Published
3 years agoon

ਲੁਧਿਆਣਾ : ਪੰਜਾਬ ਯੂਨੀਵਰਸਿਟੀ ਵਲੋਂ ਐਲਾਨੇ ਨਤੀਜਿਆਂ ਅਨੁਸਾਰ ਰਾਮਗੜ੍ਹੀਆ ਗਰਲਜ ਕਾਲਜ, ਲੁਧਿਆਣਾ ਦੇ ਬੀਕਾਮ 6ਵੇਂ ਸਮੈਸਟਰ ਵਿਚ ਸੁਖਮਨ ਕੌਰ ਨੇ 88.08% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ, ਚਰਨਪ੍ਰੀਤ ਕੌਰ ਨੇ 86.37% ਅੰਕ ਲੈ ਕੇ ਕਾਲਜ ਵਿਚ ਦੂਜਾ, ਸੁਧਾ ਨੇ 85.54% ਅੰਕ ਲੈ ਕੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ।
B.Sc ਛੇਵੇਂ ਸਮੈਸਟਰ ਵਿਚ ਦਾਮਿਨੀ ਨੇ 84.5% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ, ਅਮਨਦੀਪ ਕੌਰ ਨੇ 83.2% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਜਾ ਅਤੇ ਕੋਮਲ ਕੁਮਾਰੀ ਨੇ 82% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਬੀ ਏ ਛੇਵਾਂ ਸਮੈਸਟਰ ਵਿਚ ਅਭਿਨਬਜੀਤ ਕੌਰ ਨੇ 82.79% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਪਹਿਲਾ, ਪ੍ਰਭਜੀਤ ਕੌਰ ਨੇ 82.20% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਦੂਜਾ ਅਤੇ ਗੁਰਸ਼ਰਨ ਕੌਰ ਨੇ 80.33% ਅੰਕ ਪ੍ਰਾਪਤ ਕਰਕੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਪ੍ਰਿੰਸੀਪਲ ਡਾ ਰਾਜੇਸ਼ਵਰ ਪਾਲ ਕੌਰ ਨੇ ਸਾਇੰਸ ਵਿਭਾਗ ਦੇ ੫ੋ. ਜੋਤੀ ਵਰਮਾ ਐਚਓਡੀ, ੫ੋ. ਅਜੀਤ ਕੌਰ, ਕਾਮਰਸ ਵਿਭਾਗ ਦੇ ਐਚਓਡੀ, ਆਰਟਸ ਵਿਭਾਗ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਜੇਤੂ ਲੈਅ ਕਾਇਮ ਰੱਖਣ ਲਈ ਵਧਾਈ ਦਿੱਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ ਰਣਜੋਧ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਸਾਰੇ ਵਿਦਿਆਰਥੀਆਂ ਲਈ ਸੱਚਮੁੱਚ ਬਹੁਤ ਮਾਣ ਦਾ ਪਲ ਹੈ ਕਿ ਸਾਡੇ ਵਿਦਿਆਰਥੀ ਸਫਲਤਾ ਦੀ ਅਮਿੱਟ ਛਾਪ ਛੱਡ ਰਹੇ ਹਨ।
You may like
-
ਪੰਜਾਬ ਯੂਨੀਵਰਸਿਟੀ ‘ਚ ਜਬਰਦਸਤ ਹੰਗਾਮਾ! ਚਲੀਆਂ ਕੁਰਸੀਆਂ
-
ਪੰਜਾਬ ਯੂਨੀਵਰਸਿਟੀ ‘ਚ ਹੰਗਾਮਾ, ਵਿਦਿਆਰਥੀਆਂ ਨੇ ਬੰਦ ਕਰਵਾਏ ਦੁਕਾਨਾਂ ਦੇ ਸ਼ਟਰ, ਜਾਣੋ ਕਿਉਂ…
-
ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅ, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ ਲੁਧਿਆਣਾ ਵਲੋਂ ਖੂਨਦਾਨ ਕੈਂਪ ਦਾ ਆਯੋਜਨ
-
ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
-
RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਵਿਦਿਆਰਥਣਾਂ ਨੇ ਪ੍ਰੀਖਿਆ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਨਾਮ ਕੀਤਾ ਰੌਸ਼ਨ