Connect with us

ਪੰਜਾਬ ਨਿਊਜ਼

ਪੰਜਾਬ ‘ਚ 6 ਜੁਲਾਈ ਤੋਂ ਪੂਰੀ ਤਰ੍ਹਾਂ ਐਕਟਿਵ ਹੋਵੇਗਾ ਮੌਨਸੂਨ, ਬਾਰਿਸ਼ ਤੋਂ ਬਾਅਦ ਵਧੀ ਹੁੰਮਸ

Published

on

Monsoon will be fully active in Punjab from July 6, increased humidity after rains

ਲੁਧਿਆਣਾ : ਪੰਜਾਬ ‘ਚ ਮੌਸਮ ਨੇ ਇਕ ਵਾਰ ਮਿਜ਼ਾਜ ਬਦਲਿਆ ਹੈ। ਅੱਜ ਸੋਮਵਾਰ ਨੂੰ ਕਈ ਜ਼ਿਲਿਆਂ ‘ਚ ਤੇਜ਼ ਧੁੱਪ ਨਿਕਲੀ, ਜਦਕਿ ਜਲੰਧਰ ਤੇ ਲੁਧਿਆਣਾ ‘ਚ ਬੱਦਲ ਛਾਏ ਰਹੇ। ਅੱਜ ਸ਼ਾਮ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਐਤਵਾਰ ਸਵੇਰੇ ਪੂਰੇ ਸੂਬੇ ‘ਚ ਮੀਂਹ ਨੇ ਮੌਸਮ ਸੁਹਾਵਣਾ ਕਰ ਦਿੱਤਾ ਪਰ ਦੁਪਹਿਰ ਬਾਅਦ ਹੁੰਮਸ ਨੇ ਲੋਕਾਂ ਨੂੰ ਕਾਫੀ ਪਰੇਸ਼ਾਨ ਕੀਤਾ ਸੀ।

ਪੰਜਾਬ ‘ਚ ਮੌਨਸੂਨ ਸਰਗਰਮ ਹੈ ਪਰ ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਹਲਕੀ ਬਾਰਿਸ਼ ਹੀ ਹੋਈ। ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਨੂੰ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣਗੇ। ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀ.ਕੇ.ਕਿੰਗਰਾ ਨੇ ਦੱਸਿਆ ਕਿ 5 ਜੁਲਾਈ ਤਕ ਮੌਸਮ ਦਾ ਇਹੀ ਰੁਝਾਨ ਦੇਖਣ ਨੂੰ ਮਿਲੇਗਾ। ਕਦੇ ਅਸਮਾਨ ‘ਚ ਬੱਦਲ ਛਾਏ ਰਹਿਣਗੇ ਅਤੇ ਕਦੇ ਧੁੱਪ ਨਿਕਲ ਸਕਦੀ ਹੈ। 6 ਜੁਲਾਈ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਅਤੇ ਗਰਮੀ ਤੋਂ ਰਾਹਤ ਮਿਲੇਗੀ।

ਪਟਿਆਲਾ ‘ਚ ਸਭ ਤੋਂ ਵੱਧ 17 ਮਿਲੀਮੀਟਰ ਮੀਂਹ ਪਿਆ ਜਦੋਂਕਿ ਲੁਧਿਆਣਾ ਵਿੱਚ 13.6 ਮਿਲੀਮੀਟਰ ਬਾਰਿਸ਼ ਹੋਈ। ਪਠਾਨਕੋਟ ‘ਚ ਸਿਰਫ਼ 4.0 ਮਿਲੀਮੀਟਰ ਮੀਂਹ ਪਿਆ। ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਅੰਮ੍ਰਿਤਸਰ ‘ਚ 34.4, ਬਠਿੰਡਾ ਵਿੱਚ 33.4, ਲੁਧਿਆਣਾ ਵਿੱਚ 33.8 (ਆਮ ਤੋਂ ਇੱਕ ਡਿਗਰੀ ਘੱਟ), ਪਠਾਨਕੋਟ ਵਿੱਚ 33.2 ਅਤੇ ਪਟਿਆਲਾ ਵਿੱਚ 34.4 ਤਾਪਮਾਨ ਦਰਜ ਕੀਤਾ ਗਿਆ।

Facebook Comments

Trending