Connect with us

ਪੰਜਾਬੀ

ਪੰਜਾਬ ਸਕੂਲ ਗੇਮਜ਼ ਦੇ ਰਾਜ ਪੱਧਰੀ ਗੱਤਕਾ ਮੁਕਾਬਲੇ ਲਈ ਚੁਣੇ ਗਏ ਸਪਰਿੰਗ ਡੇਲੀਅਨਜ਼

Published

on

Spring Dalians selected for State Level Gatka Competition of Punjab School Games

ਲੁਧਿਆਣਾ : ਸਪਰਿੰਗ ਡੇਲ ਸਕੂਲ ਦੀ ਗੱਤਕਾ ਟੀਮ ਨੇ ਪੰਜਾਬ ਸਕੂਲ ਗੇਮਜ਼ ਦੇ ਜ਼ਿਲ੍ਹਾ ਪੱਧਰੀ ਗੱਤਕਾ ਮੁਕਾਬਲੇ ਵਿੱਚ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਦੇ ਹੋਏ ਰਾਜ ਪੱਧਰ ਲਈ ਆਪਣਾ ਨਾਂ ਅੰਕਿਤ ਕਰਵਾਇਆ। ਇਸ ਮੁਕਾਬਲੇ ਵਿੱਚ ਸਪਰਿੰਗ ਡੇਲ ਦੇ ਬੱਚਿਆਂ ਨੇ ਬੜਾ ਹੀ ਸ਼ਾਨਦਾਰ ਪਰਦਰਸ਼ਨ ਦਿਖਾਇਆ। ਸਕੂਲ ਦੇ ਵਿਦਿਆਰਥੀ ਗੁਨਪ੍ਰੀਤ ਸਿੰਘ, ਹਰਮਨ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰਸੇਵਕ ਸਿੰਘ, ਸਰਬਜੋਤ ਸਿੰਘ ਅਤੇ ਅਮਨਜੋਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਨੇ ਦੋਵੇਂ ਟੀਮਾਂ ਦੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ‘ਤੇ ਰਾਜ ਪੱਧਰ ਤੇ ਹੋਣ ਵਾਲ਼ੇ ਮੁਕਾਬਲੇ ਲਈ ਆਪਣੀਆਂ ਸ਼ੁਭ – ਇੱਛਾਵਾਂ ਵੀ ਦਿੱਤੀਆਂ। ਇਸ ਨਾਲ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਵਾਲੀਆ, ਸ਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਸਾਰੇ ਬੱਚਿਆਂ ਦੀ ਪਿੱਠ ਥਾਪੜੀ ਅਤੇ ਨਾਲ਼ ਹੀ ਭਵਿੱਖ ਵਿੱਚ ਵੀ ਇੰਝ ਹੀ ਮੱਲਾਂ ਮਾਰਨ ਲਈ ਪ੍ਰੇਰਿਆ।

Facebook Comments

Trending