Connect with us

ਪੰਜਾਬੀ

ਰੇਤ ਮਾਫੀਆ ਤੋਂ ਦੁਖੀ ਹੋਏ ਪਿੰਡ ਵਾਲਿਆਂ ਵਲੋਂ ਕੀਤਾ ਜ਼ੋਰਦਾਰ ਪ੍ਰਦਰਸ਼ਨ

Published

on

Strong demonstration by villagers suffering from sand mafia

ਲੁਧਿਆਣਾ : ਥਾਣਾ ਮਿਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਗੌਂਸਗੜ੍ਹ ‘ਚ ਰੇਤ ਮਾਫੀਆ ਤੋਂ ਦੁਖੀ ਹੋਏ ਪਿੰਡ ਵਾਲਿਆਂ ਵਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ।

ਜਾਣਕਾਰੀ ਅਨੁਸਾਰ ਅੱਜ ਪਿੰਡ ਗੌਂਸਘਰ ਦੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਪਿੰਡ ਵਿਚ ਹੀ ਰੇਤ ਦੇ ਟਿੱਪਰ ਰੋਕ ਲਏ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਫ਼ਾਈ ਦਾ ਠੇਕੇਦਾਰ ਸਫ਼ਾਈ ਕਰਨ ਦੀ ਆੜ ਵਿਚ ਰੇਤ ਦਾ ਨਾਜਾਇਜ਼ ਤੌਰ ‘ਤੇ ਧੰਦਾ ਕਰ ਰਿਹਾ ਹੈ ਤੇ ਰੇਤ ਲਿਜਾਣ ਵਾਲੇ ਟਿੱਪਰ ਚਾਲਕ ਅਣਗਹਿਲੀ ਨਾਲ ਟਿੱਪਰ ਚਲਾਉਂਦੇ ਹਨ।

ਇਸ ਕਾਰਨ ਕਈ ਵਾਰ ਹਾਦਸੇ ਹੋ ਚੁੱਕੇ ਹਨ ਅਤੇ ਪਿੰਡ ਦੀਆਂ ਸੜਕਾਂ ਨੂੰ ਵੀ ਨੁਕਸਾਨ ਪੁੱਜਾ ਹੈ। ਉਨ੍ਹਾਂ ਦੱਸਿਆ ਕਿ ਰੇਤ ਲਿਜਾਣ ਵਾਲੇ ਇਹ ਟਿੱਪਰ ਚਾਲਕ ਤਰਪਾਲ ਨਾਲ ਰੇਤ ਨੂੰ ਢੱਕਦੇ ਵੀ ਨਹੀਂ ਹਨ, ਜਿਸ ਕਾਰਨ ਪੂਰੇ ਪਿੰਡ ਵਿਚ ਰੇਤਾ ਖਿੱਲਰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕਈ ਟਿੱਪਰ ਚਾਲਕਾਂ ਪਾਸ ਲਾਈਸੈਂਸ ਵੀ ਨਹੀਂ ਹੁੰਦੇ ਹਨ।

ਰੋਹ ‘ਚ ਆਏ ਪਿੰਡ ਵਾਲਿਆਂ ਵਲੋਂ ਕਈ ਘੰਟੇ ਟਿੱਪਰ ਚਾਲਕਾਂ ਨੂੰ ਉੱਥੇ ਹੀ ਰੋਕੀ ਰੱਖਿਆ। ਸੂਚਨਾ ਮਿਲਦਿਆਂ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਇਨ੍ਹਾਂ ਚਾਲਕਾਂ ਖ਼ਿਲਾਫ਼ ਢੁੱਕਵੀਂ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ‘ਤੇ ਪਿੰਡ ਵਾਲੇ ਸ਼ਾਂਤ ਹੋਏ।

Facebook Comments

Trending