Connect with us

ਪੰਜਾਬੀ

ਯੂਸੀਪੀਐਮਏ ਨੇ ਸਨਅਤਕਾਰਾਂ ਲਈ ਸ਼ੁਰੂ ਕੀਤਾ ਹੈਲਪਡੈਸਕ

Published

on

UCPMA launched helpdesk for industrialists

ਲੁਧਿਆਣਾ : ਗੁਰਚਰਨ ਸਿੰਘ ਜੇਮਕੋ ਕਾਰਜਕਾਰੀ ਪ੍ਰਧਾਨ ਯੂਸੀਪੀਐਮਏ ਦੀ ਅਗਵਾਈ ਹੇਠ ਸਨਅਤਕਾਰਾਂ ਦੀ ਮੀਟਿੰਗ ਹੋਈ ਜਿੱਥੇ ਨਗਰ ਨਿਗਮ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਜੀ.ਐਸ.ਟੀ., ਇਨਕਮ ਟੈਕਸ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਮਿਕਸਡ ਲੈਂਡ ਯੂਜ਼ ਏਰੀਆ ਅਤੇ ਇੰਸ਼ੋਰੈਂਸ ਨਾਲ ਸਬੰਧਤ ਐਮ.ਐਸ.ਐਮ.ਈ. ਨਿਰਮਾਤਾਵਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ ਇੱਕ ਹੈਲਪਡੈਸਕ ਸ਼ੁਰੂ ਕੀਤਾ ਗਿਆ ਹੈ।

ਸ਼੍ਰੀ ਹਿਮਾਂਸ਼ੂ ਧੂਪਰ ਐਡਵੋਕੇਟ ਸੁਪਰੀਮ ਕੋਰਟ ਆਫ ਇੰਡੀਆ ਨੂੰ ਮੈਂਬਰਾਂ ਦੇ ਕਿਸੇ ਵੀ ਸਮਸਿਆਂ ਦੇ ਹੱਲ ਲਈ ਮੁਫਤ ਸਲਾਹ ਦੇਣ ਲਈ ਨਿਯੁਕਤ ਕੀਤਾ ਗਿਆ। ਸ਼੍ਰੀ ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲਜ਼ ਨੇ ਯੂਸੀਪੀਐਮਏ ਕੰਪਲੈਕਸ ਵਿਖੇ ਹੈਲਪ ਡੈਸਕ ਦਾ ਉਦਘਾਟਨ ਕੀਤਾ। ਇਸ ਮੌਕੇ.ਮਨਜਿੰਦਰ ਸਿੰਘ ਸਚਦੇਵਾ, ਸਤਨਾਮ ਸਿੰਘ ਮੱਕੜ, ਰੂਪਕ ਸੂਦ ਵਲੈਤੀ ਰਾਮ, ਗੁਰਮੀਤ ਸਿੰਘ ਕੁਲਾਰ, ਕੇ.ਕੇ. ਸੇਠ ਚੇਅਰਮੈਨ ਨੀਲਮ ਸਾਈਕਲਜ਼, ਰਾਜੀਵ ਜੈਨ, ਅਵਤਾਰ ਸਿੰਘ ਭੋਗਲ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ।

Facebook Comments

Trending