Connect with us

ਅਪਰਾਧ

STF ਨੇ ਪੁਲਸ ਰਿਮਾਂਡ ਦੌਰਾਨ ਨਸ਼ਾ ਸਮੱਗਲਰ ਤੋਂ 94 ਕਰੋੜ ਦੀ ਆਈਸ ਕੀਤੀ ਬਰਾਮਦ

Published

on

STF seizes Rs 94 crore from drug smuggler during police remand

ਲੁਧਿਆਣਾ : ਅੱਜ ਐੱਸ. ਟੀ. ਐੱਫ. ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਮੁਲਜ਼ਮ ਵਿਸ਼ਾਲ ਤੋਂ ਪੁੱਛਗਿਛ ਕੀਤੀ ਗਈ ਅਤੇ ਮੁਲਜ਼ਮ ਵਿਸ਼ਾਲ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ਜਵਾਹਰ ਨਗਰ ਕੈਂਪ ਤੋਂ 9 ਕਿਲੋ 400 ਗ੍ਰਾਮ ਆਈਸ ਅਤੇ 84 ਪ੍ਰਾਜੈਕਟਰ ਦੀ ਫੋਲਡ ਸਕ੍ਰੀਨਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਮੁਲਜ਼ਮ ਵਿਸ਼ਾਲ ਪਿਛਲੇ 5 ਸਾਲਾਂ ਤੋਂ ਨਸ਼ੇੇ ਦਾ ਕਾਰੋਬਾਰ ਨੂੰ ਚਲਾ ਰਿਹਾ ਸੀ ਤੇ ਇਸ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਦੀ ਜਾਇਦਾਦ ਬਣਾਈ ਹੈ।

ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਉਰਫ ਵਿਨੇ ’ਤੇ ਪਹਿਲਾਂ ਵੀ ਦਿੱਲੀ ਪੁਲਸ ਨੇ ਹਿਰਨ ਦੇ ਸਿੰਙ ਤੇ ਤੇਂਦੁਏ ਦੀ ਖੱਲ ਦੀ ਸਮੱਗਲਿਗ ਦਾ ਮਾਮਲਾ ਦਰਜ ਕੀਤਾ ਸੀ। ਮੁਲਜ਼ਮ ’ਤੇ ਇੰਟਰਨੈਸ਼ਨਲ ਲੈਵਲ ’ਤੇ ਜਾਨਵਰਾਂ ਦੀ ਖੱਲ ਦੀ ਸਮੱਗਲਿਗ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮੁਲਜ਼ਮ ਇੰਟਰਨੈਸ਼ਨਲ ਲੈਵਲ ’ਤੇ ਜਾਨਵਰਾਂ ਦੀ ਖੱਲ ਦੀ ਸਮੱਗਲਿਗ ਕਰਦਾ ਸੀ, ਜਿਸ ਤੋਂ ਬਾਅਦ ਮੁਲਜ਼ਮ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆਇਆ ਸੀ ਅਤੇ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਆਈਸ ਦੀ ਸਮੱਗਲਿਗ ਸ਼ੁਰੂ ਕਰ ਦਿੱਤੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਵਿਸ਼ਾਲ ਉਰਫ ਵਿਨੇ ਇੰਟਰਨੈਸ਼ਨਲ ਪੱਧਰ ’ਤੇ ਕਈ ਨਸ਼ਾ ਸਮਗਲਰਾਂ ਨਾਲ ਮਿਲ ਕੇ ਆਈਸ ਦੀ ਸਮੱਗਲਿਗ ਕਰਦਾ ਸੀ। ਮੁਲਜ਼ਮ ਨੇ ਰਿਮਾਂਡ ਦੌਰਾਨ ਐੱਸ. ਟੀ. ਐੱਫ. ਦੇ ਸਾਹਮਣੇ ਕਈ ਖ਼ੁਲਾਸੇ ਕੀਤੇ ਹਨ। ਜਿਸ ਦਾ ਖ਼ੁਲਾਸਾ ਐੱਸ. ਟੀ. ਐੱਫ. ਆਉਣ ਵਾਲੇ ਦਿਨਾਂ ’ਚ ਕਰ ਸਕਦੀ ਹੈ। ਜੇਕਰ ਪੁਲਸ ਉਨ੍ਹਾਂ ਬਾਰੇ ਹੁਣ ਪਰਦਾ ਚੁੱਕਦੀ ਹੈ ਤਾਂ ਜਾਂਚ ਪ੍ਰਭਾਵਿਤ ਹੋ ਸਕਦੀ ਹੈ ਅਤੇ ਵੱਡੇ ਮਗਰਮੱਛ ਪੁਲਸ ਦੇ ਹੱਥੋਂ ਦੂਰ ਜਾ ਸਕਦੇ ਹਨ।

Facebook Comments

Trending