Connect with us

ਪੰਜਾਬੀ

ਐਸ.ਟੀ.ਆਰ.ਵਾਈ. ਸਕੀਮ ਅਧੀਨ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ

Published

on

S.T.R.Y. Certificates distributed to learners under the scheme

ਲੁਧਿਆਣਾ, 12 ਦਸੰਬਰ (000) – ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਸ੍ਰੀ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਮੁੱਖ ਦਫਤਰ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ. ਇਸ ਮੌਕੇ ਉਨ੍ਹਾਂ ਐਸ ਟੀ ਆਰ ਵਾਈ ਸਕੀਮ ਅਧੀਨ ਟ੍ਰੇਨਿੰਗ ਕਰ ਰਹੇ ਸਿਖਿਆਰਥੀਆ ਨੂੰ ਸਰਟੀਫਿਕੇਟ ਦੀ ਵੰਡ ਕੀਤੀ ਅਤੇ ਉਨ੍ਹਾਂ ਟ੍ਰੇਨਿੰਗ ਕਰ ਰਹੇ ਸਿਖਿਆਰਥੀਆਂ ਨੂੰ ਡੇਅਰੀ ਦੇ ਕੰਮ ਵਿਚ ਵੱਧ ਤੋਂ ਵੱਧ ਲਾਹਾ ਲੈਣ ਲਈ ਵਿਭਾਗ ਨਾਲ ਜੁੜਣ ਲਈ ਵੀ ਪ੍ਰੇਰਿਆ।

ਇਸ ਮੌਕੇ ਵਿਭਾਗ ਵਲੋਂ ਲਗਾਈ ਗਈ ਵਰਕਸ਼ਾਪ ਵਿੱਚ ਉਨ੍ਹਾਂ ਮੁਫਤ ਦੁੱਧ ਪਰਖ ਲੈਬਾਟਰੀ ਵੈਨਾ ਦੀ ਜਾਂਚ ਕਰਦਿਆਂ ਤਸੱਲੀ ਪ੍ਰਗਟਾਈ, ਜਿਨ੍ਹਾਂ ਵਿਚ ਕੁਝ ਖਾਮੀਆਂ ਪਾਈਆਂ ਗਈਆਂ ਉਨ੍ਹਾਂ ਨੂੰ ਮੌਕੇ ‘ਤੇ ਹੀ ਦੂਰ ਕੀਤਾ ਗਿਆ. ਉਨ੍ਹਾਂ ਕਿਹਾ ਕਿ ਮੁਫਤ ਦੁੱਧ ਪਰਖ ਲੈਬਾਟਰੀ ਰਾਹੀ ਲੋਕਾਂ ਨੂੰ ਸਾਫ ਦੁੱਧ ਪ੍ਰਤੀ ਜਾਗਰੂਕਤ ਕੀਤਾ ਜਾਂਦਾ ਹੈ.

ਉਨ੍ਹਾਂ ਅੱਗੇ ਕਿਹਾ ਕਿ ਲੋਕ ਡੇਅਰੀ ਵਿਕਾਸ ਵਿਭਾਗ ਵਲੋਂ ਦਿਤੀਆ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਦੱਸਿਆ ਕਿ ਵਿਭਾਗ ਵਲੋਂ ਮਿਲਕਿੰਗ ਮਸ਼ੀਨ, ਸਾਈਲੇਜ ਬੇਲਰ-ਕਮ-ਰੈਪਰ ਮਸ਼ੀਨ ‘ਤੇ ਵੀ ਸਬਸਿਡੀ ਦਿਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੇ ਪੇਂਡੂ ਖੇਤਰ ਦੇ ਬੇਰੋਜਗਾਰ ਮੁੰਡੇ ਕੁੜੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਡੇਅਰੀ ਸਿਖਲਾਈ ਕੋਰਸ ਕਰਕੇ ਆਪਣਾ ਡੇਅਰੀ ਦਾ ਕੰਮ ਸੁਰੂ ਕਰ ਸਕਦੇ ਹਨ ਜੋ ਕਿ ਲਾਭਕਾਰੀ ਸਿੱਧ ਹੋ ਰਿਹਾ ਹੈ.

ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਲੁਧਿਆਣਾ ਸ੍ਰੀ ਦਲਬੀਰ ਕੁਮਾਰ ਵਲੋਂ ਉਨ੍ਹਾਂ ਦਾ ਡੇਅਰੀ ਸਿਖਲਾਈ ਕੇਂਦਰ ਬੀਜਾ ਵਿਖੇ ਆਉਣ ਤੇ ਨਿਘਾ ਸਵਾਗਤ ਵੀ ਕੀਤਾ ਗਿਆ। ਸ੍ਰੀ ਦਲਬੀਰ ਕੁਮਾਰ ਨੇ ਦੱਸਿਆ ਕਿ ਡੇਅਰੀ ਸਿਖਲਾਈ ਦਾ ਅਗਲਾ ਕੋਰਸ ਡੇਅਰੀ ਸਿਖਲਾਈ ਕੇਂਦਰ ਬੀਜਾ ਅਤੇ ਡੇਅਰੀ ਸਿਖਲਾਈ ਕੇਂਦਰ ਮੋਗਾ ਐਟ ਗਿੱਲ ਵਿਖੇ ਚਲਾਇਆ ਜਾ ਰਿਹਾ ਹੈ।

Facebook Comments

Advertisement

Trending