ਪੰਜਾਬੀ

 ਸਪਰਿੰਗ ਡੇਲ ਪ੍ਰਬੰਧਕ ਕਮੇਟੀ ਅਤੇ ਅਧਿਆਪਕ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

Published

on

ਲੁਧਿਆਣਾ :   ਸਪਰਿੰਗ ਡੇਲ ਪਬਲਿਕ ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ , ਪ੍ਰਿੰਸੀਪਲ ਅਨਿਲ ਕੁਮਾਰ ਸ਼ਰਮਾ ਅਤੇ ਸਮੂਹ ਸਟਾਫ਼ ਨੇ ਸ਼੍ਰੀ ਫਤਹਿਗੜ੍ਹ ਸਾਹਿਬ, ਗੁਰਦੁਆਰਾ ਠੰਢਾ ਬੁਰਜ, ਗੁਰਦੁਆਰਾ ਸਾਹਿਬ ਜੋਤੀ ਸਰੂਪ ਅਤੇ ਗੁਰਦੁਆਰਾ ਸਾਹਿਬ ਮੋਤੀ ਮਹਿਰਾ ਵਿਖੇ ਦਰਸ਼ਨ ਕਰਕੇ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਗਾਈ।

ਇਸ ਦੇ ਨਾਲ਼ ਹੀ ਸਾਰੀ ਸੰਗਤ ਨੇ ਦੀਵਾਨ ਟੋਡਰ ਮਲ ਜੀ ਦੀ ਹਵੇਲੀ ਦੇ ਵੀ ਦਰਸ਼ਨ ਕੀਤੇ। ਸਾਰੀ ਸੰਗਤ ਨੇ ਯਾਤਰਾ ਦੌਰਾਨ ਗੁਰੂ ਮਹਿਮਾ ਦਾ ਗੁਣਗਾਣ ਵੀ ਕੀਤਾ। ਸਮੂਹ ਸਟਾਫ਼ ਨੇ ਸਕੂਲ ਪ੍ਰਬੰਧਕੀ ਕਮੇਟੀ ਦਾ ਇਹਨਾਂ ਪਵਿੱਤਰ ਅਸਥਾਨਾਂ ਦੀ ਯਾਤਰਾ ਦਾ ਪ੍ਰਬੰਧ ਕਰਨ *ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ।

ਸਕੂਲ ਦੇ ਅਵਿਨਾਸ਼ ਕੌਰ ਵਾਲੀਆ ਅਤੇ ਉਹਨਾਂ ਦੇ ਨਾਲ਼ ਉਦਯੋਗਪਤੀ ਭੁਪਿੰਦਰ ਕੌਰ ਨੇ ਵੀ ਪੂਰੀ ਯਾਤਰਾ ਵਿੱਚ ਗੁਰਬਾਣੀ ਦਾ ਗੁਣਗਾਣ ਕੀਤਾ।ਸ਼੍ਰੀਮਤੀ ਵਾਲੀਆ ਨੇ ਬੱਚਿਆਂ, ਸਟਾਫ਼ ਦੀ ਤੰਦਰੁਸਤੀ ਅਤੇ ਸਕੂਲ ਦੀ ਬਿਹਤਰੀ ਲਈ ਅਰਦਾਸ ਵੀ ਕੀਤੀ। ਅੰਤ ਵਿੱਚ ਸਮੂਹ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਨੇ ਗੁਰੂ ਕਾ ਅਤੁੱਟ ਲੰਗਰ ਵੀ ਛਕਿਆ।

Facebook Comments

Trending

Copyright © 2020 Ludhiana Live Media - All Rights Reserved.