ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਮਨਾਇਆ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ

Published

on

ਲੁਧਿਆਣਾ : ਇੰਟਰਨੈਸ਼ਨਲ ਪਬਲਿਕ ਸੀ. ਸੈ. ਸਕੂਲ ਸੰਧੂ ਨਗਰ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਿਵਸ ਬੜੇ ਧੁਮ-ਧਾਮ ਨਾਲ ਮਨਾਇਆ ਗਿਆ। ਇਸ ਸ਼ੁਭ ਮੌਕੇ ‘ਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਧਿਆਨ ਕਰਦੇ ਹੋਏ ਬੱਚਿਆ ਨੇ ਸ਼੍ਰੀ ਕ੍ਰਿਸ਼ਨ ਜੀ ਨਾਲ ਸੰਬਧਿਤ ਭਜਨ, ਨਾਚ ਅਤੇ ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨੀ ਨੂੰ ਦੱੱਸਿਆ। ਸਕੂਲ ਦੇ ਛੋਟੇ-ਛੋਟੇ ਬੱਚੇ ਸ਼੍ਰੀ ਕ੍ਰਿਸ਼ਨ ਜੀ ਵਾਂਗ ਪੀਲੇ ਕਪੜੇ ਪਾ ਕੇ, ਗਲੇ ਵਿੱਚ ਮਾਲਾ ਅਤੇ ਮੁਕਟ ਪਾ ਕੇ ਸਕੂਲ ਵਿੱਚ ਆਏ। ਇਸ ਤਰਾਂ ਲਗ ਰਿਹਾ ਸੀ ਕਿ ਸ਼੍ਰੀ ਕ੍ਰਿਸ਼ਨ ਜੀ ਬੱਚਿਆ ਦੇ ਰੂਪ ਵਿੱਚ ਬਾਲ ਲੀਲਾ ਕਰ ਰਹੇ ਹਨ।

ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਬਲਜਿੰਦਰ ਸਿੰਘ ਸੰਧੂ ਅਤੇ ਸਕੂਲ ਦੀ ਮੁੱੱਖ ਅਧਿਆਪਕਾ ਸ਼੍ਰੀ ਮਤੀ ਸੁਮਨ ਅਰੋੜਾ ਨੇ ਪੂਰੀ ਵਿਧੀ ਨਾਲ ਸ਼੍ਰੀ ਕ੍ਰਿਸ਼ਨ ਜੀ ਦੀ ਪੂਜਾ ਕੀਤੀ। ਉਹਨਾਂ ਨੇ ਝੂਲਾ ਝੁਲਾਉਂਦੇ ਹੋਏ ਬੱਚਿਆ ਨੂੰ ਸ਼੍ਰੀ ਕ੍ਰਿਸ਼ਨ ਜੀ ਦੀ ਨਟਖਟ ਆਦਤਾਂ ਬਾਰੇ ਦੱਸਿਆ ਅਤੇ ਇਸ ਦਿਵਸ ਦੀਆਂ ਸਭ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ।

Facebook Comments

Trending

Copyright © 2020 Ludhiana Live Media - All Rights Reserved.