ਲੁਧਿਆਣਾ : ਹੁਸ਼ਿਆਰਪੁਰ ‘ਚ ਵਿਜੀਲੈਂਸ ਵਲੋਂ ਨਾਇਬ ਤਹਿਸੀਲਦਾਰ ਤੇ ਕਲਰਕ ਦੀ ਗ੍ਰਿਫ਼ਤਾਰੀ ਖ਼ਿਲਾਫ਼ ਮਾਲ ਅਫ਼ਸਰ, ਪਟਵਾਰੀ, ਕਾਨੂੰਗੋ ਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਹੜਤਾਲ ’ਤੇ ਹਨ। ਇਸ ਹੜਤਾਲ ਦਾ ਪੰਜਾਬ ਸਰਕਾਰ ‘ਤੇ ਕੋਈ ਅਸਰ ਨਹੀਂ ਹੋਇਆ, ਇਸ ਲਈ ਹੁਣ ਮਾਲ ਅਧਿਕਾਰੀਆਂ ਨੇ ਅੱਜ 29 ਨਵੰਬਰ ਤੋਂ 1 ਦਸੰਬਰ ਤਕ ਸਮੂਹਕ ਛੁੱਟੀ ਲੈ ਕੇ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ।
ਮਾਲ ਅਫ਼ਸਰਾਂ ਦੇ ਹੜਤਾਲ ’ਤੇ ਜਾਣ ਕਾਰਨ ਸਬ ਰਜਿਸਟਰਾਰ ਦਫ਼ਤਰਾਂ ‘ਚ ਪਿਛਲੇ ਚਾਰ ਦਿਨਾਂ ਤੋਂ ਰਜਿਸਟਰੀਆਂ ਤੇ ਸੇਲ ਡੀਡ ਰਜਿਸਟਰਡ ਨਹੀਂ ਹੋ ਰਹੀਆਂ। ਇਸ ਤੋਂ ਇਲਾਵਾ ਸੇਵਾ ਕੇਂਦਰਾਂ ਰਾਹੀਂ ਬਣਾਏ ਗਏ ਕਈ ਤਰ੍ਹਾਂ ਦੇ ਦਸਤਾਵੇਜ਼ ਵੀ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਵੱਲੋਂ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਲੋਕਾਂ ਦੇ ਕੰਮ ਫਸ ਗਏ ਹਨ।