Connect with us

ਖੇਡਾਂ

RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

The players of Ramgarhia College did an excellent performance in the 'Games of the Fatherland of Punjab'

ਰਾਮਗੜ੍ਹੀਆ ਗਰਲਜ਼ ਕਾਲਜ, ਲੁਧਿਆਣਾ ਲਈ ਖ਼ੁਸ਼ੀ ਤੇ ਮਾਣ ਦਾ ਮੌਕਾ ਰਿਹਾ ਜਦੋਂ ਕਾਲਜ ਦੀ ਸਾਫਟਬਾਲ ਟੀਮ ਅਤੇ ਜੁਡੋ ਦੀਆਂ ਖਿਡਾਰਨਾਂ ਨੇ ਸੋਨ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਕਾਲਜ ਦੀ ਸਾਫਟਬਾਲ ਟੀਮ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ( ਜ਼ਿਲਾ ਪੱਧਰ) -2023 ਜੋ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ. ਏ .ਯੂ .ਲੁਧਿਆਣਾ ਵਿੱਚ ਉਮਰ ਵਰਗ-21 ਵਿੱਚ ਹਿੱਸਾ ਲਿਆ ਅਤੇ ਸੋਨ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ ।

ਜੂਡੋ ਵਿੱਚ ਉਮਰ ਵਰਗ U – 21 ਵਿਚ ਸਨੇਹਾ ਨੇ ਵੇਟ ਕੈਟਾਗਿਰੀ U 57 , ਰਣਜੀਤ ਕੌਰ ਨੇ ਵੇਟ ਕੈਟਾਗਿਰੀ U 70 ਅਤੇ ਮਨਲੀਨ ਕੌਰ ਨੇ ਵੇਟ ਕੈਟਾਗਿਰੀ U +78 ਵਿੱਚ ਵਧੀਆ ਪ੍ਰਦਰਸ਼ਨ ਕਰਕੇ ਤਿੰਨਾਂ ਖਿਡਾਰਨਾਂ ਨੇ ਸੋਨ ਪਦਕ ਹਾਸਲ ਕੀਤੇ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਦੋਨਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ ।

Facebook Comments

Trending