ਲੁਧਿਆਣਾ : ਫੋਕਲ ਪੁਆਇੰਟ ਫੇਜ਼-5 ‘ਚ ਪੰਜ ਦਿਨ ਪਹਿਲਾਂ ਮਿਲੇ ਇਕ ਵੱਛੇ ਤੇ ਦੋ ਗਾਵਾਂ ਦੀਆਂ ਸਿਰ ਕੱਟੀਆਂ ਲਾਸ਼ਾਂ ਦੇ ਮਾਮਲੇ ਦੀ ਜਾਂਚ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਐੱਸਆਈਟੀ ਦਾ ਗਠਨ ਕੀਤਾ ਹੈ। ਜੇਸੀਪੀ ਸਿਟੀ ਜੇ ਏਲਨ ਚੇਲੀਅਨ ਇਸ ਦੀ ਅਗਵਾਈ ਕਰਨਗੇ।
ਏਡੀਸੀਪੀ-4 ਰੁਪਿੰਦਰ ਕੌਰ ਸਰਾਂ ਤੇ ਥਾਣਾ ਫੋਕਲ ਪੁਆਇੰਟ ਇੰਚਾਰਜ ਇੰਸਪੈਕਟਰ ਦਵਿੰਦਰ ਸ਼ਰਮਾ ਉਨ੍ਹਾਂ ਦੀ ਜਾਂਚ ਟੀਮ ’ਚ ਰਹਿਣਗੇ। ਜ਼ਿਕਰਯੋਗ ਹੈ ਕਿ 24 ਨਵੰਬਰ ਦੀ ਸਵੇਰ ਜੀਵਨ ਨਗਰ ਚੌਕੀ ਦੇ ਪਿੱਛੇ ਫੋਕਲ ਪੁਆਇੰਟ ਫੇਜ਼-5 ਸਥਿਤ ਅਕਾਲ ਸਪਿਨਿੰਗ ਫੈਕਟਰੀ ਦੇ ਨਜ਼ਦੀਕ ਕੂੜੇ ਦੇ ਡੰਪ ’ਚ ਦੋ ਗਾਵਾਂ ਨੂੰ ਵੱਢ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ।